ਰਾਖੀ ਸਾਵੰਤ ਅਤੇ ਉਸ ਦੇ ਭਰਾ ਖ਼ਿਲਾਫ਼ ਐੱਫ.ਆਈ.ਆਰ. ਦਰਜ, ਜਾਣੋ ਕੀ ਹੈ ਮਾਮਲਾ
Wednesday, Mar 03, 2021 - 02:15 PM (IST)
ਮੁੰਬਈ: ‘ਬਿਗ ਬੌਸ’ ਫੇਮ ਰਾਖੀ ਸਾਵੰਤ ਜਿਥੇ ਇਕ ਪਾਸੇ ਆਪਣੀ ਮਾਂ ਦੇ ਕੈਂਸਰ ਦਾ ਇਲਾਜ ਕਰਵਾਉਣ ਲਈ ਪਰੇਸ਼ਾਨ ਹੈ ਉੱਧਰ ਹੁਣ ਇਕ ਧੋਖਾਧੜੀ ਦੇ ਮਾਮਲੇ ਨੇ ਉਸ ਦੀ ਪਰੇਸ਼ਾਨੀ ਹੋਰ ਵਧਾ ਦਿੱਤੀ ਹੈ। ਦਿੱਲੀ ਦੇ ਵਿਕਾਸਪੁਰੀ ਥਾਣੇ ’ਚ ਰਾਖੀ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ। ਐੱਫ.ਆਈ.ਆਰ. ’ਚ ਰਾਖੀ ਸਾਵੰਤ ਤੋਂ ਇਲਾਵਾ ਉਸ ਦੇ ਭਰਾ ਰਾਕੇਸ਼ ਸਾਵੰਤ ਅਤੇ ਰਾਜ ਖਤਰੀ ਦਾ ਨਾਂ ਵੀ ਸ਼ਾਮਲ ਹੈ।
2017 ਦਾ ਹੈ ਪੂਰਾ ਮਾਮਲਾ
‘ਮਾਇਆਪੁਰੀ’ ਦੀ ਰਿਪੋਰਟ ਮੁਤਾਬਕ ਇਹ ਮਾਮਲਾ 2017 ਦਾ ਹੈ। ਸ਼ੈਲੇਸ਼ ਸ਼੍ਰੀਵਾਸਤਵ ਨਾਂ ਦੇ ਇਕ ਰਿਟਾਇਰਡ ਬੈਂਕ ਕਰਮਚਾਰੀ ਨੇ ਬਿਜ਼ਨੈੱਸ਼ ਸ਼ੁਰੂ ਕਰਨ ਲਈ ਰਾਕੇਸ਼ ਸਾਵੰਤ ਨਾਲ ਮੁਲਾਕਾਤ ਕੀਤੀ ਸੀ। ਇਹ ਮੁਲਾਕਾਤ ਸ਼ੈਲੇਸ ਦੇ ਦੋਸਤ ਰਾਜ ਖਤਰੀ ਨੇ ਕਰਵਾਈ ਸੀ। ਰਾਖੀ ਦੇ ਭਰਾ ਰਾਕੇਸ਼ ਅਤੇ ਸ਼ੈਲੇਸ਼ ਨੇ ਮਿਲ ਕੇ ਫ਼ਿਲਮ ਪ੍ਰਡਿਊਸ ਕਰਨ ਦੀ ਯੋਜਨਾ ਬਣਾਈ। ਇਹ ਫ਼ਿਲਮ ਬਾਬਾ ਗੁਰਮੀਤ ਰਾਮ ਰਹੀਮ ਦੀ ਕਹਾਣੀ ’ਤੇ ਆਧਾਰਿਤ ਸੀ। ਦੱਸਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਰਾਕੇਸ਼ ਨੇ ਸ਼ੈਲੇਸ਼ ਸ਼੍ਰੀਵਾਸਤਵ ਨੂੰ ਸ਼ਾਰਟ ਫ਼ਿਲਮ ਪ੍ਰਡਿਊਸ ਕਰਨ ਲਈ ਵੀ ਕਿਹਾ ਸੀ।
