‘ਗਦਰ 2’ ਦਾ ਟੀਜ਼ਰ ਰਿਲੀਜ਼, ਪੁਰਾਣੇ ਅੰਦਾਜ਼ ’ਚ ਨਜ਼ਰ ਆਏ ਸੰਨੀ ਦਿਓਲ (ਵੀਡੀਓ)

06/12/2023 12:24:12 PM

ਚੰਡੀਗੜ੍ਹ (ਬਿਊਰੋ)– ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਗਦਰ 2’ ਦਾ ਟੀਜ਼ਰ ਅੱਜ ਰਿਲੀਜ਼ ਹੋ ਗਿਆ ਹੈ। ਇਹ ਉਹੀ ਟੀਜ਼ਰ ਹੈ, ਜੋ ‘ਗਦਰ 1’ ਦੇ 9 ਜੂਨ ਨੂੰ ਮੁੜ ਰਿਲੀਜ਼ ਹੋਣ ਦੇ ਨਾਲ ਸਿਨੇਮਾਘਰਾਂ ’ਚ ਜਾਰੀ ਕੀਤਾ ਗਿਆ ਹੈ।

ਟੀਜ਼ਰ ’ਚ ਦੇਖਣ ਨੂੰ ਮਿਲ ਰਿਹਾ ਹੈ ਕਿ ਤਾਰਾ ਸਿੰਘ ਲਾਹੌਰ ਬਾਰਡਰ ’ਤੇ ਖੜ੍ਹਾ ਹੈ, ਜਿਥੇ ਇਕ ਜ਼ਬਰਦਸਤ ਐਕਸ਼ਨ ਸੀਨ ਦੇਖਣ ਨੂੰ ਮਿਲ ਰਿਹਾ ਹੈ। ਇਸ ਐਕਸ਼ਨ ਸੀਨ ’ਚ ਤਾਰਾ ਸਿੰਘ ਯਾਨੀ ਸੰਨੀ ਦਿਓਲ ਟਾਂਗੇ ਦਾ ਪਹੀਆ ਚੁੱਕੀ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਰੁਬੀਨਾ ਦਿਲੈਕ ਦਾ ਹੋਇਆ ਐਕਸੀਡੈਂਟ, ਸਿਰ ਅਤੇ ਲੱਕ 'ਤੇ ਲੱਗੀਆਂ ਸੱਟਾਂ

1 ਮਿੰਟ ਤੇ 9 ਸਕਿੰਟ ਦੇ ਇਸ ਟੀਜ਼ਰ ’ਚ ਸੰਨੀ ਦਿਓਲ ਦਾ ਇਕ ਇਮੋਸ਼ਨਲ ਸੀਨ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਨਾਲ ਮਸ਼ਹੂਰ ਗੀਤ ‘ਘਰ ਆਜਾ ਪਰਦੇਸੀ’ ਸੁਣਾਈ ਦੇ ਰਿਹਾ ਹੈ।

ਦੱਸ ਦੇਈਏ ਕਿ ‘ਗਦਰ 2’ 11 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਿਨ ‘ਗਦਰ 2’ ਤੋਂ ਇਲਾਵਾ ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਤੇ ਅਕਸ਼ੇ ਕੁਮਾਰ ਦੀ ਫ਼ਿਲਮ ‘ਓ. ਐੱਮ. ਜੀ. 2’ ਵੀ ਰਿਲੀਜ਼ ਹੋ ਰਹੀਆਂ ਹਨ।

‘ਗਦਰ 2’ ’ਚ ਸੰਨੀ ਦਿਓਲ, ਅਮੀਸ਼ਾ ਪਟੇਲ, ਉਤਕਰਸ਼ ਸ਼ਰਮਾ, ਮਨੀਸ਼ ਵਧਵਾ, ਗੌਰਵ ਚੋਪੜਾ, ਲਵ ਸਿਨ੍ਹਾ ਤੇ ਸਿਮਰਤ ਕੌਰ ਵੀ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News