22 ਸਾਲਾਂ ਤੋਂ ਤਾਰਾ ਸਿੰਘ ਦੀ ‘ਗਦਰ’ ਦੇ ਨਾਂ ਹੈ ਇਹ ਰਿਕਾਰਡ, ਕੋਈ ਅਦਾਕਾਰ ਹੁਣ ਤਕ ਤੋੜ ਨਹੀਂ ਸਕਿਆ

Monday, Jul 31, 2023 - 11:25 AM (IST)

22 ਸਾਲਾਂ ਤੋਂ ਤਾਰਾ ਸਿੰਘ ਦੀ ‘ਗਦਰ’ ਦੇ ਨਾਂ ਹੈ ਇਹ ਰਿਕਾਰਡ, ਕੋਈ ਅਦਾਕਾਰ ਹੁਣ ਤਕ ਤੋੜ ਨਹੀਂ ਸਕਿਆ

ਮੁੰਬਈ (ਬਿਊਰੋ)– 22 ਸਾਲ ਪਹਿਲਾਂ ਸੰਨੀ ਦਿਓਲ ਦੀ ਫ਼ਿਲਮ ‘ਗਦਰ’ ਨੇ ਬਾਕਸ ਆਫਿਸ ’ਤੇ ਧਮਾਲ ਮਚਾ ਦਿੱਤੀ ਸੀ। ਇਸ ਫ਼ਿਲਮ ’ਚ ਸੰਨੀ ਨੇ ਪਾਕਿਸਤਾਨ ’ਚ ਇਕ ਹੈਂਡਪੰਪ ਨੂੰ ਉਖਾੜ ਕੇ ਅਜਿਹਾ ਕਹਿਰ ਮਚਾਇਆ ਸੀ ਤੇ ਇਹ ਸੀਨ ਦੇਖ ਕੇ ਪੂਰਾ ਪਾਕਿਸਤਾਨ ਹਿੱਲ ਗਿਆ ਸੀ। ਇੰਨਾ ਹੀ ਨਹੀਂ, ਸਕੀਨਾ ਤੇ ਤਾਰਾ ਸਿੰਘ ਦੇ ਰੋਮਾਂਸ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਸੰਨੀ ਦੀ ਫ਼ਿਲਮ ਨੇ ਕਈ ਸਾਲ ਪਹਿਲਾਂ ਅਜਿਹਾ ਰਿਕਾਰਡ ਤੋੜਿਆ ਸੀ, ਜਿਸ ਨੂੰ ਅੱਜ ਤੱਕ ਕੋਈ ਵੀ ਅਦਾਕਾਰ ਨਹੀਂ ਤੋੜ ਸਕਿਆ ਹੈ।

ਆਈ. ਐੱਮ. ਡੀ. ਬੀ. ਦੇ ਰਿਕਾਰਡ ਮੁਤਾਬਕ ‘ਗਦਰ’ ਇਕਲੌਤੀ ਅਜਿਹੀ ਫ਼ਿਲਮ ਹੈ, ਜਿਸ ਦੀਆਂ ਦੋ–ਢਾਈ ਲੱਖ ਨਹੀਂ, ਸਗੋਂ 10 ਕਰੋੜ ਟਿਕਟਾਂ ਵਿਕੀਆਂ ਸਨ। ਖ਼ਬਰਾਂ ਮੁਤਾਬਕ ਇਸ ਫ਼ਿਲਮ ਨੇ ਅਜਿਹਾ ਰਿਕਾਰਡ ਬਣਾਇਆ ਹੈ, ਜਿਸ ਨੂੰ ਇੰਨੇ ਸਾਲਾਂ ਬਾਅਦ ਵੀ ਕੋਈ ਤੋੜ ਨਹੀਂ ਸਕਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੇ ਰਣਬੀਰ ਕਪੂਰ ਤੇ ਰਿਤਿਕ ਰੌਸ਼ਨ 'ਤੇ ਵਿੰਨ੍ਹਿਆ ਨਿਸ਼ਾਨਾ! ਲਾਏ ਗੰਭੀਰ ਦੋਸ਼

ਇਸ ਫ਼ਿਲਮ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਦਾ ਬਜਟ ਲਗਭਗ 18.5 ਕਰੋੜ ਸੀ, ਜਦਕਿ ਫ਼ਿਲਮ ਨੇ ਦੇਸ਼ ’ਚ 76.88 ਕਰੋੜ ਤੇ ਦੁਨੀਆ ਭਰ ’ਚ 143 ਕਰੋੜ ਦਾ ਕਾਰੋਬਾਰ ਕੀਤਾ ਸੀ। ਇਸ ਤਰ੍ਹਾਂ ਫ਼ਿਲਮ ਨੇ 200 ਕਰੋੜ ਦਾ ਅੰਕੜਾ ਪਾਰ ਕਰ ਲਿਆ।

ਬਾਕਸ ਆਫਿਸ ’ਤੇ ਰਿਕਾਰਡ ਤੋੜਨ ਤੋਂ ਬਾਅਦ ਸੰਨੀ ਦੀ ਫ਼ਿਲਮ ‘ਗਦਰ 2’ ਦਾ ਸੀਕੁਅਲ 11 ਅਗਸਤ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੁੰਦਿਆਂ ਹੀ ਹੰਗਾਮਾ ਮਚ ਗਿਆ ਹੈ। ਟਰੇਲਰ ’ਚ ਜਿਥੇ ਸਕੀਨਾ ਤੇ ਤਾਰਾ ਦੀ ਰੋਮਾਂਟਿਕ ਕੈਮਿਸਟਰੀ ਇਕ ਵਾਰ ਫਿਰ ਦੇਖਣ ਨੂੰ ਮਿਲੀ, ਉਥੇ ਹੀ ਸੰਨੀ ਦਿਓਲ ਦੇ ਵਾਈਲਡ ਲੁੱਕ ਨੇ ਸੋਸ਼ਲ ਮੀਡੀਆ ’ਤੇ ਖਲਬਲੀ ਮਚਾ ਦਿੱਤੀ ਹੈ। ਟਰੇਲਰ ਨੂੰ ਦੇਖ ਕੇ ਲੱਗਦਾ ਹੈ ਕਿ ਫ਼ਿਲਮ ਦੀ ਕਹਾਣੀ ਤਾਰਾ ਦੇ ਪੁੱਤਰ ਜੀਤੇ ਨੂੰ ਪਾਕਿਸਤਾਨ ਤੋਂ ਭਾਰਤ ਲਿਆਉਣ ਦੀ ਹੈ। ਇਸ ਫ਼ਿਲਮ ਨੂੰ ਲੈ ਕੇ ਕਾਫੀ ਚਰਚਾ ਹੋਈ ਹੈ, ਜਿਸ ਦੇ ਲਈ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News