Happy Friendship Day : ਇਹ ਹਨ ਬਾਲੀਵੁੱਡ ਦੇ ਪੱਕੇ ਦੋਸਤ, ਦੇਖੋ ਖਾਸ ਤਸਵੀਰਾਂ

08/02/2015 9:32:57 PM

ਅੱਜ ਫ੍ਰੈਂਡਸ਼ਿੱਪ ਡੇਅ ਹੈ, ਭਾਵ ਦੋਸਤੀ ਦਾ ਦਿਨ। ਫ੍ਰੈਂਡਸ਼ਿਪ ਡੇਅ ਹਰ ਸਾਲ ਅਗਸਤ ਮਹੀਨੇ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਖਾਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 1935 ''ਚ ਅਮਰੀਕਾ ''ਚ ਹੋਈ ਸੀ, ਜੋ ਕਾਫੀ ਪ੍ਰਸਿੱਧ ਹੋਈ। ਅੱਜ ਦੁਨੀਆ ਭਰ ''ਚ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਭਾਰਤ ''ਚ ਵੀ ਫ੍ਰੈਂਡਸ਼ਿਪ ਡੇਅ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਗੱਲ ਜੇਕਰ ਬਾਲੀਵੁੱਡ ਦੀ ਕਰੀਏ ਤਾਂ ਤੁਸੀਂ ਫਿਲਮਾਂ ''ਚ ਦੋਸਤੀ ਦੇ ਕਈ ਕਿੱਸੇ-ਕਹਾਣੀਆਂ ਦੇਖੀਆਂ ਤੇ ਸੁਣੀਆਂ ਹੋਈਆਂ ਹਨ।
ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਬੈਸਟ ਦੋਸਤਾਂ ਨਾਲ ਮਿਲਵਾਉਣ ਜਾ ਰਹੇ ਹਾਂ। ਇਨ੍ਹਾਂ ਦੀ ਆਫ ਸਕ੍ਰੀਨ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਹੈ। ਸਲਮਾਨ ਖਾਨ ਤੇ ਆਮਿਰ ਖਾਨ ਦੀ ਦੋਸਤੀ ਬਾਰੇ ਤਾਂ ਸਾਰੇ ਜਾਣਦੇ ਹਨ। ਉਥੇ ਰਣਵੀਰ ਸਿੰਘ ਤੇ ਅਰਜੁਨ ਕਪੂਰ, ਸੋਨਮ ਕਪੂਰ ਤੇ ਜੈਕਲੀਨ ਫਰਨਾਂਡੀਜ਼, ਸ਼ਿਲਪਾ ਸ਼ੈੱਟੀ ਤੇ ਬਿਪਾਸ਼ਾ ਬਸੂ, ਫਰਾਹ ਖਾਨ ਤੇ ਸ਼ਾਹਰੁਖ ਖਾਨ, ਜੂਹੀ ਚਾਵਲਾ ਤੇ ਸ਼ਾਹਰੁਖ ਖਾਨ ਸਣੇ ਅਜਿਹੇ ਕਈ ਸਿਤਾਰੇ ਹਨ, ਜਿਨ੍ਹਾਂ ਵਿਚਾਲੇ ਦੋਸਤੀ ਦਾ ਇਕ ਖਾਸ ਰਿਸ਼ਤਾ ਹੈ। ਅੱਗੇ ਕਲਿਕ ਕਰਕੇ ਦੇਖੋ ਬਾਲੀਵੁੱਡ ਦੇ ਬੈਸਟ ਦੋਸਤਾਂ ਦੀਆਂ ਖਾਸ ਤਸਵੀਰਾਂ।

Related News