ਅੱਜ ਦੀ ਨਵੀਂ ਆਡੀਐਂਸ ਨੂੰ ਨਾਈਨਟੀਜ਼ ਦਾ ਦੌਰ ਸਮਝਾਉਣਾ ਸੌਖਾ ਨਹੀਂ, ਇਸ ਲਈ ਡੂੰਘਾਈ ਨਾਲ ਰਿਸਰਚ ਕੀਤੀ: ਮੁਨੱਵਰ

Wednesday, Nov 12, 2025 - 12:41 PM (IST)

ਅੱਜ ਦੀ ਨਵੀਂ ਆਡੀਐਂਸ ਨੂੰ ਨਾਈਨਟੀਜ਼ ਦਾ ਦੌਰ ਸਮਝਾਉਣਾ ਸੌਖਾ ਨਹੀਂ, ਇਸ ਲਈ ਡੂੰਘਾਈ ਨਾਲ ਰਿਸਰਚ ਕੀਤੀ: ਮੁਨੱਵਰ

ਮੁੰਬਈ- ਕਾਮੇਡੀ ਦੀ ਦੁਨੀਆ ਤੋਂ ਨਿਕਲ ਕੇ ਹੁਣ ਅਪਰਾਧ ਤੇ ਡਰਾਮਾ ਦੀਆਂ ਗਲੀਆਂ ਵਿਚ ਕਦਮ ਵਧਾਉਂਦਿਆਂ ਮੁਨੱਵਰ ਫਾਰੂਕੀ ਇਕ ਵਾਰ ਫਿਰ ਪਰਦੇ ’ਤੇ ਧਮਾਕੇਦਾਰ ਵਾਪਸੀ ਕਰ ਰਹੇ ਹਨ। ‘ਫਸਟ ਕਾਪੀ’ ਸੀਜ਼ਨ-2 ਦਾ ਆਫੀਸ਼ੀਅਲ ਟ੍ਰੇਲਰ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਵਿਚ ਹਲਚਲ ਮਚ ਗਈ ਹੈ। ਇਹ ਸੀਰੀਜ਼ 5 ਨਵੰਬਰ, 2025 ਨੂੰ ਐਮਾਜ਼ਾਨ ਐੱਮ.ਐਕਸ. ਪਲੇਅਰ ’ਤੇ ਸਟ੍ਰੀਮ ਹੋ ਗਈ ਹੈ। ਸੀਰੀਜ਼ ਦੇ ਨਿਰਦੇਸ਼ਕ ਫਰਹਾਨ ਪੀ. ਜਾਮਾ ਹਨ। ਕ੍ਰਿਸਟਲ ਡਿਸੂਜ਼ਾ ਤੇ ਮੁਨੱਵਰ ਫਾਰੂਕੀ ਨੇ ਸੀਰੀਜ਼ ਬਾਰੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ....

ਸੀਰੀਜ਼ ਬਹੁਤ ਫਲੇਵਰਫੁਲ ਤੇ ਰੀਅਲ : ਮੁਨੱਵਰ

ਪ੍ਰ. ਇਸ ਸੀਜ਼ਨ ਵਿਚ ਤੁਹਾਡੇ ਕਿਰਦਾਰ ਦਾ ਗ੍ਰਾਫ ਪਿਛਲੇ ਸੀਜ਼ਨ ਤੋਂ ਕਿੰਨਾ ਵੱਖਰਾ ਹੈ?

