‘ਗੰਦੀ ਬਾਤ’ ਫੇਮ ਗਿਹਾਨਾ ਵਸ਼ਿਸ਼ਠ ਦੀ ਹਾਲਤ ਨਾਜ਼ੁਕ, ਦਿਲ ਦਾ ਦੌਰਾ ਪੈਣ ਤੋਂ ਬਾਅਦ ਫੇਫੜੇ ਫੇਲ੍ਹ
Wednesday, Jul 07, 2021 - 04:00 PM (IST)

ਮੁੰਬਈ (ਬਿਊਰੋ)– ‘ਗੰਦੀ ਬਾਤ’ ਫੇਮ ਗਹਿਨਾ ਵਸ਼ਿਸ਼ਠ ਦੀ ਹਾਲਤ ਵਿਗੜਦੀ ਜਾ ਰਹੀ ਹੈ। ਉਸ ਨੂੰ ਪਿਛਲੇ ਦਿਨੀਂ ਪੋਰਨ ਫ਼ਿਲਮ ਬਣਾਉਣ ਦੇ ਦੋਸ਼ ’ਚ ਜੇਲ੍ਹ ਭੇਜਿਆ ਗਿਆ ਸੀ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਤੇ ਹੁਣ ਖ਼ਬਰ ਆ ਰਹੀ ਹੈ ਕਿ ਅਦਾਕਾਰਾ ਦੇ ਫੇਫੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਡਾਕਟਰ ਲਗਾਤਾਰ ਉਸ ਦੀ ਰਿਕਵਰੀ ਨੂੰ ਲੈ ਕੇ ਅਪਡੇਟ ਦੇ ਰਹੇ ਹਨ।
ਅਦਾਕਾਰਾ ਦੇ ਨਜ਼ਦੀਕੀ ਸੂਤਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਅਦਾਕਾਰਾ ਦੀ ਹਾਲਤ ਖਰਾਬ ਹੈ, ਉਸ ਨੂੰ ਸੀ. ਬੀ. ਸੀ. ਪੰਪ ਮਸ਼ੀਨ ’ਤੇ ਰੱਖਿਆ ਗਿਆ ਹੈ ਕਿਉਂਕਿ ਉਹ ਆਪਣੇ ਫੇਫੜਿਆਂ ਦਾ ਇਸਤੇਮਾਲ ਨਹੀਂ ਕਰ ਪਾ ਰਹੀ ਹੈ। ਅਸੀਂ ਤੁਹਾਨੂੰ ਇਸ ਤੋਂ ਅੱਗੇ ਦੀ ਜਾਣਕਾਰੀ ਦਿੰਦੇ ਰਹਾਂਗੇ। ਉਨ੍ਹਾਂ ਦੱਸਿਆ ਕਿ ਸੋਮਵਾਰ ਸਵੇਰ ਨੂੰ ਗਹਿਨਾ ਦੀ ਹਾਲਤ ’ਚ ਸੁਧਾਰ ਹੋਇਆ ਸੀ ਪਰ ਦੁਪਹਿਰ ਹੁੰਦੇ-ਹੁੰਦੇ ਹਾਲਤ ਗੰਭੀਰ ਹੋ ਗਈ। ਉਸ ਦੀ ਹਾਲਤ ’ਚ ਕੋਈ ਸੁਧਾਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ’ਚ ਧੁੰਮਾਂ ਪਾਏਗੀ ਅਫਸਾਨਾ ਖ਼ਾਨ, ਰਫਤਾਰ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਸੂਤਰ ਨੇ ਅੱਗੇ ਕਿਹਾ, ‘ਅਜੇ ਗਹਿਨਾ ਵਸ਼ਿਸ਼ਠ ਨਾਲ ਉਸ ਦੀ ਮੁਲਾਕਾਤ ਨਹੀਂ ਹੋਈ ਹੈ ਤੇ ਨਾ ਹੀ ਉਹ ਅਜੇ ਤਕ ਹਸਪਤਾਲ ਗਏ ਹਨ। ਉਸ ਨੂੰ ਗਹਿਨਾ ਵਸ਼ਿਸ਼ਠ ਦੇ ਹਸਪਤਾਲ ’ਚ ਦਾਖ਼ਲ ਹੋਣ ਦੀ ਜਾਣਕਾਰੀ ਅਦਾਕਾਰਾ ਦੀ ਬਿਲਡਿੰਗ ’ਚ ਰਹਿਣ ਵਾਲੇ ਕਿਸੇ ਸ਼ਖ਼ਸ ਨੇ ਦਿੱਤੀ ਸੀ। ਮੈਨੂੰ ਦੱਸਿਆ ਗਿਆ ਹੈ ਕਿ ਉਹ ਅਜੇ ਬੇਹੋਸ਼ ਹੈ ਤੇ ਕਿਸੇ ਨਾਲ ਵੀ ਗੱਲ ਕਰਨ ਦੀ ਹਾਲਤ ’ਚ ਨਹੀਂ ਹੈ। ਮੈਂ ਹਸਪਤਾਲ ਜਾਵਾਂਗਾ ਤੇ ਫਿਰ ਤੁਹਾਨੂੰ ਬਾਕੀ ਅਪਡੇਟ ਦੇਵਾਂਗਾ।’
ਦੱਸ ਦੇਈਏ ਕਿ ਗਹਿਨਾ ਵਸ਼ਿਸ਼ਠ ਨੂੰ 6 ਫਰਵਰੀ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਪ੍ਰਾਪਰਟੀ ਸੈੱਲ ਨੇ ਗ੍ਰਿਫ਼ਤਾਰ ਕੀਤਾ ਸੀ। ਦੋਸ਼ ਹੈ ਕਿ ਗਹਿਨਾ ਨਵੇਂ ਕਲਾਕਾਰਾਂ ਨੂੰ ਚੰਗੇ ਰੋਲ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਪੋਰਨ ਵੀਡੀਓ ’ਚ ਕੰਮ ਕਰਨ ਨੂੰ ਕਹਿੰਦੀ ਸੀ ਤੇ ਫਿਰ ਉਸ ਵੀਡੀਓ ਨੂੰ ਦੋ ਅਲੱਗ-ਅਲੱਗ ਵੈੱਬਸਾਈਟਾਂ ’ਤੇ ਅਪਲੋਡ ਕਰਕੇ ਲੱਖਾਂ ਰੁਪਏ ਕਮਾਉਂਦੀ ਸੀ। ਉਥੇ ਕ੍ਰਾਈਮ ਬ੍ਰਾਂਚ ਦੀ ਪ੍ਰਾਪਰਟੀ ਸੈੱਲ ਨੇ ਬੈਂਕ ਨੂੰ ਚਿੱਠੀ ਲਿਖ ਕੇ ਗ੍ਰਿਫ਼ਤਾਰ ਦੋਸ਼ੀ ਉਮੇਸ਼ ਕਾਮਤ ਤੇ ਮਾਡਲ ਅਦਾਕਾਰਾ ਗਹਿਨਾ ਵਸ਼ਿਸ਼ਠ ਦੇ ਬੈਂਕ ਅਕਾਊਂਟ ਦੀ ਡਿਟੇਲ ਮੰਗੀ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।