ਸੁਲਤਾਨਪੁਰ ਲੋਧੀ 'ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ ਮੌਕੇ ਸਜਾਇਆ ਗਿਆ ਨਗਰ ਕੀਰਤਨ

Monday, Sep 07, 2026 - 12:31 PM (IST)

ਸੁਲਤਾਨਪੁਰ ਲੋਧੀ 'ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ ਮੌਕੇ ਸਜਾਇਆ ਗਿਆ ਨਗਰ ਕੀਰਤਨ

ਸੁਲਤਾਨਪੁਰ ਲੋਧੀ (ਗੁਰਪ੍ਰੀਤ)- ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀ ਮੁਕੱਦਸ ਧਰਤੀ ਅੱਜ ਗੁਰੂ ਸਾਹਿਬ ਦੇ ਚਰਨਾਂ ਦੀਆਂ ਯਾਦਾਂ ਅਤੇ ਗੁਰਬਾਣੀ ਦੇ ਰਸ ਨਾਲ ਸਰਸ਼ਾਰ ਨਜ਼ਰ ਆਈ। ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਦਮੋਦਰੀ ਜੀ ਦੇ ਪਵਿੱਤਰ ਵਿਆਹ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ਼ਰਧਾ, ਸਤਿਕਾਰ ਅਤੇ ਧਾਰਮਿਕ ਉਤਸ਼ਾਹ ਨਾਲ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਿਹਰਾ ਸਾਹਿਬ ਤੋਂ ਹੋਈ, ਜਿੱਥੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਨਗਰ ਕੀਰਤਨ ਅੱਗੇ ਵਧਿਆ। ਨਗਰ ਕੀਰਤਨ ਦੀ ਸੰਪੂਰਨਤਾ ਗੁਰਦੁਆਰਾ ਮਾਤਾ ਦਮੋਦਰੀ ਜੀ ਡੱਲਾ ਸਾਹਿਬ ਵਿਖੇ ਹੋਵੇਗੀ।

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਦਾਖ਼ਲ ਹੋਏ 2 ਨੌਜਵਾਨ, CIA ਸਟਾਫ਼ ਦੇ ਮੈਂਬਰ ਦੱਸ ਦਿੱਤੀ ਧਮਕੀ

PunjabKesari

ਇਸ ਪਵਿੱਤਰ ਮੌਕੇ ’ਤੇ ਵੱਡੀ ਗਿਣਤੀ 'ਚ ਸੰਗਤਾਂ ਨੇ ਨਗਰ ਕੀਰਤਨ 'ਚ ਸ਼ਮੂਲੀਅਤ ਕਰਦਿਆਂ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਹਰ ਪਾਸੇ ‘ਸਤਿਨਾਮ ਸ੍ਰੀ ਵਾਹਿਗੁਰੂ’ ਦੇ ਜਾਪ ਅਤੇ ਗੁਰਬਾਣੀ ਦੇ ਇਲਾਹੀ ਕੀਰਤਨ ਦੀਆਂ ਧੁਨਾਂ ਗੂੰਜਦੀਆਂ ਰਹੀਆਂ। ਸੰਗਤਾਂ ਗੁਰੂ ਸਾਹਿਬ ਦਾ ਜਸ ਕਰਦੀਆਂ ਹੋਈਆਂ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ।

PunjabKesari

ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਾਲੀ ਪਾਲਕੀ ਸਾਹਿਬ ਨੂੰ ਸੁੰਦਰ ਫੁੱਲਾਂ ਨਾਲ ਬੇਹੱਦ ਮਨਮੋਹਕ ਢੰਗ ਨਾਲ ਸਜਾਇਆ ਗਿਆ, ਜਿਸ ਦੇ ਦਰਸ਼ਨ ਕਰਕੇ ਸੰਗਤਾਂ ਨੇ ਆਪਣੇ ਆਪ ਨੂੰ ਵਡਭਾਗਾ ਸਮਝਿਆ। ਸੰਗਤਾਂ ਵੱਲੋਂ ਪਾਲਕੀ ਸਾਹਿਬ ਦੇ ਦਰਸ਼ਨ ਕਰਕੇ ਨਤਮਸਤਕ ਹੁੰਦਿਆਂ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਫ਼ੈਲਣ ਲੱਗੀ ਇਹ ਭਿਆਨਕ ਬੀਮਾਰੀ! ਜਲੰਧਰ 'ਚ ਹੋਈ ਪਹਿਲੀ ਸ਼ੱਕੀ ਮੌਤ