ਇਸ ਵਾਰ ਵੀ ਉਹੀ ਵਾਈਬ ਹੈ, ਹਰ ਐਪੀਸੋਡ ਦੀ ਆਪਣੀ ਕਹਾਣੀ ਤੇ ਸੰਘਰਸ਼ ਹੈ। ਹਰ ਐਪੀਸੋਡ ਵਿਚ ਇਕ ਫਾਲ ਐਂਡ ਰਾਈਜ਼ ਮੋਮੈਂਟ ਹੈ, ਜੋ ਰੀਅਲ ਲੱਗਦਾ ਹੈ। ਇੱਥੋਂ ਤੱਕ ਕਿ ਪੁਲਸ ਜਾਂ ਕਾਂਸਟੇਬਲ ਦੇ ਕਿਰਦਾਰ ਵੀ ਬੇਹੱਦ ਰਿਲੇਟੇਬਲ ਹਨ। ਹਰ ਐਪੀਸੋਡ ਇਕ ਕਿਲਫਲੈਂਗਰ (ਰੋਚਕ ਅਤੇ ਰਹੱਸਪੂਰਨ ਸਥਿਤੀ) ’ਤੇ ਖ਼ਤਮ ਹੁੰਦਾ ਹੈ, ਜਿਸ ਨਾਲ ਦਰਸ਼ਕ ਅਲੱਗ ਐਪੀਸੋਡ ਦੇਖਣ ਲਈ ਉਤਸ਼ਾਹਿਤ ਰਹਿੰਦੇ ਹਨ।

ਪ੍ਰ. ਤੁਹਾਡੀ ਪੇਸ਼ਕਾਰੀ ਹਮੇਸ਼ਾ ਬਹੁਤ ਰੀਅਲ ਲੱਗਦੀ ਹੈ। ਕੀ ਇਸ ਪਿੱਛੇ ਕੋਈ ਤਿਆਰੀ ਹੁੰਦੀ ਹੈ?

ਅਸਲ ਵਿਚ ਨਹੀਂ। ਮੈਂ ਰਿਲੇਟੇਬਲ ਬਣਨ ਦੀ ਮਿਹਨਤ ਨਹੀਂ ਕਰਦਾ। ਮੈਂ ਖ਼ੁਦ ਨੂੰ ਆਰਡਨਰੀ ਇਨਸਾਨ ਮੰਨਦਾ ਹਾਂ ਅਤੇ ਸ਼ਾਇਦ ਇਹੀ ਮੇਰੀ ਸਭ ਤੋਂ ਵੱਡੀ ਕਿਸਮਤ ਹੈ। ਜੇ ਮੈਂ ਕਿਸੇ ਅਮੀਰ ਘਰ ਵਿਚ ਪੈਦਾ ਹੋਇਆ ਹੁੰਦਾ ਤਾਂ ਸ਼ਾਇਦ ਓਨੀ ਮਿਹਨਤ ਨਹੀਂ ਹੁੰਦੀ। ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਇਕ ਆਪਣਾਪਣ ਲੱਗਦਾ ਹੈ।

ਪ੍ਰ. ਇਹ ਸੀਰੀਜ਼ ਨਾਈਨਟੀਜ਼ ਦੇ ਦਹਾਕੇ ਦੀ ਪਾਇਰੇਸੀ ’ਤੇ ਆਧਾਰਤ ਹੈ। ਇਸ ਨੂੰ ਦਿਖਾਉਣ ਵਿਚ ਕੀ ਸਭ ਤੋਂ ਵੱਡੀ ਚੁਣੌਤੀ ਸੀ?

ਇਸ ਦਾ ਪੂਰਾ ਸਿਹਰਾ ਨਿਰਦੇਸ਼ਕ ਫਰਹਾਨ ਜਾਮਾ ਨੂੰ ਜਾਂਦਾ ਹੈ। ਅੱਜ ਦੇ ਨਵੇਂ ਦਰਸ਼ਕਾਂ ਨੂੰ ਨਾਈਨਟੀਜ਼ ਦਾ ਦੌਰ ਸਮਝਾਉਣਾ ਆਸਾਨ ਨਹੀਂ ਹੈ। ਨਿਰਦੇਸ਼ਕ ਨੇ ਡੂੰਘਾਈ ਨਾਲ ਖੋਜ ਕੀਤੀ ਕਿ ਕਿਵੇਂ ਪਾਇਰੇਸੀ ਸ਼ੁਰੂ ਹੋਈ, ਕੌਣ ਕਰਦਾ ਸੀ, ਲੋਕ ਕਿਵੇਂ ਪ੍ਰਭਾਵਿਤ ਹੋਏ। ਸਭ ਕੁਝ ਅਸਲੀ ਘਟਨਾਵਾਂ ’ਤੇ ਆਧਾਰਤ ਹੈ।

ਪ੍ਰ. ਸੀਰੀਜ਼ ’ਚ ਏਨੇ ਸ਼ਾਨਦਾਰ ਕਲਾਕਾਰ ਹਨ। ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਦਾ ਰਿਹਾ?

