ਦਰਸ਼ਕਾਂ ਨੂੰ ਪਸੰਦ ਆਇਆ ‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਫ਼ਿਲਮ ਦਾ ਟਰੇਲਰ (ਵੀਡੀਓ)
Sunday, Sep 03, 2023 - 06:21 PM (IST)
ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਟਰੇਲਰ ਤੋਂ ਪਤਾ ਲੱਗਦਾ ਹੈ ਕਿ ਇਹ ਫ਼ਿਲਮ ਦਾਜ ਵਰਗੇ ਗੰਭੀਰ ਵਿਸ਼ੇ ਨੂੰ ਕਾਮੇਡੀ ਦਾ ਤੜਕਾ ਲਗਾ ਕੇ ਸਮਾਜ ਨੂੰ ਇਕ ਸੇਧ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।
ਬੇਸ਼ੱਕ ਇਹ ਇਕ ਕਾਮੇਡੀ ਫ਼ਿਲਮ ਹੈ ਪਰ ਜੇਕਰ ਕਾਮੇਡੀ ਦੇ ਨਾਲ ਸਮਾਜ ਨੂੰ ਕੋਈ ਸੁਨੇਹਾ ਦਿੱਤਾ ਜਾਵੇ ਤਾਂ ਇਸ ਤੋਂ ਵੱਧ ਹੋਰ ਕੁਝ ਨਹੀਂ ਹੋ ਸਕਦਾ ਤੇ ਇਹੀ ਚੀਜ਼ ਇਹ ਫ਼ਿਲਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : 30 ਸਾਲ ਪੁਰਾਣੀ ਦੁਸ਼ਮਣੀ ਭੁੱਲ ਸ਼ਾਹਰੁਖ ਖ਼ਾਨ ਤੇ ਸੰਨੀ ਦਿਓਲ ਨੇ ਇਕ-ਦੂਜੇ ਨੂੰ ਲਗਾਇਆ ਗਲੇ, ਦੇਖੋ ਵੀਡੀਓ
ਫ਼ਿਲਮ ਦੇ ਟਰੇਲਰ ਦੀ ਗੱਲ ਕਰੀਏ ਤਾਂ ਇਸ ਨੂੰ ਯੂਟਿਊਬ ’ਤੇ 8.2 ਮਿਲੀਅਨ ਯਾਨੀ 82 ਲੱਖ ਤੋਂ ਵੱਧ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ। ਟਰੇਲਰ ਵ੍ਹਾਈਟ ਹਿੱਲ ਮਿਊਜ਼ਿਕ ਦੇ ਚੈਨਲ ’ਤੇ ਰਿਲੀਜ਼ ਹੋਇਆ ਹੈ।
‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ, ਜਿਸ ਨੂੰ ਗੁਨਬੀਰ ਸਿੰਘ ਸਿੱਧੂ, ਮਨਮੋਰਦ ਸਿੰਘ ਸਿੱਧੂ ਤੇ ਸੰਦੀਪ ਬਾਂਸਲ ਨੇ ਪ੍ਰੋਡਿਊਸ ਕੀਤਾ ਹੈ।
ਫ਼ਿਲਮ ’ਚ ਐਮੀ ਵਿਰਕ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਜੈਸਮੀਨ ਬਾਜਵਾ, ਮਾਹੀ ਸ਼ਰਮਾ, ਹਰਦੀਪ ਗਿੱਲ, ਮਲਕੀਤ ਰੌਣੀ, ਹਨੀ ਮੱਟੂ, ਸੀਮਾ ਕੌਸ਼ਲ, ਸਤਵਿੰਦਰ ਕੌਰ, ਪਰਮਿੰਦਰ ਗਿੱਲ, ਗੁਰੀ ਘੁੰਮਣ, ਮੋਹਨ ਕੰਬੋਜ ਤੇ ਵਿਜੇ ਟੰਡਨ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ, ਜੋ ਦੁਨੀਆ ਭਰ ’ਚ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਨੂੰ ਇਹ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।