ਕੈਨੇਡਾ ਤੋਂ ਪਟਿਆਲੇ ਪਹੁੰਚੀ ਗੀਤ ਗਰੇਵਾਲ, ਪਤੀ ਪਰਮੀਸ਼ ਵਰਮਾ ਤੇ ਦਿਓਰ ਸੁੱਖਨ ਨੇ ਇੰਝ ਕੀਤਾ ਖ਼ਾਸ ਸਵਾਗਤ

Tuesday, Dec 21, 2021 - 03:56 PM (IST)

ਕੈਨੇਡਾ ਤੋਂ ਪਟਿਆਲੇ ਪਹੁੰਚੀ ਗੀਤ ਗਰੇਵਾਲ, ਪਤੀ ਪਰਮੀਸ਼ ਵਰਮਾ ਤੇ ਦਿਓਰ ਸੁੱਖਨ ਨੇ ਇੰਝ ਕੀਤਾ ਖ਼ਾਸ ਸਵਾਗਤ

ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀਸਟਾਰ ਕਲਾਕਾਰ ਪਰਮੀਸ਼ ਵਰਮਾ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਇਸ ਸਾਲ ਹੀ ਉਨ੍ਹਾਂ ਨੇ ਲੱਖਾਂ ਕੁੜੀਆਂ ਦਾ ਦਿਲ ਤੋੜਦੇ ਹੋਏ ਆਪਣੀ ਕੈਨੇਡਾ ਵਾਲੀ ਪ੍ਰੇਮਿਕਾ ਗੀਤ ਗਰੇਵਾਲ ਦੇ ਨਾਲ ਵਿਆਹ ਕਰਵਾ ਲਿਆ ਸੀ। 'ਨੋ ਮੌਰ ਛੜਾ' ਪਰਮੀਸ਼ ਵਰਮਾ ਦੇ ਵਿਆਹ ਨੇ ਖੂਬ ਸੁਰਖੀਆਂ ਬਟੋਰੀਆਂ ਸਨ।

PunjabKesari

ਦੱਸ ਦਈਏ ਕਿ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦਾ ਵਿਆਹ ਕੈਨੇਡਾ ਵਿਖੇ ਹੋਇਆ ਸੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਛਾਈਆਂ ਰਹੀਆਂ ਸਨ। ਹੁਣ ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ ਕੈਨੇਡਾ ਤੋਂ ਇੰਡੀਆ ਪਹੁੰਚ ਗਈ ਹੈ, ਜਿਸ ਦਾ ਖ਼ਾਸ ਸਵਾਗਤ ਉਨ੍ਹਾਂ ਦੇ ਦਿਉਰ ਤੇ ਪਤੀ ਪਰਮੀਸ਼ ਵਰਮਾ ਨੇ ਕੀਤਾ। ਸੁੱਖਨ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀ ਭਾਬੀ ਗੀਤ ਤੇ ਭਰਾ ਪਰਮੀਸ਼ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਸੁੱਖਨ ਨੇ ਲਿਖਿਆ ਹੈ, ''ਇਹ ਚਿਹਰਾ ਦੁਨੀਆ ਦਾ ਸਭ ਤੋਂ ਖੁਸ਼ ਇਨਸਾਨ ਦਾ ਹੈ...ਵੈਲਕਮ ਹੌਮ ਭਾਬੀ ਜੀ।'' ਨਾਲ ਹੀ ਉਨ੍ਹਾਂ ਨੇ ਆਪਣੀ ਭਾਬੀ ਗੀਤ ਗਰੇਵਾਲ ਤੇ ਵੱਡੇ ਭਰਾ ਪਰਮੀਸ਼ ਵਰਮਾ ਨੂੰ ਟੈਗ ਵੀ ਕੀਤਾ ਹੈ। ਉੱਧਰ ਖੁਦ ਪਰਮੀਸ਼ ਵਰਮਾ ਨੇ ਵੀ ਗੀਤ ਗਰੇਵਾਲ ਦੀ ਤਸਵੀਰ ਸ਼ੇਅਰ ਕਰਦੇ ਹੋਏ ਆਪਣੇ ਪਟਿਆਲੇ ਵਾਲੇ ਘਰ 'ਚ ਸਵਾਗਤ ਕੀਤਾ ਹੈ। ਪ੍ਰਸ਼ੰਸਕ ਤੇ ਕਲਾਕਾਰ ਵੀ ਕੁਮੈਂਟ ਕਰਕੇ ਜੋੜੀ ਨੂੰ ਵਧਾਈਆਂ ਦੇ ਰਹੇ ਹਨ।

PunjabKesari

ਪਰਮੀਸ਼ ਵਰਮਾ ਨੇ ਆਪਣੀ ਪਤਨੀ ਗੀਤ ਦਾ ਖ਼ਾਸ ਸਵਾਗਤ ਕਰਦੇ ਹੋਏ ਇੱਕ ਖ਼ਾਸ ਵੈਲਕਮ ਪਾਰਟੀ ਰੱਖੀ ਸੀ, ਜਿਸ 'ਚ ਖ਼ਾਸ ਲੋਕ ਹੀ ਸ਼ਾਮਲ ਹੋਏ ਸਨ। ਤਸਵੀਰ 'ਚ ਦੇਖ ਸਕਦੇ ਹੋ ਕਿ ਗੀਤ ਗਰੇਵਾਲ ਨੇ ਨੀਲੇ ਰੰਗ ਦਾ ਸਟਾਈਲਿਸ਼ ਪੰਜਾਬੀ ਸੂਟ ਪਾਇਆ ਹੋਇਆ ਹੈ ਅਤੇ ਪਰਮੀਸ਼ ਵਰਮਾ ਨੇ ਚਿੱਟੇ ਕੁੜਤੇ ਪਜ਼ਾਮੇ 'ਚ ਨਾਲ ਕੋਟੀ ਤੇ ਸਿਰ 'ਤੇ ਡਾਰਕ ਪਿੰਕ ਰੰਗ ਦੀ ਪੱਗ ਬੰਨੀ ਹੋਈ ਹੈ। ਸੁੱਖਨ ਨੇ ਵੀ ਆਫ ਕਰੀਮ ਰੰਗ ਦੇ ਕੁੜਤੇ ਪਜ਼ਾਮੇ ਨਾਲ ਪੱਗ ਬੰਨੀ ਹੋਈ ਹੈ। ਸੋਸ਼ਲ ਮੀਡੀਆ 'ਤੇ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ 'ਚ ਲਾਈਕਸ ਆ ਚੁੱਕੇ ਹਨ।

PunjabKesari

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ ਆਪਣੇ ਗੀਤ 'ਮਿਡ ਨਾਈਟ' ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਸੋਸ਼ਲ ਮੀਡੀਆ 'ਤੇ ਇਸ ਗਾਣੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਗਾਇਕੀ ਦੇ ਨਾਲ ਪਰਮੀਸ਼ ਵਰਮਾ ਅਦਾਕਾਰੀ ਦੇ ਖੇਤਰ 'ਚ ਕਾਫ਼ੀ ਸਰਗਰਮ ਹੈ।


ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News