''ਕਪੂਰ ਐਂਡ ਸੰਨਜ਼'' ''ਚ ਰਿਸ਼ੀ ਕਪੂਰ ਦੀ ਹੈਰਾਨ ਕਰਦੀ ਲੁੱਕ ਆਈ ਸਾਹਮਣੇ

Tuesday, Feb 02, 2016 - 11:10 AM (IST)

 ''ਕਪੂਰ ਐਂਡ ਸੰਨਜ਼'' ''ਚ ਰਿਸ਼ੀ ਕਪੂਰ ਦੀ ਹੈਰਾਨ ਕਰਦੀ ਲੁੱਕ ਆਈ ਸਾਹਮਣੇ

ਮੁੰਬਈ : ਫਿਲਮ ''ਕਪੂਰ ਐਂਡ ਸੰਨਜ਼'' ''ਚ ਅਦਾਕਾਰ ਰਿਸ਼ੀ ਕਪੂਰ ਕੁਝ ਵੱਖਰੇ ਹੀ ਅੰਦਾਜ਼ ''ਚ ਨਜ਼ਰ ਆਉਣਗੇ। ਸੋਮਵਾਰ ਰਾਤ ਨੂੰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਟਵਿਟਰ ''ਤੇ ਵਾਅਦਾ ਕੀਤਾ ਸੀ ਕਿ ਮੰਗਲਵਾਰ ਦੀ ਸਵੇਰ ਉਹ ਸਭ ਤੋਂ ਪਹਿਲਾਂ ਆਪਣੀ ਲੁਕ ਸਭ ਨਾਲ ਸਾਂਝੀ ਕਰਨਗੇ। ਉਨ੍ਹਾਂ ਦਾ ਪਹਿਲਾ ਟਵੀਟ ਆਇਆ ਅਤੇ ਸਭ ਦੇ ਸਾਹਮਣੇ ਉਨ੍ਹਾਂ ਦੀ ਫਿਲਮ ''ਕਪੂਰ ਐਂਡ ਸੰਨਜ਼'' ''ਚ ਉਨ੍ਹਾਂ ਦੀ ਲੁਕ ਨਜ਼ਰ ਆਈ। ਉਨ੍ਹਾਂ ਨੇ ਲਿਖਿਆ ਕਿ ਬਾਕੀ ਕਲਾਕਾਰ ਵੀ ਹੌਲੀ-ਹੌਲੀ ਆਪਣੀ ਨਵੀਂ ਦਿੱਖ ਸਾਂਝੀ ਕਰਨਗੇ।
ਜ਼ਿਕਰਯੋਗ ਹੈ ਕਿ ''ਕਪੂਰ ਐਂਡ ਸੰਨਜ਼'' ਇਕ ਕਾਮੇਡੀ ਡਰਾਮਾ ਹੈ, ਜਿਸ ''ਚ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਫਵਾਦ ਖਾਨ ਭਰਾਵਾਂ ਦੇ ਕਿਰਦਾਰ ''ਚ ਹਨ ਅਤੇ ਉਨ੍ਹਾਂ ਦੇ ਦਾਦੇ ਦਾ ਕਿਰਦਾਰ ਰਿਸ਼ੀ ਕਪੂਰ ਨਿਭਾਅ ਰਹੇ ਹਨ। ਫਿਲਮ ''ਚ ਆਲੀਆ ਭੱਟ ਵੀ ਇਕ ਅਹਿਮ ਕਿਰਦਾਰ ''ਚ ਨਜ਼ਰ ਆਏਗੀ। ਫਿਲਮ ਨੂੰ ਸ਼ਕੁਨ ਬੱਤਰਾ ਨੇ ਨਿਰਦੇਸ਼ਿਤ ਕੀਤਾ ਹੈ। ਸ਼ੰਕਰ ਅਹਿਸਾਨ ਲੋਏ ਨੇ ਸੰਗੀਤ ਦਿੱਤਾ  ਹੈ, ਜਦਕਿ ਕਰਨ ਜੌਹਰ ਇਸ ਦੇ ਨਿਰਮਾਤਾ ਹਨ। ਫਿਲਮ ''ਕਪੂਰ ਐਂਡ ਸੰਨਜ਼'' 18 ਮਾਰਚ 2016 ਨੂੰ ਰਿਲੀਜ਼ ਹੋਵੇਗੀ।


Related News