ਸੰਨੀ ਦਿਓਲ ਅਤੇ ਦੁਲਕਰ ਸਲਮਾਨ ਦੀ ਫ਼ਿਲਮ ‘ਚੁਪ’ ਦੀ ਪਹਿਲੀ ਝਲਕ ਆਈ ਸਾਹਮਣੇ, ਇਸ ਦਿਨ ਹੋਵੇਗੀ ਰਿਲੀਜ਼

Thursday, Aug 25, 2022 - 03:21 PM (IST)

ਸੰਨੀ ਦਿਓਲ ਅਤੇ ਦੁਲਕਰ ਸਲਮਾਨ ਦੀ ਫ਼ਿਲਮ ‘ਚੁਪ’ ਦੀ ਪਹਿਲੀ ਝਲਕ ਆਈ ਸਾਹਮਣੇ, ਇਸ ਦਿਨ ਹੋਵੇਗੀ ਰਿਲੀਜ਼

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਨੀ ਦਿਓਲ ਨੇ ਨੂੰ ਹਾਲ ਹੀ ’ਚ ਆਪਣੀ ਆਉਣ ਵਾਲੀ ਮਨੋਵਿਗਿਆਨਕ ਥ੍ਰਿਲਰ ਫ਼ਿਲਮ ‘ਚੁਪ: ਰੀਵੈਂਜ ਆਫ਼ ਦਿ ਆਰਟਿਸਟ’ ਦੀ ਰਿਲੀਜ਼ ਦਾ ਐਲਾਨ ਸੋਸ਼ਲ ਮੀਡੀਆ ’ਤੇ ਕੀਤਾ ਹੈ। ਫ਼ਿਲਮ ’ਚ ਸੰਨੀ ਦਿਓਲ ਦੇ ਨਾਲ ਪੂਜਾ ਭੱਟ, ਦੁਲਕਰ ਸਲਮਾਨ ਅਤੇ ਸ਼੍ਰੇਆ ਧਨਵੰਤਰੀ ਵੀ ਮੁੱਖ ਭੂਮਿਕਾਵਾਂ ’ਚ ਹਨ।

PunjabKesari

ਇਹ ਵੀ ਪੜ੍ਹੋ : ਰਾਜੂ ਸ਼੍ਰੀਵਾਸਤਵ ਨੂੰ ਹੋਸ਼ ਆਉਂਣ ’ਤੇ ਦੋਸਤ ਸੁਨੀਲ ਪਾਲ ਨੇ ਵੀਡੀਓ ਸਾਂਝੀ ਕਰਕੇ ਕਹੀ ਇਹ ਗੱਲ

ਇਸ ਫ਼ਿਲਮ ਦਾ ਨਿਰਦੇਸ਼ਨ ਆਰ ਬਾਲਕੀ ਨੇ ਕੀਤਾ ਹੈ, ਜੋ ਚੀਨੀ ਕਮ, ਕੀ ਐਂਡ ਕਾ, ਸ਼ਮਿਤਾਭ, ਪੈਡਮੈਨ ਅਤੇ ਪਾ ਵਰਗੀਆਂ ਫ਼ਿਲਮਾਂ ਲਈ ਜਾਣੇ ਜਾਂਦੇ ਹਨ। ਹੁਣ ਚੁਪ: ਰੀਵੇਂਜ ਆਫ਼ ਦਿ ਆਰਟਿਸਟ 23 ਸਤੰਬਰ 2022 ਨੂੰ ਰਿਲੀਜ਼ ਹੋਣ ਵਾਲੀ ਹੈ।

PunjabKesari

ਸੰਨੀ ਦਿਓਲ ਇਸ ਤੋਂ ਪਹਿਲਾਂ ਨੇ ਇੰਟਾਗ੍ਰਾਮ ਦੇ ‘ਚੁਪ: ਰੀਵੇਂਜ ਆਫ਼ ਦਿ ਆਰਟਿਸਟ’ ਦਾ ਇਕ ਮੋਸ਼ਨ ਪੋਸਟਰ ਸਾਂਝਾ ਵੀ ਕੀਤਾ ਹੈ। ਜਿਸ ’ਚ ਦੁਲਕਰ ਨੇ ‘ਸਰ ਜੋ ਤੇਰਾ ਚੱਕਰ’ ਗੀਤ ਗਾਇਆ। ਫ਼ਿਲਮ ਦਾ ਮੋਸ਼ਨ ਪੋਸਟ ਬੇਹੱਦ ਸ਼ਾਨਦਾਰ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਆਰ.ਬਾਲਕੀ ਦੁਆਰਾ ਕੀਤਾ ਗਿਆ ਹੈ ਅਤੇ ਰਾਕੇਸ਼ ਝੁਨਝੁਨਵਾਲਾ, ਅਨਿਲ ਨਾਇਡੂ, ਡਾ. ਜੈਅੰਤੀਲਾਲ ਗਡਾ ਅਤੇ ਗੌਰੀ ਸ਼ਿੰਦੇ ਦੁਆਰਾ ਨਿਰਮਿਤ ਹੈ।

 
 
 
 
 
 
 
 
 
 
 
 
 
 
 

A post shared by Sunny Deol (@iamsunnydeol)

 

ਇਹ ਵੀ ਪੜ੍ਹੋ : ਇਕ ਐਕਟਰ ਦੇ ਤੌਰ ’ਤੇ ਮੈਂ ਖੁਦ ਨੂੰ ਰੀਡਿਸਕਵਰ ਕੀਤਾ ਹੈ : ਪਰਿਣੀਤੀ ਚੋਪੜਾ

ਫ਼ਿਲਮ ਦੀ ਮੂਲ ਕਹਾਣੀ ਆਰ ਬਾਲਕੀ ਦੀ ਹੈ, ਸਕ੍ਰਿਪਟ ਅਤੇ ਸੰਵਾਦ ਆਰ ਬਾਲਕੀ, ਆਲੋਚਕ ਤੋਂ ਲੇਖਕ ਰਾਜਾ ਸੇਨ ਅਤੇ ਰਿਸ਼ੀ ਵਿਰਮਾਨੀ ਦੁਆਰਾ ਸਹਿ-ਲਿਖਤ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਹ ਸੰਨੀ ਦਿਓਲ ਦੀ 2019 ਦੀ ਫਿਲਮ 'ਬਲੈਂਕ ਐਂਡ' ਅਤੇ ਸਲਮਾਨ ਦੁਲਕਰ ਦੀ 2019 ਦੀ ਫ਼ਿਲਮ ‘ਦ ਜ਼ੋਯਾ ਫੈਕਟਰ’ ’ਚ ਨਜ਼ਰ ਆਏ ਸੀ। 


 


author

Shivani Bassan

Content Editor

Related News