ਸੰਜੇ ਮਿਸ਼ਰਾ ਦੇ ਹੱਥ ਦਾ ਹੋਇਆ ਫ਼ਰੈਕਚਰ, ਤਸਵੀਰ ਸਾਂਝੀ ਕਰ ਕਿਹਾ- ਜਦੋਂ ਆਪਣੇ ਦਰਦ ਨੂੰ...’

Thursday, Jul 28, 2022 - 11:13 AM (IST)

ਸੰਜੇ ਮਿਸ਼ਰਾ ਦੇ ਹੱਥ ਦਾ ਹੋਇਆ ਫ਼ਰੈਕਚਰ, ਤਸਵੀਰ ਸਾਂਝੀ ਕਰ ਕਿਹਾ- ਜਦੋਂ ਆਪਣੇ ਦਰਦ ਨੂੰ...’

ਮੁੰਬਈ- ਅਦਾਕਾਰ ਸੰਜੇ ਮਿਸ਼ਰਾ ਇਸ ਸਮੇਂ ਕਾਫ਼ੀ ਤਕਲੀਫ਼ ’ਚ ਹਨ। ਅਦਾਕਾਰ ਦੇ ਹੱਥ ’ਤੇ ਫ਼ਰੈਕਚਰ ਹੋ ਗਿਆ ਹੈ। ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਖ਼ੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸੰਜੇ  ਇਹ ਤਸਵੀਰ ਸਾਂਝੀ ਕਰਕੇ ਆਪਣਾ ਦਰਦ ਬਿਆਨ ਕੀਤਾ ਹੈ।

ਇਹ ਵੀ ਪੜ੍ਹੋ: ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਨੂੰ ਦਿੱਤਾ ਸਰਪ੍ਰਾਈਜ਼, ਬਣਵਾਇਆ ਉਸ ਦੇ ਨਾਂ ਦਾ ਟੈਟੂ (ਵੀਡੀਓ)

ਸੰਜੇ ਨੂੰ ਹੇਅਰਲਾਈਨ ਫ਼ੈਕਸ਼ਰ ਹੋਇਆ ਹੈ। ਤਸਵੀਰ ’ਚ ਅਦਾਕਾਰ ਨੇ ਸ਼ੋਲਡਰ ਸਪੋਰਟ ਕਰਨ ਵਾਲਾ ਇਕ ਬ੍ਰੇਸ ਲਗਾਇਆ ਹੋਇਆ ਹੈ। ਅਦਾਕਾਰ ਦੀ ਇਹ ਤਸਵੀਰ ਹਸਪਤਾਲ ’ਚ ਕਲੀਕ ਕੀਤੀ ਗਈ ਹੈ। ਤਸਵੀਰ ਸਾਂਝੀ ਕਰਕੇ ਅਦਾਕਾਰ ਨੇ ਲਿਖਿਆ ਕਿ ‘ਇਹ ਟੁੱਟਿਆ ਫੁੱਟਿਆ ਅਦਾਕਾਰ, ਹੇਅਰਲਾਈਨ ਫ਼ਰੈਕਚਰ, ਜਦੋਂ ਆਪਣੇ ਦਰਦ ਨੂੰ ਜਾਣਿਆ ਤਾਂ ਫਿਰ ਦੂਜਿਆਂ ਦਾ ਦਰਦ ਮਹਿਸੂਸ ਹੋਇਆ। ਇਸ ਲਈ ਕਹਿੰਦਾ ਹਾਂ ਜੈ ਹਨੂੰਮਾਨ ਕਹਿੰਦਾ ਹਾਂ।’

PunjabKesari

ਜਦੋਂ ਕੋਈ ਇਨਸਾਨ ਖ਼ੁਦ ਕਿਸੇ ਮੁਸੀਬਤ ’ਚੋਂ ਲੰਘਦਾ ਹੈ, ਫ਼ਿਰ ਹੀ ਉਸ ਨੂੰ ਦਰਦ ਸਮਝ ਆਉਂਦਾ ਹੈ। ਇਸ ਤਰ੍ਹਾਂ ਹੀ ਸੰਜੇ ਮਿਸ਼ਰਾ ਦੀ ਤਸਵੀਰ ਪਿੱਛੇ ਲਿਖਿਆ ਹੋਇਆ ਹੈ ਕਿ ਸਾਰੇ ਸੁਖੀ ਹੋਵੇਂ. ਸਾਰੇ ਰੋਗ ਮੁਕਤ ਰਹਿੰਣ, ਸਾਰਿਆਂ ਦਾ ਜੀਵਨ ਸੁਖੀ  ਹੋਵੇ ਅਤੇ ਕੋਈ ਵੀ ਦੁਖ ਦਾ ਭਾਗੀ ਨਾ ਬਣੇ ।’ ਪ੍ਰਸ਼ੰਸਕ ਇਸ ਤਸਵੀਰ ਨੂੰ ਪਸੰਦ ਕਰ ਰਹੇ ਹਨ ਅਤੇ ਅਦਾਕਾਰ ਦੇ ਜਲਦੀ ਠੀਕ ਹੋਣ ਦੀ ਦੁਆ ਕਰ  ਰਹੇ ਹਨ।

ਇਹ ਵੀ ਪੜ੍ਹੋ: ਫੈਦਰ ਡਰੈੱਸ 'ਚ ਸ਼ਰਧਾ ਕਪੂਰ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਦਿੱਤੇ ਖੂਬਸੂਰਤ ਪੋਜ਼

ਸੰਜੇ ਮਿਸ਼ਰਾ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਸੰਜੇ ਅਕਸ਼ੈ ਕੁਮਾਰ ਦੀ ਫ਼ਿਲਮ ‘ਬੱਚਨ ਪਾਂਡੇ’ ’ਚ ਨਜ਼ਰ ਆਏ ਸੀ। ਇਸ ਤੋਂ ਇਲਾਵਾ ਅਦਾਕਾਰ ਕਾਰਤਿਕ ਆਰੀਅਨ ਦੀ ਫ਼ਿਲਮ  ‘ਭੂਲ ਭੁਲਾਇਆ 2’ ’ਚ ਵੀ ਦਿਖਾਈ ਦਿੱਤੇ ਸਨ। ਇਸ ਦੇ ਨਾਲ ਹੀ ਸੰਜੇ ਬਹੁਤ ਜਲਦ ਕਾਰਤਿਕ ਆਰੀਅਨ ਦੀ ਆਉਣ ਵਾਲੀ ਫ਼ਿਲਮ ‘ਫ਼ਰੈਡੀ’ ’ਚ ਨਜ਼ਰ ਆਉਣ ਵਾਲੇ ਹਨ।


author

Shivani Bassan

Content Editor

Related News