''ਪੁਸ਼ਪਾ'' ਫੇਮ ਅੱਲੂ ਅਰਜੁਨ ਦੇ ਖ਼ਿਲਾਫ਼ FIR, ਇਸ ਦੋਸ਼ ''ਚ ਦਰਜ ਹੋਇਆ ਮਾਮਲਾ
Saturday, Jun 11, 2022 - 12:27 PM (IST)
            
            ਬਾਲੀਵੁੱਡ ਡੈਸਕ- ਸਾਊਥ ਸੁਪਰਸਟਾਰ ਅੱਲੂ ਅਰਜੁਨ 'ਪੁਸ਼ਪਾ: ਦਿ ਰਾਈਜ਼' ਦੀ ਰਿਲੀਜ਼ ਤੋਂ ਬਾਅਦ ਤੋਂ ਉਨ੍ਹਾਂ ਦੀ ਪ੍ਰਸਿੱਧੀ ਹੋਰ ਵੀ ਵਧ ਗਈ ਹੈ। ਆਲਮ ਇਹ ਹੈ ਕਿ ਪ੍ਰਸ਼ੰਸਕ ਹੁਣ ਤੋਂ 'ਪੁਸ਼ਪਾ 2' ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਵਿਚਾਲੇ ਅੱਲੂ ਅਰਜੁਨ ਇਕ ਨਵੇਂ ਵਿਵਾਦ 'ਚ ਘਿਰਦੇ ਨਜ਼ਰ ਆ ਰਹੇ ਹਨ। ਇਕ ਐਜ਼ੂਕੇਸ਼ਨ ਇੰਸਟੀਚਿਊਟ ਨੇ ਐਡ 'ਚ ਗਲਤ ਜਾਣਕਾਰੀ ਦੇਣ ਦੇ ਦੋਸ਼ 'ਚ ਅਦਾਕਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ।

ਦਰਅਸਲ ਅੱਲੂ ਅਰਜੁਨ ਨੇ 6 ਜੂਨ ਨੂੰ ਆਈ.ਆਈ.ਟੀ ਅਤੇ ਐੱਨ.ਆਈ.ਟੀ. ਦੇ ਰੈਂਕਰਸ ਦੇ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਚੈਤਨਯ ਐਜ਼ੂਕੇਸ਼ਨਲ ਇੰਸਟੀਚਿਊਸ਼ਨ ਦੇ ਇਕ ਐਡ ਨੂੰ ਪ੍ਰਮੋਟ ਕੀਤਾ ਸੀ। ਹੁਣ ਇਸ 'ਤੇ ਸੋਸ਼ਲ ਵਰਕਰ ਕੋਠਾ ਉਪੇਂਦਰ ਰੈੱਡੀ ਨੇ ਦੋਸ਼ ਲਗਾਇਆ ਹੈ ਕਿ ਇਹ ਐਡ ਗੁੰਮਰਾਹ ਕਰਨ ਵਾਲੀ ਹੈ ਅਤੇ ਇਹ ਸਮਾਜ ਨੂੰ ਗਲਤ ਜਾਣਕਾਰੀ ਦਿੰਦੀ ਹੈ। ਉਪੇਂਦਰ ਰੈੱਡੀ ਨੇ ਅੰਬਰਪੇਟ ਪੁਲਸ ਦੇ ਕੋਲ ਅੱਲੂ ਅਰਜੁਨ ਦੇ ਖ਼ਿਲਾਫ਼ ਗਲਤ ਜਾਣਕਾਰੀ ਦੇਣ ਦੇ ਦੋਸ਼ 'ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਸ ਕੇਸ 'ਚ ਕਾਰਵਾਈ ਦੀ ਵੀ ਮੰਗ ਕੀਤੀ ਹੈ।

ਕੰਮ ਦੀ ਗੱਲ ਕਰੀਏ ਤਾਂ ਅੱਲੂ ਅਰਜੁਨ ਸਟਾਰਰ ਪੁਸ਼ਪਾ ਪਿਛਲੇ ਸਾਲ 17 ਦਸੰਬਰ ਨੂੰ ਪਰਦੇ 'ਤੇ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ। ਬਾਕਸ-ਆਫਿਸ 'ਤੇ ਵੀ ਫਿਲਮ ਨੇ ਤਾਬੜਤੋੜ ਕਮਾਈ ਕੀਤੀ। ਫਿਲਮ ਦੀ ਤਰ੍ਹਾਂ ਹੀ ਇਸ ਦੇ ਗਾਣੇ ਵੀ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਏ ਸਨ, ਜਿਸ 'ਤੇ ਲੋਕਾਂ ਨੇ ਰੀਲਸ ਬਣਾ-ਬਣਾ ਕੇ ਖੂਬ ਵਾਇਰਲ ਕੀਤੀਆਂ। 
