ਇਸ ਵਜ੍ਹਾ ਕਰਕੇ ਅਦਾਕਾਰਾ ਈਸ਼ਾ ਗੁਪਤਾ ਨੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ
Wednesday, Apr 28, 2021 - 03:53 PM (IST)
ਮੁੰਬਈ: ਹਸਪਤਾਲਾਂ ’ਚ ਲੋਕਾਂ ਨੂੰ ਬੈੱਡ ਅਤੇ ਆਕਸੀਜਨ ਨਾ ਮਿਲ ਪਾਉਣ ਦੀ ਵਜ੍ਹਾ ਨਾਲ ਹਰ ਰੋਜ਼ ਹਜ਼ਾਰਾਂ ਲੋਕਾਂ ਦੀ ਜਾਨ ਜਾ ਰਹੀ ਹੈ। ਇਸ ਮਹਾਮਾਰੀ ਨੇ ਪੂਰੇ ਦੇਸ਼ ’ਚ ਆਪਣੇ ਪੈਰ ਪਸਾਰ ਲਏ ਹਨ। ਹਰ ਸੂਬੇ ’ਚ ਹਾਲਾਤ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ। ਇਸ ਦੌਰਾਨ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਈਸ਼ਾ ਗੁਪਤਾ ਨੇ ਇਕ ਵੱਡਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਇਹ ਘੋਸ਼ਣਾ ਕੀਤੀ ਹੈ ਕਿ ਉਹ ਅਜਿਹੇ ਡਰਾਵਨੇ ਮਾਹੌਲ ਨੂੰ ਹਰ ਰੋਜ਼ ਨਹੀਂ ਝੱਲ ਪਾ ਰਹੀ ਹੈ ਅਤੇ ਇਸ ਲਈ ਕੁਝ ਦਿਨ ਤੱਕ ਸੋਸ਼ਲ ਮੀਡੀਆ ਤੋਂ ਦੂਰੀ ਬਣਾਏ ਰੱਖਣਾ ਚਾਹੁੰਦੀ ਹੈ।
ਦੇਸ਼ ਨੂੰ ਨਹੀਂ ਦੇਖ ਸਕਦੀ ਇਨ੍ਹਾਂ ਹਾਲਾਤਾਂ ’ਚ
ਈਸ਼ਾ ਗੁਪਤਾ ਦਾ ਕਹਿਣਾ ਹੈ ਕਿ ਦੇਸ਼ ’ਚ ਇਸ ਸਮੇਂ ਜੋ ਹਾਲਾਤ ਬਣੇ ਹੋਏ ਹਨ ਉਹ ਉਨ੍ਹਾਂ ਨੂੰ ਬਹੁਤ ਤਕਲੀਫ ਦੇ ਰਹੇ ਹਨ ਉਹ ਇਸ ਟਰੋਮਾ ਨੂੰ ਹੋਰ ਨਹੀਂ ਝੱਲ ਪਾ ਰਹੀ। ਇਸ ਲਈ ਕੁਝ ਦਿਨ ਉਨ੍ਹਾਂ ਦਾ ਸੋਸ਼ਲ ਮੀਡੀਆ ਉਨ੍ਹਾਂ ਦੀ ਟੀਮ ਸੰਭਾਲੇਗੀ। ਈਸ਼ਾ ਨੇ ਇਹ ਪੋਸਟ ਆਪਣੇ ਇੰਸਟਾਗ੍ਰਾਮ ਦੀ ਸਟੋਰੀ ’ਤੇ ਸਾਂਝੀ ਕੀਤੀ ਸੀ ਜਿਸ ’ਚ ਉਨ੍ਹਾਂ ਨੇ ਘੋਸ਼ਣਾ ਕੀਤੀ ਸੀ ਕਿ ਅਸੀਂ ਸਾਰੇ ਇਕੱਠੇ ਹਾਂ। ਇਸ ਸਮੇਂ ਦੇਸ਼ ਦੇ ਜੋ ਹਾਲਾਤ ਹਨ ਉਹ ਦੇਖ ਕੇ ਮੇਰੇ ਪਰਿਵਾਰ ਨੇ ਕੁਝ ਜ਼ਰੂਰੀ ਸਮਾਨ ਅਤੇ ਬੈੱਡਸ ਲੋਕਾਂ ਨੂੰ ਮੁਹੱਈਆ ਕਰਵਾਏ ਹਨ ਪਰ ਰੋਜ਼ ਦੇਸ਼ ਦੇ ਅਜਿਹੇ ਹਾਲਾਤ ਦੇਖਣਾ ਬਹੁਤ ਤਕਲੀਫ਼ ਦੇ ਰਿਹਾ ਹੈ।
ਮੈਂ ਦੁਆ ਕਰਦੀ ਹਾਂ ਕਿ ਜੋ ਵੀ ਲੋਕ ਇਹ ਪੜ੍ਹ ਰਹੇ ਹਨ ਉਹ ਸਿਹਤਮੰਦ ਰਹਿਣ, ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਲਈ ਦੁਆ ਕਰਦੀ ਹਾਂ। ਮੈਂ ਸੋਸ਼ਲ ਮੀਡੀਆ ਤੋਂ ਦੂਰ ਜਾ ਰਹੀ ਹੈ ਪਰ ਤੁਸੀਂ ਲੋਕ ਕ੍ਰਿਪਾ ਕਰਕੇ ਜਿੰਨੀ ਵੀ ਜ਼ਰੂਰੀ ਅਤੇ ਪੁਖਤਾ ਜਾਣਕਾਰੀਆਂ ਹਨ ਉਹ ਸਾਂਝੀਆਂ ਕਰਦੇ ਰਹੋ ਤਾਂ ਜੋ ਮੇਰੀ ਟੀਮ ਉਨ੍ਹਾਂ ਨੂੰ ਅੱਗੇ ਸਾਂਝਾ ਕਰਦੀ ਰਹੇ। ਆਪਣਾ ਧਿਆਨ ਰੱਖੋ ਅਤੇ ਦੂਜਿਆਂ ਦੀ ਮਦਦ ਕਰੋ। ਦੱਸ ਦੇਈਏ ਕਿ ਈਸ਼ਾ ਗੁਪਤਾ ਤੋਂ ਪਹਿਲਾਂ ਫਾਤਿਮਾ ਸ਼ੇਖ ਨੇ ਵੀ ਸੋਸ਼ਲ ਮੀਡੀਆ ਤੋਂ ਬਰੇਕ ਲੈਣ ਦਾ ਐਲਾਨ ਕੀਤਾ ਸੀ।