ਡਾਂਸ ਇੰਸਟੀਚਿਊਟ ਖੋਲ੍ਹਣ ਦਾ ਵੀ ਸੀ ਦਾਅਵਾ
ਥਾਣੇ ’ਚ ਦਰਜ ਐੱਫ.ਆਈ.ਆਰ. ਮੁਤਾਬਕ ਫ਼ਿਲਮ ਬਣਾਉਣ ਦੇ ਨਾਲ ਹੀ ਦੋਵਾਂ ਦੀ ਗੱਲਬਾਤ ਵਿਕਾਸਪੁਰੀ ਇਲਾਕੇ ’ਚ ਇਕ ਡਾਂਸ ਇੰਸਟੀਚਿਊਟ ਖੋਲ੍ਹਣ ਨੂੰ ਲੈ ਕੇ ਵੀ ਹੋਈ ਸੀ। ਰਾਕੇਸ਼ ਨੇ ਵਾਅਦਾ ਕੀਤਾ ਸੀ ਕਿ ਉਹ ਇੰਸਟੀਚਿਊਟ ’ਚ ਆਪਣੀ ਭੈਣ ਰਾਖੀ ਸਾਵੰਤ ਨੂੰ ਲੈ ਕੇ ਆਉਣਗੇ। ਦੱਸਿਆ ਜਾਂਦਾ ਹੈ ਕਿ ਇਸ ਕੜੀ ’ਚ ਰਾਕੇਸ਼ ਅਤੇ ਰਾਜ ਨੇ ਮਿਲ ਕੇ ਰਾਖੀ ਸਾਵੰਤ ਦੇ ਨਾਂ ’ਤੇ ਸ਼ੈਲੇਸ਼ ਸ਼੍ਰੀਵਾਸਤਵ ਤੋਂ 6 ਲੱਖ ਰੁਪਏ ਲਏ। ਇਹੀਂ ਨਹੀਂ ਦੋਸ਼ ਹੈ ਕਿ ਰਾਕੇਸ਼ ਅਤੇ ਰਾਜ ਨੇ 7 ਲੱਖ ਦਾ ਇਕ ਪੀ.ਡੀ.ਸੀ. (ਪੋਸਟ ਡੇਟੇਡ ਚੈੱਕ) ਸ਼ੈਲੇਸ਼ ਨੂੰ ਵੀ ਦਿੱਤਾ ਪਰ ਜਦੋਂ ਸ਼ੈਲੇਸ਼ ਚੈੱਕ ਲੈ ਕੇ ਬੈਂਕ ਪਹੰੁਚਿਆ ਤਾਂ ਉਸ ’ਤੇ ਗ਼ਲਤ ਦਸਤਖ਼ਤ ਸਨ।
ਐਗਰੀਮੈਂਟ ’ਚ ਵੀ ਗ਼ਲਤ ਦਸਤਖ਼ਤ, ਨਹੀਂ ਚੁੱਕ ਰਹੇ ਫੋਨ
ਰਿਪੋਰਟ ਮੁਤਾਬਤ ਦੋਵਾਂ ਦੇ ਵਿਚਕਾਰ ਐਗਰੀਮੈਂਟ ’ਚ ਵੀ ਦਸਤਖ਼ਤ ਠੀਕ ਨਹੀਂ ਸਨ। ਲਿਹਾਜ਼ਾ ਉਹ ਐਗਰੀਮੈਂਟ ਵੀ ਗ਼ਲਤ ਸੀ। ਜਦੋਂ ਸ਼ੈਲੇਸ਼ ਨੇ ਰਾਕੇਸ਼ ਸਾਵੰਤ ਨੂੰ ਫੋਨ ਲਗਾਇਆ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਐੱਫ.ਆਈ.ਆਰ. ਦਰਜ ਕਰਵਾਈ ਹੈ। ਹਾਲੇ ਤੱਕ ਇਸ ਮਾਮਲੇ ’ਚ ਰਾਖੀ ਸਾਵੰਤ ਜਾਂ ਉਸ ਦੇ ਭਰਾ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।