ਅਦਾਕਾਰਾ ਗਾਇਤਰੀ ਰਘੁਰਾਮ ਨੇ ਛੱਡੀ ਭਾਜਪਾ, ਕਿਹਾ- ਤਾਮਿਲਨਾਡੂ ਇਕਾਈ ''ਚ ਔਰਤਾਂ ਸੁਰੱਖਿਅਤ ਨਹੀਂ

Wednesday, Jan 04, 2023 - 02:17 PM (IST)

ਅਦਾਕਾਰਾ ਗਾਇਤਰੀ ਰਘੁਰਾਮ ਨੇ ਛੱਡੀ ਭਾਜਪਾ, ਕਿਹਾ- ਤਾਮਿਲਨਾਡੂ ਇਕਾਈ ''ਚ ਔਰਤਾਂ ਸੁਰੱਖਿਅਤ ਨਹੀਂ

ਚੇਨਈ (ਭਾਸ਼ਾ) - ਅਦਾਕਾਰਾ ਤੇ ਸਿਆਸਤਦਾਨ ਗਾਇਤਰੀ ਰਘੂਰਾਮ, ਜਿਸ ਨੂੰ ਪਿਛਲੇ ਸਾਲ ਨਵੰਬਰ ਵਿਚ ਭਾਜਪਾ ਤੋਂ ਮੁਅੱਤਲ ਕੀਤਾ ਗਿਆ ਸੀ, ਨੇ ਮੰਗਲਵਾਰ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਤਾਮਿਲਨਾਡੂ ਇਕਾਈ ਵਿਚ ਔਰਤਾਂ ਸੁਰੱਖਿਅਤ ਨਹੀਂ ਹਨ ਅਤੇ ‘ਸੱਚੇ ਵਰਕਰਾਂ ਦੀ ਕੋਈ ਪਰਵਾਹ ਨਹੀਂ ਕਰਦਾ।’

ਇਹ ਖ਼ਬਰ ਵੀ ਪੜ੍ਹੋ : ਨਹੀਂ ਰਹੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਗੀਤ ਲਿਖਣ ਵਾਲੇ ਸਵਰਨ ਸਿਵੀਆ

ਉਨ੍ਹਾਂ ਪਾਰਟੀ ਛੱਡਣ ਲਈ ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਕੇ.ਕੇ. ਅੰਨਾਮਾਲਾਈ ਨੂੰ ਦੋਸ਼ੀ ਕਰਾਰ ਦਿੱਤਾ। ਇਕ ਸੀਨੀਅਰ ਆਗੂ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਜਦੋਂ ਸਤੀਸ਼ ਸ਼ਾਹ ਦਾ ਲੰਡਨ ਏਅਰਪੋਰਟ 'ਤੇ ਉਡਾਇਆ ਮਜ਼ਾਕ ਤਾਂ ਅਦਾਕਾਰ ਨੇ ਕਰਾਈ ਸਟਾਫ਼ ਦੀ ਬੋਲਤੀ ਬੰਦ


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


author

sunita

Content Editor

Related News