ਜੀ-20 ਤੋਂ ਬਾਅਦ ਦਿੱਲੀ ’ਚ ਹੋਣ ਜਾ ਰਹੀ ਹੈ ਐੱਫ-3 ਸਮਿਟ

Wednesday, Sep 13, 2023 - 11:10 AM (IST)

ਜੀ-20 ਤੋਂ ਬਾਅਦ ਦਿੱਲੀ ’ਚ ਹੋਣ ਜਾ ਰਹੀ ਹੈ ਐੱਫ-3 ਸਮਿਟ

ਮੁੰਬਈ (ਬਿਊਰੋ)– ਐਕਸਲ ਐਂਟਰਟੇਨਮੈਂਟ ‘ਫੁਕਰੇ 3’ ਨਾਲ ਦਰਸ਼ਕਾਂ ਨੂੰ ਕਾਮੇਡੀ ਦੀ ਪੂਰੀ ਖੁਰਾਕ ਦੇਣ ਲਈ ਤਰ੍ਹਾਂ ਤਿਆਰ ਹੈ। ਟਰੇਲਰ ਤੇ ਹਾਲ ਹੀ ’ਚ ਰਿਲੀਜ਼ ਹੋਏ ਗੀਤ ਨੇ ਇਸ ਤੀਜੀ ਫ਼ਿਲਮ ’ਚ ਫੁਕਰੇ ਗੈਂਗ ਨੂੰ ਲੰਬੇ ਸਮੇਂ ਬਾਅਦ ਪਰਦੇ ’ਤੇ ਵਾਪਸ ਦੇਖਣ ਲਈ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ਨੇ ਕਮਾਈ ਦਾ ਲਿਆਂਦਾ ਤੂਫ਼ਾਨ, ਬਣਾ ਦਿੱਤੇ 10 ਨਵੇਂ ਰਿਕਾਰਡ

ਦਰਸ਼ਕਾਂ ਦਾ ਉਤਸ਼ਾਹ ਬਰਕਰਾਰ ਰੱਖਣ ਲਈ ਨਿਰਮਾਤਾ ਕੋਈ ਕਸਰ ਨਹੀਂ ਛੱਡ ਰਹੇ ਹਨ। ਹੁਣ ਜਦੋਂ ਹਰ ਕੋਈ ‘ਫੁਕਰੇ 3’ ਨੂੰ ਲੈ ਕੇ ਦੀਵਾਨਾ ਹੋ ਰਿਹਾ ਹੈ ਤਾਂ ਫ਼ਿਲਮ ਦੀ ਕਾਸਟ ਦਿੱਲੀ ’ਚ ਜੀ-20 ਸੰਮੇਲਨ ਤੋਂ ਤੁਰੰਤ ਬਾਅਦ ਇਕ ਐੱਫ-3 ਸੰਮੇਲਨ ’ਚ ਸ਼ਾਮਲ ਹੋਣ ਜਾ ਰਹੀ ਹੈ।

ਦਿੱਲੀ ਕੁਝ ਅਜਿਹਾ ਦੇਖਣ ਜਾ ਰਹੀ ਹੈ, ਜੋ ਪਹਿਲਾਂ ਕਦੀ ਨਹੀਂ ਦੇਖਿਆ ਗਿਆ ਕਿਉਂਕਿ ਐੱਫ-3 ਸੰਮੇਲਨ ਫੁਕਰੇ ਗੈਂਗ ਨਾਲ ਆਯੋਜਿਤ ਕੀਤਾ ਜਾਵੇਗਾ, ਜਿਸ ’ਚ ਹਨੀ ਉਰਫ਼ ਪੁਲਕਿਤ ਸਮਰਾਟ, ਚੂਚਾ ਉਰਫ਼ ਵਰੁਣ ਸ਼ਰਮਾ, ਲਾਲੀ ਉਰਫ਼ ਮਨਜੋਤ ਤੇ ਭੋਲੀ ਪੰਜਾਬਣ ਉਰਫ਼ ਰਿਚਾ ਚੱਢਾ ਸ਼ਾਮਲ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News