ਭੈਣ-ਭਰਾ ਦੇ ਪਿਆਰ ਨੂੰ ਦਰਸਾਉਂਦੈ ਗਗਨ ਕੋਕਰੀ ਦਾ ਗੀਤ ''ਬਲੈਸਿੰਗਸ ਆਫ ਸਿਸਟਰ'' (ਵੀਡੀਓ)

Saturday, Jan 09, 2021 - 12:03 PM (IST)

ਭੈਣ-ਭਰਾ ਦੇ ਪਿਆਰ ਨੂੰ ਦਰਸਾਉਂਦੈ ਗਗਨ ਕੋਕਰੀ ਦਾ ਗੀਤ ''ਬਲੈਸਿੰਗਸ ਆਫ ਸਿਸਟਰ'' (ਵੀਡੀਓ)

ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਗਗਨ ਕੋਕਰੀ ਦਾ ਨਵਾਂ ਗੀਤ 'ਬਲੈਸਿੰਗਸ ਆਫ ਸਿਸਟਰ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ। ਇਸ ਗੀਤ ਦੇ ਬੋਲ ਜੋਬਨ ਚੀਮਾ ਨੇ ਲਿਖੇ ਹਨ ਅਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ। ਗਗਨ ਕੋਕਰੀ ਦੇ ਇਸ ਗੀਤ 'ਚ ਭੈਣ ਭਰਾ ਦੇ ਪਿਆਰ ਨੂੰ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਭੈਣਾਂ ਆਪਣੇ ਭਰਾਵਾਂ ਦੀ ਖੁਸ਼ੀਆਂ ਅਤੇ ਉਨ੍ਹਾਂ ਦੀ ਹਰ ਇੱਛਾਵਾਂ ਨੂੰ ਪੂਰਾ ਹੋਣ ਲਈ ਰੱਬ ਅੱਗੇ ਅਰਦਾਸਾਂ ਕਰਦੀਆਂ ਹਨ। ਆਪ ਭਾਵੇਂ ਉਹ ਕਿੰਨਾ ਵੀ ਦੁਖੀ ਹੋਣ ਪਰ ਆਪਣੇ ਭਰਾਵਾਂ ਦੀ ਖ਼ੈਰ ਉਹ ਸਦਾ ਹੀ ਮੰਗਦੀਆਂ ਹਨ। 

ਇਥੇ ਵੇਖੋ ਪੂਰਾ ਗੀਤ -


ਦੱਸ ਦਈਏ ਕਿ ਗਗਨ ਕੋਕਰੀ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਗੀਤ ਨੂੰ ਗਗਨ ਕੋਕਰੀ ਨੇ ਹਰ ਉਸ ਭੈਣ ਨੂੰ ਸਮਰਪਿਤ ਕੀਤਾ ਹੈ, ਜੋ ਆਪਣੇ ਭਰਾ ਨੂੰ ਬਹੁਤ ਹੀ ਪਿਆਰ ਕਰਦੀ ਹੈ। ਗਗਨ ਕੋਕਰੀ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਗਾ ਚੁੱਕੇ ਹਨ ਪਰ ਇਹ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਹੀ ਨਜ਼ਦੀਕ ਹੈ। ਗੀਤਾਂ ਦੇ ਨਾਲ ਨਾਲ ਉਹ ਫ਼ਿਲਮ ਇੰਡਸਟਰੀ 'ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ।

PunjabKesari

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News