ਗੌਹਰ ਖ਼ਾਨ ਤੇ ਜ਼ੈਦ ਦਰਬਾਰ ਦੇ ਵਿਆਹ ਦੀਆਂ ਇਹ ਤਸਵੀਰਾਂ ਦੇਖ ਤੁਹਾਡੇ ਮੂੰਹੋਂ ਵੀ ਨਿਕਲੇਗੀ ‘ਵਾਹ’

12/29/2020 2:54:22 PM

ਮੁੰਬਈ (ਬਿਊਰੋ)– ਮਾਡਲ ਤੇ ਅਦਾਕਾਰਾ ਗੌਹਰ ਖ਼ਾਨ ਨੇ 25 ਦਸੰਬਰ ਨੂੰ ਆਪਣੇ ਬੁਆਏਫਰੈਂਡ ਜ਼ੈਦ ਦਰਬਾਰ ਨਾਲ ਨਿਕਾਹ ਕਰਵਾ ਲਿਆ ਹੈ। ਨਿਕਾਹ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ’ਚ ਗੌਹਰ ਤੇ ਜ਼ੈਦ ਦਾ ਬਿਹਤਰੀਨ ਅੰਦਾਜ਼ ਸਾਹਮਣੇ ਆਇਆ ਹੈ।

PunjabKesari

ਗੌਹਰ ਖ਼ਾਨ ਨੇ ਨਿਕਾਹ ਤੋਂ ਬਾਅਦ ਕਰਵਾਏ ਗਏ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੁਦ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਉਸ ਨੇ ਲਿਖਿਆ, ‘ਹਮੇਸ਼ਾ ਮੇਰੇ, ਹਮੇਸ਼ਾ ਸਾਡਾ।’ ਗੌਹਰ ਨੇ ਨਿਕਾਹ ਦੀ ਰਿਸੈਪਸ਼ਨ ’ਚ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦਾ ਡਿਜ਼ਾਈਨ ਕੀਤਾ ਲਹਿੰਗਾ ਪਹਿਨਿਆ ਸੀ।

PunjabKesari

ਗੋਲਡਨ ਤੇ ਮਹਿਰੂਨ ਰੰਗ ਦੇ ਇਸ ਲਹਿੰਗੇ ’ਚ ਗੌਹਰ ਬੇਹੱਦ ਖੂਬਸੂਰਤ ਨਜ਼ਰ ਆਈ। ਉਥੇ ਬਲੈਕ ਸ਼ੇਰਵਾਨੀ ’ਚ ਜ਼ੈਦ ਦਾ ਲੁੱਕ ਵੀ ਬੇਹੱਦ ਰਾਇਲ ਸੀ।

PunjabKesari

ਇਸ ਤੋਂ ਪਹਿਲਾਂ ਗੌਹਰ ਨੇ ਨਿਕਾਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਨੂੰ ਵਾਇਰਲ ਹੋਣ ’ਚ ਦੇਰ ਨਹੀਂ ਲੱਗੀ। ਨਿਕਾਹ ’ਚ ਜ਼ੈਦ ਤੇ ਗੌਹਰ ਨੇ ਮੈਚਿੰਗ ਆਊਟਫਿੱਟਸ ਪਹਿਨੇ ਸਨ। ਗੌਹਰ ਜਿਥੇ ਵ੍ਹਾਈਟ ਸ਼ਰਾਰੇ ’ਚ ਬੇਹੱਦ ਪਿਆਰੀ ਦਿਖੀ, ਉਥੇ ਜ਼ੈਦ ਨਾਲ ਉਸ ਦੇ ਰੋਮਾਂਟਿਕ ਅੰਦਾਜ਼ ਨੇ ਖੂਬ ਸੁਰਖ਼ੀਆਂ ਬਟੋਰੀਆਂ।

PunjabKesari

ਜ਼ੈਦ ਤੇ ਗੌਹਰ ਦੀ ਮੁਲਾਕਾਤ ਇਕ ਐਪ ਲਈ ਵੀਡੀਓ ਬਣਾਉਂਦੇ ਸਮੇਂ ਹੋਈ ਸੀ।

PunjabKesari

ਜ਼ੈਦ ਤੇ ਗੌਹਰ ਵਿਚਾਲੇ 12 ਸਾਲ ਦੀ ਉਮਰ ਦਾ ਫਾਸਲਾ ਹੈ। ਗੌਹਰ ਜਿਥੇ 37 ਸਾਲ ਦੀ ਹੈ, ਉਥੇ ਜ਼ੈਦ 25 ਸਾਲਾਂ ਦੇ ਹਨ।

PunjabKesari

ਨਿਕਾਹ ਤੋਂ ਪਹਿਲਾਂ ਦੋਵਾਂ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਇਨ੍ਹਾਂ ’ਚ ਗੌਹਰ ਪੀਲੇ ਤੇ ਲਾਲ ਰੰਗ ਦੇ ਲਹਿੰਗੇ ’ਚ ਬੇਹੱਦ ਪਿਆਰੀ ਲੱਗ ਰਹੀ ਸੀ।

PunjabKesari

ਜ਼ੈਦ ਪੇਸ਼ੇ ਤੋਂ ਡਾਂਸਰ ਤੇ ਅਦਾਕਾਰ ਹੈ। ਉਹ ਬਾਲੀਵੁੱਡ ’ਚ ਬਤੌਰ ਅਦਾਕਾਰ ਸਥਾਪਿਤ ਹੋਣਾ ਚਾਹੁੰਦਾ ਹੈ।

PunjabKesari

ਨੋਟ– ਗੌਹਰ ਤੇ ਜ਼ੈਦ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh