ਗੀਤਾ ਜ਼ੈਲਦਾਰ ਨੇ ਕਾਬੂ ਕੀਤਾ ਸਿਤਾਰਿਆਂ ਦੀਆਂ 'ਮੌਤ' ਦੀਆਂ ਝੂਠੀਆਂ ਖ਼ਬਰਾਂ ਫੈਲਾਉਣ ਵਾਲਾ ਸ਼ਖਸ, ਕੀਤੇ ਵੱਡੇ ਖੁਲਾਸੇ
Tuesday, Jan 06, 2026 - 11:24 AM (IST)
ਜਲੰਧਰ - ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਗੀਤਾ ਜ਼ੈਲਦਾਰ ਨੇ ਸੋਸ਼ਲ ਮੀਡੀਆ 'ਤੇ ਸਿਤਾਰਿਆਂ ਬਾਰੇ ਗਲਤ ਅਤੇ ਝੂਠੀਆਂ ਅਫਵਾਹਾਂ ਫੈਲਾਉਣ ਵਾਲੇ ਇੱਕ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਵਿਅਕਤੀ ਪਿਛਲੇ ਕਾਫੀ ਸਮੇਂ ਤੋਂ ਨਾਮੀ ਕਲਾਕਾਰਾਂ ਅਤੇ ਸਿਆਸੀ ਹਸਤੀਆਂ ਦੀ ਮੌਤ ਬਾਰੇ ਫੇਕ ਵੀਡੀਓਜ਼ ਬਣਾ ਕੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਸੀ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਪਸਰਿਆ ਮਾਤਮ; 1000 ਫਿਲਮਾਂ 'ਚ ਕੰਮ ਕਰ ਚੁੱਕੇ ਇਸ ਦਿੱਗਜ ਅਦਾਕਾਰ ਨੇ ਛੱਡੀ ਦੁਨੀਆ
3-4 ਸਾਲਾਂ ਤੋਂ ਚਲਾ ਰਿਹਾ ਸੀ 'ਝੂਠ ਦੀ ਦੁਕਾਨ'
ਪੁੱਛਗਿੱਛ ਦੌਰਾਨ ਉਕਤ ਵਿਅਕਤੀ ਨੇ ਕਬੂਲ ਕੀਤਾ ਹੈ ਕਿ ਉਹ ਪਿਛਲੇ ਤਿੰਨ-ਚਾਰ ਸਾਲਾਂ ਤੋਂ ਇਹ ਪੇਜ ਚਲਾ ਰਿਹਾ ਹੈ। ਗੀਤਾ ਜ਼ੈਲਦਾਰ ਨੇ ਜਦੋਂ ਉਸ ਨੂੰ ਸਵਾਲ ਕੀਤੇ ਤਾਂ ਉਸ ਨੇ ਮੰਨਿਆ ਕਿ ਉਹ ਖੁਦ ਹੀ ਵੀਡੀਓਜ਼ ਪਾਉਂਦਾ ਸੀ ਅਤੇ ਵੀਡੀਓਜ਼ ਦੇ ਪਿੱਛੇ ਆਵਾਜ਼ ਵੀ ਉਸਦੀ ਆਪਣੀ ਹੀ ਹੁੰਦੀ ਸੀ।
ਇਨ੍ਹਾਂ ਦਿੱਗਜਾਂ ਬਾਰੇ ਫੈਲਾਈਆਂ ਝੂਠੀਆਂ ਖ਼ਬਰਾਂ
ਇਸ ਵਿਅਕਤੀ ਨੇ ਕਈ ਵੱਡੀਆਂ ਹਸਤੀਆਂ ਬਾਰੇ ਦਰਦਨਾਕ ਮੌਤ ਦੀਆਂ ਅਫਵਾਹਾਂ ਫੈਲਾਈਆਂ ਸਨ, ਜਿਨ੍ਹਾਂ ਵਿੱਚ ਸ਼ਾਮਲ ਹਨ:
• ਗੁਰਪ੍ਰੀਤ ਘੁੱਗੀ: ਵੀਡੀਓ ਵਿੱਚ ਕਿਹਾ ਗਿਆ ਕਿ ਕਾਮੇਡੀਅਨ ਗੁਰਪ੍ਰੀਤ ਘੁੱਗੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।
• ਐਮੀ ਵਿਰਕ: ਐਮੀ ਵਿਰਕ ਬਾਰੇ ਝੂਠੀ ਖਬਰ ਫੈਲਾਈ ਗਈ ਕਿ ਗੈਂਗਸਟਰਾਂ ਨਾਲ ਹੋਏ ਮੁਕਾਬਲੇ ਵਿੱਚ ਉਨ੍ਹਾਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ।
• ਸੰਜੇ ਦੱਤ: ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਇੱਕ ਭਿਆਨਕ ਐਕਸੀਡੈਂਟ ਵਿੱਚ ਮੌਤ ਹੋਣ ਦੀ ਝੂਠੀ ਅਫਵਾਹ ਚਲਾਈ ਗਈ।
• ਚਰਨਜੀਤ ਸਿੰਘ ਚੰਨੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਾਰੇ ਵੀ ਗਲਤ ਖਬਰਾਂ ਨਸ਼ਰ ਕੀਤੀਆਂ ਗਈਆਂ।
• ਇਸ ਤੋਂ ਇਲਾਵਾ ਦਲਜੀਤ ਦੋਸਾਂਝ ਅਤੇ ਬੱਬੂ ਮਾਨ ਵਰਗੇ ਕਲਾਕਾਰਾਂ ਦੇ ਨਾਮ ਵੀ ਇਨ੍ਹਾਂ ਝੂਠੀਆਂ ਖ਼ਬਰਾਂ ਵਿੱਚ ਵਰਤੇ ਗਏ ਸਨ।
ਇਹ ਵੀ ਪੜ੍ਹੋ: ਧੁਰੰਦਰ ਨਹੀਂ, ਇਹ ਹੈ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ! ਸਿਰਫ਼ 17 ਦਿਨਾਂ 'ਚ ਛਾਪ'ਤਾ 9500 ਕਰੋੜ
ਗੀਤਾ ਜ਼ੈਲਦਾਰ ਨੇ ਲਗਾਈ ਕਲਾਸ
ਵੀਡੀਓ ਵਿੱਚ ਗੀਤਾ ਜ਼ੈਲਦਾਰ ਇਸ ਵਿਅਕਤੀ ਨੂੰ ਫੜ ਕੇ ਉਸਦੀਆਂ ਕਰਤੂਤਾਂ ਜਨਤਕ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਇਸ ਬੰਦੇ ਨੂੰ ਪਿਛਲੇ ਤਿੰਨ ਦਿਨਾਂ ਤੋਂ ਲੱਭ ਰਹੇ ਸਨ। ਗਾਇਕ ਨੇ ਕਿਹਾ ਕਿ ਹੁਣ ਇਸ ਵਿਅਕਤੀ ਦਾ ਪੂਰਾ 'ਸਿਸਟਮ ਸੈੱਟ' ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਕੋਈ ਹੋਰ ਅਜਿਹਾ ਕਰਨ ਦੀ ਹਿੰਮਤ ਨਾ ਕਰੇ।