ਹਰ ਕਲਾਕਾਰ ਦਾ ਆਪਣਾ ਰੋਲ ਹੈ ਪਾਇਰੇਟ, ਪ੍ਰੋਡਿਊਸਰ, ਪਬਲਿਕ ਅਤੇ ਪੁਲਸ। ਸਾਰੇ ਕਿਰਦਾਰ ਕਹਾਣੀ ਨੂੰ ਵੱਖ-ਵੱਖ ਨਜ਼ਰੀਏ ਤੋਂ ਪੇਸ਼ ਕਰਦੇ ਹਨ। ਇਸ ਨਾਲ ਸੀਰੀਜ਼ ਬਹੁਤ ਫਲੇਵਰਫੁਲ ਅਤੇ ਰੀਅਲ ਬਣਦੀ ਹੈ।

ਪ੍ਰ. ਡਾਇਰੈਕਟਰ ਫਰਹਾਨ ਜਾਮਾ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਦਾ ਰਿਹਾ?

ਉਹ ਬੇਹੱਦ ਸ਼ਾਂਤ ਅਤੇ ਵਿਜ਼ਨਰੀ ਇਨਸਾਨ ਹਨ। 60 ਦਿਨਾਂ ਦੇ ਸ਼ੂਟ ਵਿਚ ਉਨ੍ਹਾਂ ਨੇ ਕਿਸੇ ’ਤੇ ਗੁੱਸਾ ਨਹੀਂ ਕੀਤਾ। ਉਹ ਬਹੁਤ ਮਿਹਨਤੀ ਹਨ। ਸ਼ੂਟ ਤੋਂ ਬਾਅਦ ਵੀ ਐਡੀਟਿੰਗ ’ਤੇ ਨਜ਼ਰ ਰੱਖਦੇ ਹਨ। ਉਹ ਬੇਹੱਦ ਸਮਝਦਾਰ ਨਿਰਦੇਸ਼ਕ ਹਨ। ਉਨ੍ਹਾਂ ਦਾ ਕੰਮ ਸੀਰੀਜ਼ ’ਚ ਸਾਫ਼ ਦਿਸਦਾ ਹੈ।

ਪ੍ਰ. ਮੰਨ ਲਓ ਕਿ ਸੀਜ਼ਨ-2 ਪੂਰੀ ਤਰ੍ਹਾਂ ਨਾਲ ਹਿੱਟ ਹੋ ਚੁੱਕਿਆ ਹੈ ਤਾਂ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ?

ਚੰਗਾ ਫੀਲ ਹੋ ਰਿਹਾ ਹੈ। ਇਨਸਾਨ ਨੂੰ ਹਮੇਸ਼ਾ ਪਾਜ਼ੀਟਿਵ ਸੋਚਣਾ ਚਾਹੀਦਾ ਹੈ। ਜੋ ਆਪਣੇ ਲਈ ਚੰਗਾ ਸੋਚਦਾ ਹੈ, ਉਹ ਦੂਜਿਆਂ ਦਾ ਵੀ ਚੰਗਾ ਸੋਚਦਾ ਹੈ।

ਪ੍ਰ. ਤੁਹਾਡੀ ਪਹਿਲੀ ਪਾਇਰੇਟੇਡ ਸੀ.ਡੀ .ਕਿਹੜੀ ਫਿਲਮ ਦੀ ਸੀ?

