ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ

03/08/2022 9:56:28 AM

ਚੰਡੀਗੜ੍ਹ (ਬਿਊਰੋ)– ਗੈਰੀ ਸੰਧੂ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੇ ਹਨ। ਗੈਰੀ ਉਨ੍ਹਾਂ ਕਲਾਕਾਰਾਂ ’ਚੋਂ ਇਕ ਹਨ, ਜੋ ਆਪਣੀ ਹਾਜ਼ਰੀ ਨਾਲ ਸਭ ਦੇ ਚਿਹਰੇ ’ਤੇ ਖ਼ੁਸ਼ੀ ਲਿਆ ਦਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : 4 ਸਾਲ ਪਰਾਣੇ ਕੇਸ 'ਚ ਸੋਨਾਕਸ਼ੀ ਸਿਨਹਾ ਦੇ ਖ਼ਿਲਾਫ਼ ਵਾਰੰਟ ਜਾਰੀ, 25 ਅਪ੍ਰੈਲ ਨੂੰ ਹੋਵੇਗੀ ਪੇਸ਼ੀ

ਇਸੇ ਖ਼ੁਸ਼ੀ ਨੂੰ ਬਰਕਰਾਰ ਰੱਖਦਿਆਂ ਗੈਰੀ ਸੰਧੂ ਨੇ ਇਕ ਵੀਡੀਓ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਗੈਰੀ ਸੰਧੂ ਨੇ ਪਹਿਲੀ ਵਾਰ ਆਪਣੇ ਪੁੱਤਰ ਅਵਤਾਰ ਸੰਧੂ ਨੂੰ ਦਿਖਾਇਆ ਹੈ।

ਇਸ ਵੀਡੀਓ ਦੀ ਕੈਪਸ਼ਨ ’ਚ ਗੈਰੀ ਲਿਖਦੇ ਹਨ, ‘ਮੇਰਾ ਮੁੰਡਾ, ਹਾਂ ਜੀ ਬਿਲਕੁਲ ਸਹੀ ਮੇਰਾ ਪੁੱਤਰ, ਅਵਤਾਰ ਸੰਧੂ।’

ਦੱਸ ਦੇਈਏ ਕਿ ਗੈਰੀ ਦੀ ਇਸ ਵੀਡੀਓ ਨੂੰ ਹੁਣ ਤਕ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ ਹੇਠਾਂ ਜੈਜ਼ੀ ਬੀ, ਜੱਸੀ ਗਿੱਲ, ਜਗਦੀਪ ਸਿੱਧੂ, ਗਿੱਪੀ ਗਰੇਵਾਲ, ਅਰਜਣ ਢਿੱਲੋਂ, ਹੈਪੀ ਰਾਏਕੋਟੀ, ਮਿਸ ਪੂਜਾ, ਕਰਨ ਔਜਲਾ, ਸ਼ੈਰੀ ਮਾਨ, ਜੀ ਖ਼ਾਨ, ਜੇ ਸਟੈਟਿਕ, ਸਰਤਾਜ ਵਿਰਕ, ਮਨਪ੍ਰੀਤ ਤੂਰ ਤੇ ਗੁਰਨੀਤ ਦੋਸਾਂਝ ਨੇ ਕੁਮੈਂਟ ਕਰਕੇ ਗੈਰੀ ਸੰਧੂ ਨੂੰ ਵਧਾਈ ਦਿੱਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News