ਗੌਤਮੀ ਨੇ ਸਾਂਝੀ ਕੀਤੀ ਆਪਣੇ ਹਨੀਮੂਨ ਦੀ ਅਣਦੇਖੀ ਤਸਵੀਰ, ਪਤੀ ਰਾਮ ਕਪੂਰ ਨਾਲ ਆਈ ਨਜ਼ਰ

09/14/2021 11:16:09 AM

ਮੁੰਬਈ- ਟੀਵੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਰਾਮ ਕਪੂਰ ਦੀ ਪਤਨੀ ਗੌਤਮੀ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਹਨੀਮੂਨ ਦੀ ਤਸਵੀਰ ਸਾਂਝੀ ਕੀਤੀ ਹੈ। ਦੋਵੇਂ 2003 ‘ਚ ਵਿਆਹ ਦੇ ਬੰਧਨ ‘ਚ ਬੱਝੇ ਸਨ। ਦੋਵੇਂ ਆਪਣੀ ਮੈਰਿਡ ਲਾਈਫ ਨੂੰ ਖੂਬ ਇਨਜੁਆਏ ਕਰ ਰਹੇ ਹਨ। ਗੌਤਮੀ ਕਪੂਰ ਅਤੇ ਰਾਮ ਕਪੂਰ ਇਸ ਤਸਵੀਰ ‘ਚ ਬਹੁਤ ਹੀ ਫਿੱਟ ਅਤੇ ਖੂਬਸੂਰਤ ਦਿਖਾਈ ਦੇ ਰਹੇ ਹਨ।

PunjabKesari
ਗੌਤਮੀ ਬਲੈਕ ਸਵਿਮ ਸੂਟ ‘ਚ ਨਜ਼ਰ ਆ ਰਹੀ ਹੈ। ਉੱਥੇ ਹੀ ਰਾਮ ਕਪੂਰ ਸ਼ਰਟਲੈੱਸ ਹਨ ਅਤੇ ਕਾਲਾ ਚਸ਼ਮਾ ਉਨ੍ਹਾਂ ਦੀ ਲੁੱਕ ‘ਚ ਚਾਰ ਚੰਨ ਲਗਾ ਰਿਹਾ ਹੈ। ਰਾਮ ਕਪੂਰ ਨੇ ਟੀਵੀ ਸੀਰੀਅਲ ‘ਬੜੇ ਅੱਛੇ ਲਗਤੇ ਹੈਂ’ ਦੇ ਨਾਲ ਆਪਣੀ ਖ਼ਾਸ ਪਛਾਣ ਬਣਾਈ ਅਤੇ ਇਸ ਸੀਰੀਅਲ ਤੋਂ ਬਾਅਦ ਉਹ ਘਰ-ਘਰ ‘ਚ ਪਛਾਣੇ ਜਾਣ ਲੱਗ ਪਏ ਸਨ।
ਉਨ੍ਹਾਂ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਟੀਵੀ ਸੀਰੀਅਲਸ ਜਿਵੇਂ ਕਿ ‘ਦਿਲ ਕੀ ਬਾਤੇਂ ਦਿਲ ਹੀ ਜਾਨੇਂ’, ‘ਕਿਉਂਕਿ ਸਾਸ ਭੀ ਕਭੀ ਬਹੂ ਥੀ’, ‘ਕਸਮ ਸੇ’ ‘ਚ ਵੀ ਕੰਮ ਕੀਤਾ ਹੈ ਪਰ ਉੇਨ੍ਹਾਂ ਨੂੰ ਪਛਾਣ ਮਿਲੀ ਤਾਂ ‘ਬੜੇ ਅੱਛੇ ਲਗਤੇ ਹੈਂ’ ਦੇ ਨਾਲ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਰਾਮ ਕਪੂਰ ਨੂੰ ‘ਕਾਰਤਿਕ ਕਾਲਿੰਗ ਕਾਰਤਿਕ’, ‘ਸ਼ਾਦੀ ਕੇ ਸਾਈਡ ਇਫੈਕਟ’ ਸਣੇ ਕਈ ਫ਼ਿਲਮਾਂ ‘ਚ ਵੇਖਿਆ ਗਿਆ ਹੈ।


Aarti dhillon

Content Editor

Related News