ਪਹਿਲੀ ਵਾਰ ਪੁੱਤਰ ਆਰੀਅਨ ਦੀ ਡਰੱਗ ਮਾਮਲੇ ’ਚ ਗ੍ਰਿਫ਼ਤਾਰੀ ’ਤੇ ਬੋਲੇ ਸ਼ਾਹਰੁਖ ਖ਼ਾਨ, ਦੱਸਿਆ ਕਿਉਂ ਰਹੇ ਚੁੱਪ

Thursday, Jan 11, 2024 - 03:06 PM (IST)

ਪਹਿਲੀ ਵਾਰ ਪੁੱਤਰ ਆਰੀਅਨ ਦੀ ਡਰੱਗ ਮਾਮਲੇ ’ਚ ਗ੍ਰਿਫ਼ਤਾਰੀ ’ਤੇ ਬੋਲੇ ਸ਼ਾਹਰੁਖ ਖ਼ਾਨ, ਦੱਸਿਆ ਕਿਉਂ ਰਹੇ ਚੁੱਪ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਨੇ ਸਾਲ 2023 ’ਚ ‘ਪਠਾਨ’ ਤੇ ‘ਜਵਾਨ’ ਦੀ ਸ਼ਾਨਦਾਰ ਸਫ਼ਲਤਾ ਨਾਲ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ ‘ਬਾਦਸ਼ਾਹ’ ਦੀ ਕੁਰਸੀ ਤੋਂ ਹਟਾਉਣਾ ਇੰਨਾ ਆਸਾਨ ਨਹੀਂ ਹੈ। ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਪਿਛਲੇ ਸਾਲ ਬਾਕਸ ਆਫਿਸ ਦੇ ‘ਬਾਦਸ਼ਾਹ’ ਬਣੇ ਸਨ।

ਕਿੰਗ ਖ਼ਾਨ ਨੇ ‘ਪਠਾਨ’ ਤੇ ‘ਜਵਾਨ’ ਨਾਲ ਦੋ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਤੇ ਉਨ੍ਹਾਂ ਦੀਆਂ ਫ਼ਿਲਮਾਂ ਦੀ ਸਭ ਤੋਂ ਵੱਧ ਕਮਾਈ ਕਰਨ ਦਾ ਰਿਕਾਰਡ ਅਜੇ ਵੀ ਬਰਕਰਾਰ ਹੈ। ਹਾਲਾਂਕਿ 2018 ਤੋਂ ਬਾਅਦ ਕਿੰਗ ਖ਼ਾਨ ਦੀ ਜ਼ਿੰਦਗੀ ’ਚ ਇਕ ਅਜਿਹਾ ਸਮਾਂ ਆਇਆ, ਜਿਸ ’ਚ ਉਨ੍ਹਾਂ ਨੇ ਪ੍ਰੋਫੈਸ਼ਨਲ ਲਾਈਫ ਤੋਂ ਲੈ ਕੇ ਨਿੱਜੀ ਜ਼ਿੰਦਗੀ ਤੱਕ ਬਹੁਤ ਮੁਸ਼ਕਿਲ ਸਮੇਂ ਦਾ ਸਾਹਮਣਾ ਕੀਤਾ।

ਉਨ੍ਹਾਂ ਦੀਆਂ ਫ਼ਿਲਮਾਂ ਬਾਕਸ ਆਫਿਸ ’ਤੇ ਕੁਝ ਖ਼ਾਸ ਕਮਾਲ ਨਹੀਂ ਕਰ ਰਹੀਆਂ ਸਨ, 2021 ’ਚ ਉਨ੍ਹਾਂ ਦੇ ਵੱਡੇ ਪੁੱਤਰ ਆਰੀਅਨ ਨੂੰ ਡਰੱਗਜ਼ ਦੇ ਮਾਮਲੇ ’ਚ ਕੁਝ ਸਮਾਂ ਜੇਲ੍ਹ ’ਚ ਰਹਿਣਾ ਪਿਆ ਸੀ। ਹੁਣ ਪਹਿਲੀ ਵਾਰ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੇ ਆਪਣੇ ਪੁੱਤਰ ਆਰੀਅਨ ਖ਼ਾਨ ਦੀ ਗ੍ਰਿਫ਼ਤਾਰੀ ਬਾਰੇ ਗੱਲ ਕੀਤੀ ਤੇ ਇਹ ਵੀ ਦੱਸਿਆ ਕਿ ਉਹ ਉਸ ਸਮੇਂ ਚੁੱਪ ਕਿਉਂ ਰਹੇ।

ਸ਼ਾਹਰੁਖ ਖ਼ਾਨ ਦੀਆਂ ਬੈਕ ਟੂ ਬੈਕ ਫ਼ਿਲਮਾਂ ਰਹੀਆਂ ਫਲਾਪ
ਸ਼ਾਹਰੁਖ ਖ਼ਾਨ ਨੂੰ ਹਾਲ ਹੀ ’ਚ ਨਿਊਜ਼ 18 ਵਲੋਂ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨਾਲ ਖ਼ਾਸ ਗੱਲਬਾਤ ਦੌਰਾਨ ਸ਼ਾਹਰੁਖ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਸਮੇਂ ਬਾਰੇ ਦੱਸਿਆ। ਆਰੀਅਨ ਖ਼ਾਨ ਦੇ ਡਰੱਗਜ਼ ਕੇਸ ਤੇ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਸ਼ਾਹਰੁਖ ਨੇ ਇਕ ਸ਼ਬਦ ’ਚ ਆਪਣੀ ਚੁੱਪ ਦਾ ਵਧੀਆ ਜਵਾਬ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਕਾਤਲਾਂ ਦੇ ਘਰ ਪਹੁੰਚੀ NIA, ਪਰਿਵਾਰਾਂ ਤੋਂ ਕੀਤੀ ਪੁੱਛਗਿੱਛ

