ਸਲਮਾਨ ਖਾਨ ਦੇ ਸ਼ੋਅ ''ਬਿਗ ਬੌਸ'' ਦੇ ਸੈੱਟ ''ਤੇ ਲੱਗੀ ਅੱਗ, ਮੌਕੇ ''ਤੇ ਪਹੁੰਚੀ ਫਾਇਰ ਬ੍ਰਿਗੇਡ
Sunday, Feb 13, 2022 - 05:22 PM (IST)
ਮੁੰਬਈ- ਸੁਪਰਸਟਾਰ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿਗ ਬੌਸ' ਦੇ ਸੈੱਟ 'ਤੇ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਉਥੇ ਅਫੜਾ-ਤਫੜੀ ਮਚ ਗਈ। ਖ਼ਬਰ ਹੈ ਕਿ ਸੈੱਟ 'ਤੇ ਅੱਗ ਲੱਗਣ ਤੋਂ ਬਾਅਦ ਮੌਕੇ 'ਤੇ 4 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਅੱਗ ਬੁਝਾਉਣ 'ਚ ਲੱਗ ਗਈਆਂ। ਬਿਗ ਬੌਸ ਦੇ ਸੈੱਟ 'ਤੇ ਅੱਗ ਕਿੰਝ ਲੱਗੀ ਇਸ ਗੱਲ ਦਾ ਅਜੇ ਪਤਾ ਨਹੀਂ ਲੱਗ ਪਾਇਆ ਹੈ ਅਤੇ ਨਾ ਹੀ ਅਜੇ ਕਿਸੇ ਦੇ ਨੁਕਸਾਨ ਹੋਣ ਸੂਚਨਾ ਮਿਲੀ ਹੈ। ਫਾਇਰ ਬ੍ਰਿਗੇਡ ਕਰਮਚਾਰੀ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ 'ਚ ਜੁੱਟੇ ਹੋਏ ਹਨ।
ਦੱਸ ਦੇਈਏ ਕਿ ਕੁਝ ਦਿਨ ਪਹਿਲੇ ਹੀ ਹਾਲੇ ਸਲਮਾਨ ਖਾਨ ਦੇ ਸ਼ੋਅ ਬਿਗ ਬੌਸ ਸੀਜ਼ਨ 15 ਫਿਨਾਲੇ ਹੋਇਆ ਸੀ। ਇਸ ਫਿਨਾਲੇ ਦਾ ਗ੍ਰੈਂਡ ਪ੍ਰੀਮੀਅਰ ਹੋਇਆ, ਜਿਸ 'ਚ ਬਿਗ ਬੌਸ 15 ਦੇ ਸਾਰੇ ਮੁਕਾਬਲੇਬਾਜ਼ਾਂ ਨੇ ਸ਼ਿਰਕਤ ਕੀਤੀ। ਬਿਗ ਬੌਸ 15 ਦੀ ਟਰਾਫੀ ਅਦਾਕਾਰਾ ਤੇਜਸਵੀ ਪ੍ਰਕਾਸ਼ ਨੇ ਜਿੱਤੀ ਹੈ। ਸ਼ੋਅ 'ਚੋਂ ਨਿਕਲਦੇ ਹੀ ਉਨ੍ਹਾਂ ਨੂੰ ਏਕਤਾ ਕਪੂਰ ਦੇ ਸ਼ੋਅ 'ਨਾਗਿਨ 6' 'ਚ ਕੰਮ ਕਰਨ ਦਾ ਮੌਕਾ ਮਿਲਿਆ ਹੈ।