ਮੈਂ ‘ਮੁਹੱਬਤ’ ਵੀ.ਸੀ.ਆਰ ’ਤੇ ਦੇਖੀ ਸੀ। 2 ਦਿਨ ਤੱਕ ਉਹ ਫਿਲਮ ਚੱਲਦੀ ਰਹੀ, ਮੈਂ ਵਿਚ-ਵਿਚ ਸੌਂ ਜਾਂਦਾ ਸੀ ਅਤੇ ਫਿਰ ਉੱਠ ਕੇ ਦੇਖਦਾ ਸੀ।

ਥੀਏਟਰ ਜਾਣ ਦੀ ਇਜਾਜ਼ਤ ਨਹੀਂ ਸੀ, ਭਰਾ ਸੀ.ਡੀ. ਲਿਆਉਂਦਾ ਅਤੇ ਅਸੀਂ ਘਰ ’ਚ ਦੇਖਦੇ ਸੀ: ਕ੍ਰਿਸਟਲ ਡਿਸੂਜ਼ਾ

ਪ੍ਰ. ਕੀ ਤੁਸੀਂ ਉਸ ਦੌਰ ਦੀਆਂ ਚੀਜ਼ਾਂ ਨੂੰ ਖ਼ੁਦ ਰਿਲੇਟ ਕੀਤਾ?

ਬਿਲਕੁਲ! ਮੈਂ ਨਾਈਨਟੀਜ਼ ਦੇ ਦਹਾਕੇ ’ਚ ਵੱਡੀ ਹੋਈ। ਉਦੋਂ ਅਸੀਂ ਰੋਡਸਾਈਡ ਤੋਂ ਸੀਡੀਜ਼ ਲਿਆਉਂਦੇ ਸੀ, ਗੀਤ ਸੁਣਦੇ ਸੀ, ਫਿਲਮਾਂ ਦੀਆਂ ਰਿਕਾਰਡਿੰਗ ਦੇਖਦੇ ਸੀ। ਉਹ ਕੈਸੇਟਾਂ ਦਾ ਦੌਰ ਬਹੁਤ ਖ਼ੂਬਸੂਰਤ ਸੀ। ਅੱਜ ਦੀ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂ ਕਿ ਏ ਸਾਈਡ- ਬੀ ਸਾਈਡ ਕੀ ਹੁੰਦਾ ਹੈ।

ਪ੍ਰ. ਤੁਹਾਡੀ ਪਹਿਲੀ ਪਾਇਰੇਟੇਡ ਸੀ.ਡੀ. ਕਿਹੜੀ ਫਿਲਮ ਦੀ ਸੀ?

ਸ਼ਾਇਦ ‘ਬਾਜ਼ੀਗਰ’ ਥੀਏਟਰ ਜਾਣ ਦੀ ਇਜਾਜ਼ਤ ਨਹੀਂ ਸੀ ਤਾਂ ਭਰਾ ਸੀ.ਡੀ. ਲਿਆਉਂਦਾ ਸੀ ਅਤੇ ਅਸੀਂ ਘਰ ’ਚ ਦੇਖਦੇ ਸੀ।

ਪ੍ਰ. ਉਸ ਦੌਰ ਵਿਚ ਤੁਸੀਂ ਫਸਟ ਕਾਪੀ ਬ੍ਰਾਂਡਡ ਕੱਪੜੇ ਵੀ ਪਹਿਨੇ ਸੀ?

ਹਾਂ, ਬਚਪਨ ਵਿਚ ਲਿੰਕਿੰਗ ਰੋਡ ਅਤੇ ਕੁਲਾਬਾ ਕਾਜ਼ਵੇਅ ਤੋਂ ਖ਼ਰੀਦਦਾਰੀ ਕਰਦੇ ਸੀ। ਉੱਥੇ ਜੋ ਟੀ-ਸ਼ਰਟਾਂ ਮਿਲਦੀਆਂ ਸਨ, ਉਨ੍ਹਾਂ ’ਤੇ ਜ਼ਾਰਾ ਜਾਂ ਪਿਊਮਾ ਲਿਖਿਆ ਹੁੰਦਾ ਸੀ ਪਰ ਉਹ ਅਸਲੀ ਨਹੀਂ ਸੀ ਹੁੰਦੇ।


author

cherry

Content Editor

Related News