ਇਸ ਮੌਕੇ ਨੌਜਵਾਨਾਂ ਵੱਲੋਂ ਗਤਕੇ ਦੇ ਜੌਹਰ ਵੀ ਵਿਖਾਏ ਗਏ। ਗਤਕਾ ਸਿੰਘਾਂ ਵੱਲੋਂ ਵਿਖਾਏ ਗਏ ਦਲੇਰੀ ਅਤੇ ਜੰਗਜੂ ਕਲਾ ਦੇ ਪ੍ਰਦਰਸ਼ਨ ਨੇ ਸੰਗਤਾਂ 'ਚ ਵਿਸ਼ੇਸ਼ ਜੋਸ਼ ਭਰ ਦਿੱਤਾ। ਨੌਜਵਾਨਾਂ ਨੇ ਸਿੱਖ ਇਤਿਹਾਸ ਦੀ ਬਹਾਦਰੀ ਅਤੇ ਵਿਰਾਸਤ ਨੂੰ ਆਪਣੀ ਕਲਾ ਰਾਹੀਂ ਜੀਵੰਤ ਕੀਤਾ।
ਨਗਰ ਕੀਰਤਨ ਦੇ ਰਸਤੇ 'ਚ ਸੰਗਤਾਂ ਵੱਲੋਂ ਸ਼ਰਧਾ ਨਾਲ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਥਾਵਾਂ ’ਤੇ ਲੰਗਰ ਅਤੇ ਹੋਰ ਸੇਵਾਵਾਂ ਵੀ ਕੀਤੀਆਂ ਗਈਆਂ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਦੇ ਲੋਕਾਂ ਨੇ ਇਸ ਪਵਿੱਤਰ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਪ੍ਰਤੀ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ।

PunjabKesari

ਇਹ ਵੀ ਪੜ੍ਹੋ: ਪੰਜਾਬ ਦੇ ਇਸ ਹੋਟਲ 'ਚ ਪੁਲਸ ਦੀ ਰੇਡ! ਕੁੜੀਆਂ ਗ੍ਰਿਫ਼ਤਾਰ, ਇਤਰਾਜ਼ਯੋਗ ਸਾਮਾਨ ਵੀ ਕੀਤਾ ਬਰਾਮਦ

ਸੁਲਤਾਨਪੁਰ ਲੋਧੀ ਦੀ ਧਰਤੀ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੀਆਂ ਅਨੇਕਾਂ ਪਾਵਨ ਯਾਦਾਂ ਨੂੰ ਆਪਣੇ ਹਿਰਦੇ ਵਿੱਚ ਸਮੋਈ ਬੈਠੀ ਹੈ, ਅੱਜ ਇਕ ਵਾਰ ਫਿਰ ਗੁਰਬਾਣੀ, ਗੁਰੂ ਜਸ ਅਤੇ ਸਿੱਖੀ ਜਜ਼ਬੇ ਨਾਲ ਰੌਸ਼ਨ ਨਜ਼ਰ ਆਈ। ਵਿਆਹ ਪੁਰਬ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਸੰਗਤਾਂ ਲਈ ਸ਼ਰਧਾ, ਸੇਵਾ ਅਤੇ ਸਿੱਖ ਵਿਰਾਸਤ ਨਾਲ ਜੁੜਨ ਦਾ ਇਕ ਅਨਮੋਲ ਮੌਕਾ ਬਣਿਆ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

ਇਹ ਵੀ ਪੜ੍ਹੋ: ਬੱਸ ਰੁਕਦਿਆਂ ਹੀ ਹੋਇਆ ਹੰਗਾਮਾ! ਮਹਿਲਾ ਦਾ ਚਾੜ੍ਹ 'ਤਾ ਕੁਟਾਪਾ, ਹੈਰਾਨ ਕਰੇਗਾ ਪੂਰਾ ਮਾਮਲਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News