‘ਬ੍ਰਹਮਾਸਤਰ’: ਓਵਰਸੀਜ਼ ਸੈਂਸਰ ਬੋਰਡ ਦੇ ਮੈਂਬਰ ਉਮੈਰ ਸੰਧੂ ਨੇ ਫ਼ਿਲਮ ਬਾਰੇ ਦਿੱਤਾ ਰਿਵਿਊ

Thursday, Sep 08, 2022 - 01:20 PM (IST)

‘ਬ੍ਰਹਮਾਸਤਰ’: ਓਵਰਸੀਜ਼ ਸੈਂਸਰ ਬੋਰਡ ਦੇ ਮੈਂਬਰ ਉਮੈਰ ਸੰਧੂ ਨੇ ਫ਼ਿਲਮ ਬਾਰੇ ਦਿੱਤਾ ਰਿਵਿਊ

ਬਾਲੀਵੁੱਡ ਡੈਸਕ- ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਕਾਫ਼ੀ ਸੁਰਖੀਆਂ ’ਚ ਹਨ ਅਤੇ ਫ਼ਿਲਮ ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੇ ਹਨ। ਆਲੀਆ-ਰਣਬੀਰ ਫ਼ਿਲਮ ‘ਬ੍ਰਹਮਾਸਤਰ’ ਦੀ ਰਿਲੀਜ਼ ’ਚ ਸਿਰਫ਼ ਇਕ ਦਿਨ ਬਾਕੀ ਹੈ। ਫਿਲਮ ਨੂੰ ਲੈ ਕੇ ਦਰਸ਼ਕਾਂ ਦੇ ਕ੍ਰੇਜ਼ ਦਾ ਅੰਦਾਜ਼ਾ ਫਿਲਮ ਦੀ ਐਡਵਾਂਸ ਬੁਕਿੰਗ ਦੇਖ ਕੇ ਹੀ ਲਗਾਇਆ ਜਾ ਸਕਦਾ ਹੈ। ਰਣਬੀਰ-ਆਲੀਆ ਪਹਿਲੀ ਵਾਰ ਪਰਦੇ ’ਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਦੱਸ ਦੇਈਏ ਕਿਅਯਾਨ ਮੁਖਰਜੀ ਦੀ ਇਸ ਫ਼ਿਲਮ ਦਾ ਪਹਿਲਾ ਰਿਵਿਊ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਰਣਬੀਰ-ਆਲੀਆ ਦੇ ਸਮਰਥਨ ’ਚ ਬੋਲੀ ਸ਼ਿਵ ਸੈਨਾ ਸੰਸਦ ਪ੍ਰਿਅੰਕਾ, ਕਿਹਾ- ‘ਜੇਕਰ ਤੁਸੀਂ ਨਫ਼ਰਤ ਲਈ...’

ਓਵਰਸੀਜ਼ ਸੈਂਸਰ ਬੋਰਡ ਦੇ ਮੈਂਬਰ ਉਮੈਰ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਫ਼ਿਲਮ ਦਾ ਰਿਵਿਊ ਸਾਂਝਾ ਕੀਤਾ ਹੈ। ਉਨ੍ਹਾਂ ਨੇ ਫ਼ਿਲਮ ਦਾ ਸਾਰਾ ਸਾਰ ਦੱਸਿਆ ਅਤੇ ਨਾਲ ਹੀ ‘ਬ੍ਰਹਮਾਸਤਰ’ ਨੂੰ 5 ’ਚੋਂ 2.5 ਸਟਾਰ ਦਿੱਤੇ। ਉਮੈਰ ਸੰਧੂ ਨੇ ਸੈਂਸਰ ਬੋਰਡ ਪ੍ਰੀਵਿਊ ਦੌਰਾਨ ਫ਼ਿਲਮ ਦੇਖੀ ਹੈ। ਇਸ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਰਿਵਿਊ ਸਾਂਝਾ ਕੀਤਾ  ਹੈ।

ਉਮੈਰ ਸੰਧੂ ਨੇ ਲਿਖਿਆ ਕਿ ‘ਰਣਬੀਰ ਕਪੂਰ ਬ੍ਰਹਮਾਸਤਰ ’ਚ ਉਲਝੇ ਨਜ਼ਰ ਆ ਰਹੇ ਹਨ। ਉਸਨੂੰ ਇਹ ਵੀ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ। ਆਲੀਆ ਭੱਟ ਫ਼ਿਲਮ ’ਚ ਖੂਬਸੂਰਤ ਲੱਗ ਰਹੀ ਹੈ। ਮੌਨੀ ਰਾਏ ਦੁਆਰਾ ਪ੍ਰਦਰਸ਼ਨ ਬਹੁਤ ਡਰਾਉਣਾ ਲੱਗ ਰਿਹਾ ਹੈ। ਅਮਿਤਾਭ ਬੱਚਨ ਚੰਗੇ ਵਿਅਕਤੀ ਹਨ ਪਰ ਅਫ਼ਸੋਸ ਹੈ ਉਨ੍ਹਾਂ ਨੂੰ ਸਕ੍ਰੀਨਿੰਗ ਟਾਈਮਿੰਗ ਘੱਟ ਮਿਲੀ।

ਇਹ ਵੀ ਪੜ੍ਹੋ : ਬੌਬੀ ਦਿਓਲ ਨੇ ਸ਼ੁਰੂ ਕੀਤਾ ਨਵਾਂ ਪ੍ਰੋਜੈਕਟ ‘ਸ਼ਲੋਕ- ਦਿ ਦੇਸੀ ਸ਼ੇਰਲਾਕ’, ਫ਼ਿਲਮ ’ਚ ਅਨਨਿਆ ਬਿਰਲਾ ਕਰੇਗੀ ਡੈਬਿਊ

ਦੱਸ ਦੇਈਏ ਕਿ ‘ਬ੍ਰਹਮਾਸਤਰ’ ਦੀ ਐਡਵਾਂਸ ਬੁਕਿੰਗ ਜ਼ਬਰਦਸਤ ਹੋ ਰਹੀ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਦੀ ਓਪਨਿੰਗ ਡੇ ਕਲੈਕਸ਼ਨ ਜ਼ਬਰਦਸਤ ਹੋਣ ਵਾਲਾ ਹੈ। ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫ਼ਿਲਮ ‘ਬ੍ਰਹਮਾਸਤਰ’ ਕੱਲ ਯਾਨੀ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਫ਼ਿਲਮ ਨੂੰ ਨਿਰਦੇਸ਼ਕ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਹੈ।


author

Shivani Bassan

Content Editor

Related News