‘ਫੁਕਰਾ’ ਗੈਂਗ ਨੇ ‘ਫੁਕਰੇ 3’ ਦੀ ਪ੍ਰਮੋਸ਼ਨ ਦੌਰਾਨ ਦਿੱਲੀ ਦੇ ਸਟ੍ਰੀਟ ਫੂਡ ਦਾ ਲਿਆ ਮਜ਼ਾ

09/17/2023 1:23:50 PM

ਮੁੰਬਈ (ਬਿਊਰੋ)– ਐਕਸੇਲ ਐਂਟਰਟੇਨਮੈਂਟ ਦੀ ‘ਫੁਕਰੇ 3’ ਰਿਲੀਜ਼ ਲਈ ਤਿਆਰ ਹੈ। ਦਰਸ਼ਕਾਂ ਦੀ ਵਧਦੀ ਉਮੀਦ ਵਿਚਾਲੇ ਟੀਮ ਵੀ ਫ਼ਿਲਮ ਦੀ ਪ੍ਰਮੋਸ਼ਨ ’ਚ ਕੋਈ ਕਸਰ ਨਹੀਂ ਛੱਡ ਰਹੀ ਹੈ।

ਹਾਲ ਹੀ ’ਚ ਇਸ ਸਬੰਧੀ ‘ਫੁਕਰਾ’ ਗੈਂਗ ਦਿੱਲੀ ’ਚ ਸੀ, ਜਿਥੇ ਉਹ ਪ੍ਰਚਾਰ ਮੁਹਿੰਮ ਨੂੰ ਅਗਲੇ ਪੱਧਰ ਤੱਕ ਲੈ ਗਏ। ਹੁਣ ਉਹ ਦਿੱਲੀ ਦੇ ਸਟ੍ਰੀਟ ਫੂਡ ਦਾ ਆਨੰਦ ਲੈਣ ਲਈ ਇਕ ਹੈਂਗ-ਆਊਟ ਸਥਾਨ ’ਤੇ ਵੀ ਪਹੁੰਚੇ।

ਇਹ ਖ਼ਬਰ ਵੀ ਪੜ੍ਹੋ : BJP ਯੁਵਾ ਮੋਰਚਾ ਵਾਲਿਆਂ ਨੇ ਮੁੰਬਈ ’ਚ ਪਾੜੇ ਸ਼ੁੱਭ ਦੇ ਪੋਸਟਰ, ਗਾਇਕ ਨੂੰ ਦੱਸਿਆ ਖ਼ਾਲਿਸਤਾਨੀ ਸਮਰਥਕ

ਪੁਲਕਿਤ ਸਮਰਾਟ, ਵਰੁਣ ਸ਼ਰਮਾ ਤੇ ਮਨਜੋਤ ਸਿੰਘ ਨੇ ਦਿੱਲੀ ’ਚ ਹਾਟ ਐਂਡ ਸਪਾਇਸੀ ਜੰਕਸ਼ਨ ਨਾਂ ਦੇ ਇਕ ਫੂਡ ਸਟਾਲ ਦਾ ਦੌਰਾ ਕੀਤਾ।

ਦੱਸ ਦੇਈਏ ਕਿ ‘ਫੁਕਰੇ 3’ 28 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ’ਚ ਪੰਕਜ ਤ੍ਰਿਪਾਠੀ ਤੇ ਰਿਚਾ ਚੱਢਾ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News