ਕੀ ‘ਆਦੀਪੁਰੁਸ਼’ ਦੇ ਸੈੱਟ ’ਤੇ ਸਾਜ਼ਿਸ਼ ਤਹਿਤ ਲਗਾਈ ਗਈ ਅੱਗ? ਕਰੋੜਾਂ ਦਾ ਹੋਇਆ ਨੁਕਸਾਨ

Wednesday, Mar 03, 2021 - 04:52 PM (IST)

ਮੁੰਬਈ (ਬਿਊਰੋ)– ‘ਆਦੀਪੁਰੁਸ਼’ ਫ਼ਿਲਮ ਦੀ ਸ਼ੂਟਿੰਗ ਦੌਰਾਨ ਫ਼ਿਲਮ ਦੇ ਸੈੱਟ ’ਤੇ ਪਹਿਲੇ ਹੀ ਦਿਨ ਅੱਗ ਲੱਗਣ ਦੀ ਘਟਨਾ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਮੁੰਬਈ ਦੇ ਗੋਰੇਗਾਂਵ ਸਥਿਤ ਫ਼ਿਲਮ ਸਿਟੀ ’ਚ ਲੱਗੀ ਇਸ ਅੱਗ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਫ਼ਿਲਮ ਦੇ ਸੈੱਟ ਨੂੰ ਵੱਡਾ ਨੁਕਸਾਨ ਪੁੱਜਾ ਹੈ।

ਇਸ ਵਿਚਾਲੇ ਕੁਝ ਸੂਤਰਾਂ ਨੇ ਅੱਗ ਲੱਗਣ ਦੀ ਘਟਨਾ ਪਿੱਛੇ ਕਿਸੇ ਸਾਜ਼ਿਸ਼ ਦਾ ਸ਼ੱਕ ਪ੍ਰਗਟਾਇਆ ਹੈ। ਸਪਾਟਬੁਆਏ ਨੇ ਆਪਣੀ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਆਖਿਰ ਪਹਿਲੇ ਦਿਨ ਫ਼ਿਲਮ ਦੇ ਸੈੱਟ ’ਤੇ ਅੱਗ ਕਿਵੇਂ ਲੱਗ ਸਕਦੀ ਹੈ, ਜਦਕਿ ਪੂਰੀ ਸਾਵਧਾਨੀ ਵਰਤੀ ਗਈ ਸੀ। ਇਹ ਹੈਰਾਨੀ ਭਰਿਆ ਹੈ। ਫ਼ਿਲਮ ਯੂਨਿਟ ਦੇ ਇਕ ਮੈਂਬਰ ਨੇ ਕਿਹਾ ਕਿ ਇਸ ’ਚ ਕੋਈ ਸਾਜ਼ਿਸ਼ ਨਜ਼ਰ ਆਉਂਦੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਘਟਨਾ ਨੂੰ ਲੈ ਕੇ ਸਾਵਧਾਨੀ ਦੇ ਸਾਰੇ ਉਪਾਅ ਕੀਤੇ ਗਏ ਸਨ। ਫਿਰ ਕਿਵੇਂ ਅੱਗ ਲੱਗ ਗਈ? ਫ਼ਿਲਮ ਨੂੰ ਲੈ ਕੇ ਸੈਫ ਅਲੀ ਖ਼ਾਨ ਦੇ ਇਕ ਬਿਆਨ ’ਤੇ ਉਠੇ ਵਿਵਾਦ ਦੇ ਚਲਦਿਆਂ ਵੀ ਤਮਾਮ ਕਿਆਸ ਅਰਾਈਆਂ ਜ਼ਾਹਿਰ ਕੀਤੀਆਂ ਜਾ ਰਹੀਆਂ ਹਨ। ਸੈਫ ਅਲੀ ਖ਼ਾਨ ਨੇ ਕਿਹਾ ਸੀ ਕਿ ਇਸ ਫ਼ਿਲਮ ’ਚ ਰਾਵਣ ਦੇ ਮਨੁੱਖੀ ਪਹਿਲੂਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਉਸ ਦੇ ਇਸ ਬਿਆਨ ’ਤੇ ਵਿਵਾਦ ਛਿੜ ਗਿਆ ਸੀ, ਜਿਸ ਤੋਂ ਬਾਅਦ ਸੈਫ ਨੂੰ ਮੁਆਫ਼ੀ ਵੀ ਮੰਗਣੀ ਪਈ ਸੀ ਤੇ ਬਿਆਨ ਵਾਪਸ ਲੈ ਲਿਆ ਸੀ। ਫ਼ਿਲਮ ਦੇ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ, ‘ਅੱਜ ‘ਆਦੀਪੁਰੁਸ਼’ ਫ਼ਿਲਮ ਦੇ ਸੈੱਟ ’ਤੇ ਮਾੜੀ ਘਟਨਾ ਵਾਪਰੀ। ਸ਼ੁਕਰ ਹੈ ਕਿ ਸਾਰੇ ਸੁਰੱਖਿਅਤ ਤੇ ਬਿਹਤਰ ਹਨ। ਮੁੰਬਈ ਪੁਲਸ ਤੇ ਫਾਇਰ ਬ੍ਰਿਗੇਡ ਦੇ ਸਮਰਥਨ ਲਈ ਅਸੀਂ ਧੰਨਵਾਦੀ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News