80 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਗੀਤਾ ਬਹਿਲ ਦੀ ਕੋਰੋਨਾ ਨਾਲ ਹੋਈ ਮੌਤ

05/02/2021 12:57:00 PM

ਮੁੰਬਈ (ਬਿਊਰੋ)– 80 ਦੇ ਦਹਾਕੇ ’ਚ ਰਿਸ਼ੀ ਕਪੂਰ ਤੋਂ ਲੈ ਕੇ ਸ਼ਤਰੂਘਨ ਸਿਨ੍ਹਾ ਤੱਕ ਕਈ ਵੱਡੇ ਅਭਿਨੇਤਾਵਾਂ ਨਾਲ ਫ਼ਿਲਮਾਂ ’ਚ ਕੰਮ ਕਰਨ ਵਾਲੀ ਅਦਾਕਾਰਾ ਗੀਤਾ ਬਹਿਲ ਦੀ ਸ਼ਨੀਵਾਰ ਰਾਤ 9:40 ’ਤੇ ਕੋਰੋਨਾ ਕਰਕੇ ਮੌਤ ਹੋ ਗਈ। ਕੋਰੋਨਾ ਪਾਜ਼ੇਟਿਵ ਗੀਤਾ ਬਹਿਲ ਨੂੰ 19 ਅਪ੍ਰੈਲ ਨੂੰ ਮੁੰਬਈ ਦੇ ਜੁਹੂ ਦੇ ਕ੍ਰਿਟੀਕੇਅਰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਉਹ 64 ਸਾਲਾਂ ਦੀ ਸੀ।

ਗੀਤਾ ਬਹਿਲ ਅਦਾਕਾਰ ਰਵੀ ਬਹਿਲ ਦੀ ਭੈਣ ਸੀ, ਜਿਸ ਨੇ 80 ਤੇ 90 ਦੇ ਦਹਾਕੇ ’ਚ ਕਈ ਫ਼ਿਲਮਾਂ ’ਚ ਬਤੌਰ ਹੀਰੋ ਕੰਮ ਕੀਤਾ ਸੀ। ਗੀਤਾ ਦਾ ਭਰਾ ਰਵੀ ਬਹਿਲ, ਉਸ ਦੀ 85 ਸਾਲਾ ਮਾਂ ਤੇ ਇਕ ਨੌਕਰ ਵੀ ਕੋਰੋਨਾ ਦੀ ਲਪੇਟ ’ਚ ਆ ਗਏ ਸਨ ਪਰ ਘਰ ’ਚ ਇਕਾਂਤਵਾਸ ’ਚ ਰਹਿੰਦੇ ਹੋਏ ਤਿੰਨੋਂ 7 ਤੋਂ 10 ਦਿਨਾਂ ’ਚ ਇਸ ਬੀਮਾਰੀ ਤੋਂ ਠੀਕ ਹੋ ਗਏ ਸਨ ਪਰ 26 ਅਪ੍ਰੈਲ ਨੂੰ ਸਿਹਤ ਵਿਗੜਨ ਕਾਰਨ ਗੀਤਾ ਨੂੰ ਆਈ. ਸੀ. ਯੂ. ’ਚ ਦਾਖਲ ਕਰਵਾ ਦਿੱਤਾ ਗਿਆ ਸੀ। ਉਸ ਦੀ ਹਾਲਤ ਵਿਗੜਨ ਤੋਂ ਦੋ ਦਿਨ ਪਹਿਲਾਂ ਹੀ ਉਸ ਨੂੰ ਵੈਂਟੀਲੇਟਰ ਲਗਾ ਦਿੱਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਜੈਸਮੀਨ ਭਸੀਨ ਦੀ ਬੀਮਾਰ ਮਾਂ ਲਈ ਹਸਪਤਾਲਾਂ ’ਚ ਬੈੱਡ ਲਈ ਭਟਕਦੇ ਰਹੇ ਬਜ਼ੁਰਗ ਪਿਤਾ, ਸਿਸਟਮ ’ਤੇ ਚੁੱਕੇ ਸਵਾਲ

ਗੀਤਾ ਬਹਿਲ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਮਸ਼ਹੂਰ ਨਿਰਦੇਸ਼ਕ ਰਾਜ ਖੋਸਲਾ ਦੀ ਹਿੱਟ ਫ਼ਿਲਮ ‘ਮੈਂ ਤੁਲਸੀ ਤੇਰੇ ਆਂਗਨ ਕੀ’ (1978) ਨਾਲ ਕੀਤੀ ਸੀ। ਇਸ ਫ਼ਿਲਮ ’ਚ ਵਿਨੋਦ ਖੰਨਾ, ਨੂਤਨ ਤੇ ਆਸ਼ਾ ਪਾਰੇਖ ਵਰਗੇ ਦਿੱਗਜ ਕਲਾਕਾਰ ਮੁੱਖ ਭੂਮਿਕਾਵਾਂ ’ਚ ਸਨ।

ਬਾਅਦ ’ਚ 80 ਦੇ ਦਹਾਕੇ ’ਚ ਗੀਤਾ ਬਹਿਲ ਨੇ ਰਿਸ਼ੀ ਕਪੂਰ ਤੇ ਮੌਸਮੀ ਚੈਟਰਜੀ ਦੇ ਨਾਲ ਫ਼ਿਲਮ ‘ਦੋ ਪ੍ਰੇਮੀ’ (1980), ‘ਜ਼ਮਾਨੇ ਕੋ ਦਿਖਾਨਾ ਹੈ’ (1981), ‘ਮੈਨੇ ਜੀਨਾ ਮਰਨਾ ਸੀਖ ਲੀਆ’ (1982), ‘ਮੇਰਾ ਦੋਸਤ ਮੇਰਾ ਦੁਸ਼ਮਣ’ (1984), ‘ਨਯਾ ਸਫਰ’ (1985) ਵਰਗੀਆਂ ਹਿੰਦੀ ਫ਼ਿਲਮਾਂ ਤੋਂ ਇਲਾਵਾ ਗੀਤਾ ਬਹਿਲ ਨੇ ਗੁਜਰਾਤੀ ਫ਼ਿਲਮ ‘ਨਸੀਬ ਨੂ ਖੇਲ’ (1982) ਤੇ ‘ਯਾਰ ਗਰੀਬਾਂ ਦਾ’ (1986) ਵਰਗੀ ਪੰਜਾਬੀ ਫ਼ਿਲਮ ’ਚ ਵੀ ਕੰਮ ਕੀਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News