ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ’ਤੇ FIR ਦਰਜ, ਜਾਣੋ ਕੀ ਹੈ ਮਾਮਲਾ

Thursday, Mar 02, 2023 - 10:53 AM (IST)

ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ’ਤੇ FIR ਦਰਜ, ਜਾਣੋ ਕੀ ਹੈ ਮਾਮਲਾ

ਮੁੰਬਈ (ਬਿਊਰੋ)– ਬਾਦਸ਼ਾਹ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਆ ਰਹੀ ਹੈ। ਦਰਅਸਲ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਖ਼ਿਲਾਫ਼ ਲਖਨਊ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਮੁੰਬਈ ਦੇ ਵਸਨੀਕ ਕਿਰੀਟ ਜਸਵੰਤ ਸ਼ਾਹ ਦਾ ਦਾਅਵਾ ਹੈ ਕਿ ਉਸ ਨੇ ਲਖਨਊ ਦੇ ਤੁਲਸਿਆਨੀ ਕੰਸਟਰਕਸ਼ਨ ਐਂਡ ਡਿਵੈਲਪਰਜ਼ ਲਿਮਟਿਡ ’ਚ ਇਕ ਫਲੈਟ ਖਰੀਦਿਆ ਸੀ।

ਇਸ ਦੀ ਕੀਮਤ ਕਰੋੜਾਂ ’ਚ ਸੀ। ਉਕਤ ਵਿਅਕਤੀ ਹੁਣ ਤੱਕ ਕੰਪਨੀ ਨੂੰ 86 ਲੱਖ ਰੁਪਏ ਦੇ ਚੁੱਕਾ ਹੈ, ਫਿਰ ਵੀ ਉਸ ਨੂੰ ਫਲੈਟ ਨਹੀਂ ਮਿਲਿਆ। ਅਜਿਹੇ ’ਚ ਇਸ ਸ਼ਖ਼ਸ ਨੇ ਗੌਰੀ ਖ਼ਾਨ ਖ਼ਿਲਾਫ਼ FIR ਦਰਜ ਕਰਵਾਈ ਹੈ ਕਿਉਂਕਿ ਸ਼ਾਹਰੁਖ ਦੀ ਪਤਨੀ ਇਸ ਕੰਪਨੀ ਦੀ ਬ੍ਰਾਂਡ ਅੰਬੈਸਡਰ ਹੈ।

ਇੰਨਾ ਹੀ ਨਹੀਂ, ਇਸ ਵਿਅਕਤੀ ਨੇ ਤੁਲਸਿਆਨੀ ਕੰਸਟਰਕਸ਼ਨ ਐਂਡ ਡਿਵੈਲਪਰਜ਼ ਲਿਮਟਿਡ ਦੇ ਸੀ. ਐੱਮ. ਡੀ. ਅਨਿਲ ਕੁਮਾਰ ਤੁਲਸਿਆਨੀ ਤੇ ਡਾਇਰੈਕਟਰ ਮਹੇਸ਼ ਤੁਲਸਿਆਨੀ ਖ਼ਿਲਾਫ਼ ਵੀ ਐੱਫ. ਆਈ. ਆਰ. ਦਰਜ ਕਰਵਾਈ ਹੈ। ਤਿੰਨਾਂ ’ਤੇ ਧਾਰਾ 409 ਲਗਾਈ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਦੀ ਫ਼ਿਲਮ ‘ਜ਼ਵਿਗਾਟੋ’ ਦੇ ਟਰੇਲਰ ਨੂੰ ਮਿਲਿਆ ਭਰਵਾਂ ਹੁੰਗਾਰਾ (ਵੀਡੀਓ)

ਇਹ ਜਾਣਕਾਰੀ ਸੁਸ਼ਾਂਤ ਗੋਲਫ ਸਿਟੀ ਥਾਣੇ ਤੋਂ ਮਿਲੀ ਹੈ। ਵਿਅਕਤੀ ਦਾ ਇਸ ’ਚ ਇਹ ਵੀ ਕਹਿਣਾ ਹੈ ਕਿ ਉਸ ਨੇ ਬ੍ਰਾਂਡ ਅੰਬੈਸਡਰ ਗੌਰੀ ਖ਼ਾਨ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਇਹ ਫਲੈਟ ਲਿਆ ਸੀ।

ਦੱਸ ਦੇਈਏ ਕਿ ਗੌਰੀ ਖ਼ਾਨ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ। ਉਹ ਕੰਪਨੀ ਦੀ ਬ੍ਰਾਂਡ ਅੰਬੈਸਡਰ ਹੈ, ਇਸ ਲਈ ਇਸ ਐੱਫ. ਆਈ. ਆਰ. ’ਚ ਉਸ ਦਾ ਨਾਮ ਵੀ ਆਇਆ ਹੈ।

ਗੌਰੀ ਖ਼ਾਨ ਆਪਣਾ ਬ੍ਰਾਂਡ ‘ਗੌਰੀ ਖ਼ਾਨ ਡਿਜ਼ਾਈਨਸ’ ਚਲਾਉਂਦੀ ਹੈ। ਇਸ ਤਹਿਤ ਉਹ ਲੋਕਾਂ ਦੇ ਘਰਾਂ ਦੀ ਮੁਰੰਮਤ ਦੇ ਨਾਲ-ਨਾਲ ਖ਼ੁਦ ਡਿਜ਼ਾਈਨ ਵੀ ਕਰਦੀ ਹੈ। ਆਪਣੇ ਖ਼ੁਦ ਦੇ ਬ੍ਰਾਂਡ ਦਾ ਫਰਨੀਚਰ ਪ੍ਰਦਾਨ ਕਰਦੀ ਹੈ। ਦੂਜੇ ਪਾਸੇ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਪਠਾਨ’ ਦੇ ਹਿੱਟ ਹੋਣ ਨੂੰ ਲੈ ਕੇ ਚਰਚਾ ’ਚ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News