ਸ਼ਾਹਰੁਖ ਨੇ ਖ਼ਾਸ ਗੱਲਬਾਤ ਕਰਦਿਆਂ ਕਿਹਾ, ‘‘ਪਿਛਲੇ 4-5 ਸਾਲ ਮੇਰੇ ਤੇ ਮੇਰੇ ਪਰਿਵਾਰ ਲਈ ਰੋਲਰ ਕੋਸਟਰ ਰਾਈਡ ਵਰਗੇ ਰਹੇ ਹਨ। ਕੋਵਿਡ ਕਾਰਨ ਤੁਹਾਡੀ ਜ਼ਿੰਦਗੀ ’ਚ ਮੁਸ਼ਕਿਲਾਂ ਆਈਆਂ ਹੋਣਗੀਆਂ। ਉਸ ਸਮੇਂ ਕਈ ਫ਼ਿਲਮਾਂ ਫਲਾਪ ਵੀ ਹੋਈਆਂ, ਜਿਸ ਤੋਂ ਬਾਅਦ ਵਿਸ਼ਲੇਸ਼ਕਾਂ ਨੇ ਮੇਰੇ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ ਕਿ ਮੇਰਾ ਸਮਾਂ ਖ਼ਤਮ ਹੋ ਗਿਆ ਹੈ।’’

ਆਰੀਅਨ ਦੀ ਗ੍ਰਿਫ਼ਤਾਰੀ ’ਤੇ ਸ਼ਾਹਰੁਖ ਚੁੱਪ ਕਿਉਂ ਰਹੇ?
ਇਸ ਖ਼ਾਸ ਗੱਲਬਾਤ ਦੌਰਾਨ ਸ਼ਾਹਰੁਖ ਖ਼ਾਨ ਨੇ ਆਪਣੀਆਂ ਨਿੱਜੀ ਸਮੱਸਿਆਵਾਂ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਖ਼ਬਰਾਂ ਮੁਤਾਬਕ ਸ਼ਾਹਰੁਖ ਖ਼ਾਨ ਨੇ ਸਾਲ 2021 ’ਚ ਡਰੱਗਜ਼ ਮਾਮਲੇ ’ਚ ਆਰੀਅਨ ਖ਼ਾਨ ਦੀ ਗ੍ਰਿਫ਼ਤਾਰੀ ਦੌਰਾਨ ਖ਼ੁਦ ਨੂੰ ਤੇ ਆਪਣੇ ਪਰਿਵਾਰ ਨੂੰ ਕਿਵੇਂ ਸੰਭਾਲਿਆ, ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ‘‘ਨਿੱਜੀ ਪੱਧਰ ’ਤੇ ਵੀ ਮੇਰੀ ਜ਼ਿੰਦਗੀ ’ਚ ਕੁਝ ਪ੍ਰੇਸ਼ਾਨ ਕਰਨ ਵਾਲੀਆਂ ਚੀਜ਼ਾਂ ਵਾਪਰੀਆਂ ਹਨ, ਜਿਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਜਦੋਂ ਸਮਾਂ ਮੁਸ਼ਕਿਲ ਹੁੰਦਾ ਹੈ, ਵਿਅਕਤੀ ਨੂੰ ਸ਼ਾਂਤ, ਬਹੁਤ ਸ਼ਾਂਤ ਰਹਿਣਾ ਚਾਹੀਦਾ ਹੈ ਤੇ ਆਪਣੀ ਇੱਜ਼ਤ ਨੂੰ ਕਾਇਮ ਰੱਖਦਿਆਂ ਕੰਮ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਸੀਂ ਸੋਚ ਰਹੇ ਹੋ ਕਿ ਜ਼ਿੰਦਗੀ ’ਚ ਸਭ ਕੁਝ ਸਹੀ ਤਰ੍ਹਾਂ ਚੱਲ ਰਿਹਾ ਹੈ, ਫਿਰ ਤੁਹਾਨੂੰ ਪਤਾ ਨਹੀਂ ਕਦੋਂ ਅਚਾਨਕ ਜ਼ਿੰਦਗੀ ਤੁਹਾਡੇ ’ਤੇ ਔਖੀ ਹੋ ਜਾਂਦੀ ਹੈ।’’

ਮੁਸ਼ਕਿਲ ਸਮੇਂ ’ਚ ਉਮੀਦ ਨਹੀਂ ਛੱਡਣੀ ਚਾਹੀਦੀ
ਸ਼ਾਹਰੁਖ ਨੇ ਉਥੇ ਮੌਜੂਦ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਇਹ ਵੀ ਕਿਹਾ ਕਿ ਜਦੋਂ ਜ਼ਿੰਦਗੀ ’ਚ ਮੁਸ਼ਕਿਲ ਸਮਾਂ ਚੱਲ ਰਿਹਾ ਹੋਵੇ ਤਾਂ ਉਮੀਦ ਨਹੀਂ ਛੱਡਣੀ ਚਾਹੀਦੀ ਤੇ ਸੱਚੀ ਕਹਾਣੀ ਦੱਸਣੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News