ਚਾਪੋਲੀ ਡੈਮ ''ਤੇ ਪ੍ਰਸਿੱਧ ਅਦਾਕਾਰਾ ਸ਼ੂਟ ਕਰਾ ਰਹੀ ਸੀ ਅਸ਼ਲੀਲ ਵੀਡੀਓ, FIR ਦਰਜ

Wednesday, Nov 04, 2020 - 08:22 AM (IST)

ਚਾਪੋਲੀ ਡੈਮ ''ਤੇ ਪ੍ਰਸਿੱਧ ਅਦਾਕਾਰਾ ਸ਼ੂਟ ਕਰਾ ਰਹੀ ਸੀ ਅਸ਼ਲੀਲ ਵੀਡੀਓ, FIR ਦਰਜ

ਜਲੰਧਰ (ਵੈੱਬ ਡੈਸਕ) - ਹੌਟ ਵੀਡੀਓਜ਼ ਤੇ ਤਸਵੀਰਾਂ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਅਦਾਕਾਰਾ ਪੂਨਮ ਪਾਂਡੇ ਇਕ ਵਾਰ ਫ਼ਿਰ ਸੁਰਖੀਆਂ 'ਚ ਆ ਗਈ ਹੈ। ਗੋਆ ਦੇ ਕੈਨਾਕੋਨਾ ਪੁਲਸ ਸਟੇਸ਼ਨ 'ਚ ਇਕ ਵਿਅਕਤੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਹ ਅਣਜਾਨ ਸ਼ਖਸ ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦਾ ਅਸ਼ਲੀਲ ਵੀਡੀਓ ਸ਼ੂਟ ਕਰ ਰਿਹਾ ਸੀ, ਜਿਸ ਤੋਂ ਬਾਅਦ ਪੁਲਸ ਸਟੇਸ਼ਨ 'ਚ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਥੇ ਹੀ ਗੋਆ ਫਾਰਵਰਡ ਪਾਰਟੀ ਦੀ ਮਹਿਲਾ ਵਿੰਗ ਨੇ ਪੂਨਮ ਪਾਂਡੇ ਖ਼ਿਲਾਫ਼ ਵੀ ਸ਼ਿਕਾਇਤ ਕਰ ਕਰਵਾਈ ਹੈ। ਦਰਅਸਲ, ਪੂਨਮ ਪਾਂਡੇ ਚਾਪੋਲੀ ਡੈਮ 'ਤੇ ਇਕ ਅਸ਼ਲੀਲ ਵੀਡੀਓ ਸ਼ੂਟ ਕਰ ਰਹੀ ਸੀ, ਜਿਸ ਤੋਂ ਬਾਅਦ ਮਹਿਲਾ ਵਿੰਗ ਨੇ ਇਹ ਐਕਸ਼ਨ ਲਿਆ ਹੈ।

ਪੂਨਮ ਪਾਂਡੇ ਨੇ ਹਾਲ ਹੀ 'ਚ ਆਪਣੇ ਪ੍ਰੇਮੀ ਸੈਮ ਬੰਬੇ ਨਾਲ ਵਿਆਹ ਕਰਵਾਇਆ ਸੀ ਪਰ ਦੋ ਹਫ਼ਤਿਆਂ ਬਾਅਦ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ 'ਚ ਦਰਾਰ ਆ ਗਈ। ਹਨੀਮੂਨ 'ਤੇ ਗਈ ਪੂਨਮ ਪਾਂਡੇ ਨਾਲ ਪਤੀ ਨੇ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਅਦਾਕਾਰਾ ਨੇ ਪਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਪੂਨਮ ਪਾਂਡੇ ਦੇ ਪਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਹਾਲਾਂਕਿ ਬਾਅਦ 'ਚ ਉਸ ਨੂੰ ਬੇਲ ਮਿਲ ਗਈ।

PunjabKesari
ਪੂਨਮ ਪਾਂਡੇ ਨੇ ਆਪਣੇ ਪਤੀ 'ਤੇ ਦੋਸ਼ ਲਾਉਂਦੇ ਹੋਏ ਕਿਹਾ ਸੀ, 'ਸੈਮ ਨੇ ਇਕ ਵਾਰ ਮੈਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਸੀ ਕਿ ਮੇਰਾ ਬ੍ਰੇਨ ਹੈਮਰੇਜ ਹੋ ਗਿਆ ਸੀ। ਮੈਂ ਕਈ ਦਿਨਾਂ ਤੱਕ ਹਸਪਤਾਲ 'ਚ ਦਾਖ਼ਲ ਰਹੀ ਸੀ। ਮੇਰਾ ਮੂੰਹ ਸੁਜਿਆ ਹੋਇਆ ਸੀ, ਮੇਰੇ ਸਰੀਰ 'ਤੇ ਕਈ ਨਿਸ਼ਾਨ ਸਨ। ਸੈਮ ਨੇ ਆਪਣੇ ਇੰਸਟਾਗ੍ਰਾਮ ਤੋਂ ਮੇਰੀਆਂ ਸਾਰੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ ਜਦੋਂ ਕਿ ਮੈਂ ਕੁਝ ਵੀ ਨਹੀਂ ਕੀਤਾ ਕਿਉਂਕਿ ਮੈਨੂੰ ਲੱਗਾ ਕਿ ਆਖ਼ਿਰ 'ਚ ਸਭ ਕੁਝ ਠੀਕ ਹੋ ਜਾਵੇਗਾ।'

PunjabKesari


author

sunita

Content Editor

Related News