ਫ਼ਿਲਮ ’ਚ ਰਾਮ ਨੂੰ ਮਾਸਾਹਾਰੀ ਦਿਖਾਉਣ ਲਈ ਨਯਨਤਾਰਾ ’ਤੇ ਮਾਮਲਾ ਦਰਜ
Friday, Jan 12, 2024 - 10:35 AM (IST)
 
            
            ਮੁੰਬਈ - ਅਦਾਕਾਰਾ ਨਯਨਤਾਰਾ ਦੀ ਹਾਲ ਵਿਚ ਰਿਲੀਜ਼ ਹੋਈ ਫ਼ਿਲਮ ‘ਅੰਨਪੂਰਨੀ’ ਦੇ ਕੁਝ ਦ੍ਰਿਸ਼ਾਂ ਵਿਚ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਉਂਦੇ ਹੋਏ 2 ਦੱਖਣਪੰਥੀ ਸੰਗਠਨਾਂ ਦੇ ਵਰਕਰਾਂ ਨੇ ਉਸ ਦੇ ਅਤੇ ਫ਼ਿਲਮ ਨਾਲ ਸਬੰਧਤ ਹੋਰ ਲੋਕਾਂ ਖਿਲਾਫ ਇਥੇ ਵੱਖ-ਵੱਖ ਸ਼ਿਕਾਇਤਾਂ ਦਾਇਰ ਕਰਵਾਈਆਂ ਹਨ।
ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਦੀ ਪ੍ਰੇਮਿਕਾ ਦਿਵਿਆ ਹੱਤਿਆਕਾਂਡ ਦਾ ਮੁਲਜ਼ਮ ਬਲਰਾਜ ਪੱਛਮੀ ਬੰਗਾਲ ’ਚ ਗ੍ਰਿਫ਼ਤਾਰ
ਪੁਲਸ ਨੇ ਕਿਹਾ ਕਿ ਸ਼ਿਕਾਇਤਾਂ ਵਿਚ ਦੋਸ਼ ਲਗਾਇਆ ਗਿਆ ਹੈ ਕਿ ਫ਼ਿਲਮ ਵਿਚ ਭਗਵਾਨ ਰਾਮ ਬਾਰੇ ਵਿਵਾਦਿਤ ਟਿੱਪਣੀਆਂ ਹਨ ਅਤੇ ‘ਲਵ ਜੇਹਾਦ’ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਸ਼ਿਕਾਇਤ ’ਚ ਦੱਸਿਆ ਗਿਆ ਹੈ ਕਿ ਫ਼ਿਲਮ ਦੇ ਆਖਰੀ ਸੀਨ ’ਚ ਇਕ ਮੰਦਰ ਦੇ ਪੁਜਾਰੀ ਦੀ ਬੇਟੀ ਬਿਰਯਾਨੀ ਬਣਾਉਣ ਤੋਂ ਪਹਿਲਾਂ ਹਿਜਾਬ ਪਾ ਕੇ ਨਮਾਜ਼ ਅਦਾ ਕਰਦੀ ਹੈ। ਇਹ ਕਿਰਦਾਰ ਨਯਨਤਾਰਾ ਨੇ ਨਿਭਾਇਆ ਹੈ। ਇਕ ਹੋਰ ਸੀਨ ਵਿਚ ਨਯਨਤਾਰਾ ਦਾ ਦੋਸਤ ਫਰਹਾਨ ਉਸ ਨੂੰ ਮੀਟ ਕੱਟਣ ਲਈ ਤਿਆਰ ਕਰਦਾ ਹੈ ਅਤੇ ਕਹਿੰਦਾ ਹੈ ਕਿ ਭਗਵਾਨ ਰਾਮ ਅਤੇ ਮਾਤਾ ਸੀਤਾ ਨੇ ਵੀ ਮਾਸ ਖਾਧਾ ਸੀ। ਇਕ ਹੋਰ ਦ੍ਰਿਸ਼ ’ਚ ਨਯਨਤਾਰਾ ਮੰਦਰ ਜਾਣ ਦੀ ਥਾਂ ‘ਇਫਤਾਰ’ ਲਈ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            