500 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਨੇ ਧਰਮਿੰਦਰ, ਅੱਜ ਵੀ ਘਰ ਬੈਠੇ ਕਮਾਉਂਦੇ ਨੇ ਲੱਖਾਂ
Saturday, Nov 28, 2020 - 04:20 PM (IST)
ਮੁੰਬਈ (ਬਿਊਰੋ) : ਧਰਮਿੰਦਰ ਹਿੰਦੀ ਸਿਨੇਮਾ ਦਾ ਸਦਾਬਹਾਰ ਅਦਾਕਾਰ ਹਨ, ਜਿਨ੍ਹਾਂ ਦੀ ਉਮਰ 84 ਸਾਲ ਹੈ। ਇਸ ਉਮਰ 'ਚ ਵੀ ਉਹ ਨਾ ਸਿਰਫ਼ ਸੋਸ਼ਲ ਮੀਡੀਆ 'ਤੇ ਸਰਗਰਮ ਹਨ ਸਗੋਂ ਫ਼ਿਲਮਾਂ 'ਚ ਵੀ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਹੁਣ ਤੱਕ ਦੀ ਆਖ਼ਰੀ ਫ਼ਿਲਮ 'ਡਬਲ ਡੀ ਟ੍ਰਬਲ' ਸੀ, ਜੋ ਸਾਲ 2014 'ਚ ਰਿਲੀਜ਼ ਹੋਈ ਸੀ। ਇਹ ਇਕ ਪੰਜਾਬੀ ਫ਼ਿਲਮ ਸੀ। ਧਰਮਿੰਦਰ ਅੱਜ ਦੇ ਸਮੇਂ 'ਚ 500 ਕਰੋੜ ਤੋਂ ਵੀ ਜ਼ਿਆਦਾ ਦੀ ਜਾਇਦਾਦ ਦੇ ਮਾਲਕ ਹਨ। ਅਦਾਕਾਰ ਧਰਮਿੰਦਰ ਪਹਿਲਾਂ ਹੀ ਆਪਣਾ ਪ੍ਰੋਡਕਸ਼ਨ ਹਾਊਸ ਸ਼ੁਰੂ ਕਰ ਚੁੱਕੇ ਹਨ। ਇਸ ਦਾ ਨਾਮ ਵਿਜੇਤਾ ਫ਼ਿਲਮਸ ਹੈ, ਜੋ ਸਾਲ 1983 'ਚ ਸ਼ੁਰੂ ਹੋਇਆ ਸੀ। ਸੰਨੀ ਦਿਓਲ ਨੂੰ ਇਸ ਪ੍ਰੋਡਕਸ਼ਨ ਹਾਊਸ ਤੋਂ ਲਾਂਚ ਕੀਤਾ ਗਿਆ ਸੀ।
ਅੱਜ ਵੀ ਕਮਾਉਂਦੇ ਨੇ ਲੱਖਾਂ ਰੁਪਏ
ਅੱਜ ਵੀ ਇਸ ਪ੍ਰੋਡਕਸ਼ਨ ਹਾਊਸ 'ਚ ਫ਼ਿਲਮਾਂ ਬਣੀਆਂ ਹਨ, ਜਿਸ ਕਾਰਨ ਧਰਮਿੰਦਰ ਵੀ ਕਮਾਈ ਕਰਦਾ ਹੈ। ਬਾਲੀਵੁੱਡ ਦੇ ਮੈਨ ਨੂੰ ਵੱਖ-ਵੱਖ ਸਰੋਤਾਂ ਤੋਂ ਆਮਦਨ ਹੁੰਦੀ ਹੈ। ਦੂਜੇ ਪਾਸੇ, ਇਕ ਰਿਪੋਰਟ ਅਨੁਸਾਰ, ਧਰਮਿੰਦਰ ਅੱਜ 500 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਹਨ। ਜਦੋਂਕਿ ਉਨ੍ਹਾਂ ਨੇ ਆਪਣੀ ਪਹਿਲੀ ਲਈ ਫ਼ੀਸ ਦੇ ਤੌਰ 'ਤੇ ਸਿਰਫ਼ 51 ਰੁਪਏ ਪ੍ਰਾਪਤ ਕੀਤੇ ਸਨ। ਉਸ ਕੋਲ ਕਈ ਬੰਗਲੇ, ਮਹਿੰਗੇ ਲਗਜ਼ਰੀ ਵਾਹਨ ਅਤੇ ਆਪਣਾ ਪ੍ਰੋਡਕਸ਼ਨ ਹਾਊਸ ਹੈ।
ਹਰ ਬੰਗਲੇ ਦੀ ਕੀਮਤ ਹੈ 150 ਕਰੋੜ
ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਬੰਗਲਿਆਂ ਦੀ ਕੀਮਤ ਲਗਭਗ 150 ਕਰੋੜ ਤੋਂ ਵੀ ਵੱਧ ਹੈ। ਧਰਮਿੰਦਰ ਅਜੇ ਵੀ ਆਪਣਾ ਬਹੁਤ ਸਾਰਾ ਸਮਾਂ ਫਾਰਮ ਹਾਊਸ 'ਚ ਬਿਤਾਉਂਦੇ ਹਨ ਅਤੇ ਕਈ ਵਾਰ ਗਾਵਾਂ ਮੱਝਾਂ ਨਾਲ ਤੇ ਕਈ ਵਾਰ ਫਾਰਮ ਹਾਊਸ 'ਚ ਉਗਾਈਆਂ ਸਬਜ਼ੀਆਂ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਨ। ਉਹ ਕੁਦਰਤ ਨਾਲ ਜੁੜਨਾ ਪਸੰਦ ਕਰਦਾ ਹੈ ਪਰ ਇਨ੍ਹੀਂ ਦਿਨੀਂ ਉਹ ਮੁੰਬਈ ਆਪਣੇ ਬੰਗਲੇ 'ਚ ਹੈ।
ਪੋਤੇ ਨੂੰ ਵੀ ਕਰ ਚੁੱਕੇ ਨੇ ਬਾਲੀਵੁੱਡ 'ਚ ਲਾਂਚ
ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਨੇ ਵੀ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ਉਹ 'ਪਲ ਪਲ ਦਿਲ ਦੇ ਪਾਸ' ਫ਼ਿਲਮ 'ਚ ਦਿਖਾਈ ਦਿੱਤਾ ਸੀ, ਜਿਸ ਦਾ ਨਿਰਦੇਸ਼ਨ ਸੰਨੀ ਦਿਓਲ ਨੇ ਕੀਤਾ ਸੀ।