ਬਾਲੀਵੁੱਡ ਨਿਰਮਾਤਾਵਾਂ ਨਾਲ ਇਸ ਗੱਲ ਦਾ ਰੋਸ ਹੈ ਤੱਬੂ ਨੂੰ

02/01/2016 12:46:43 PM

ਮੁੰਬਈ : ਬਾਲੀਵੁੱਡ ''ਚ ਆਪਣੀ ਸੰਜੀਦਾ ਅਦਾਕਾਰੀ ਲਈ ਮਸ਼ਹੂਰ ਤੱਬੂ ਦਾ ਕਹਿਣੈ ਕਿ ਅਜੇ ਤੱਕ ਉਨ੍ਹਾਂ ਦੀ ਪ੍ਰਤਿਭਾ ਦੀ ਸਹੀ ਵਰਤੋਂ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਤੱਬੂ ਨੇ ਕਈ ਸਫਲ ਫਿਲਮਾਂ ''ਚ ਲੀਕ ਤੋਂ ਹੱਟ ਕੇ ਸ਼ਾਨਦਾਰ ਅਦਾਕਾਰੀ ਕੀਤੀ ਹੈ ਪਰ ਫਿਰ ਵੀ ਉਨ੍ਹਾਂ ਦਾ ਮੰਨਣੈ ਕਿ ਬਾਲੀਵੁੱਡ ਦੇ ਨਿਰਮਾਤਾਵਾਂ ਨੇ ਅਜੇ ਤੱਕ ਉਨ੍ਹਾਂ ਦੀ ਪ੍ਰਤਿਭਾ ਨਾਲ ਇਨਸਾਫ ਨਹੀਂ ਕੀਤਾ।
ਉਨ੍ਹਾਂ ਕਿਹਾ, ''''ਫਿਲਮ ਨਿਰਮਾਤਾਵਾਂ ਨੂੰ ਭੁੱਲ ਜਾਓ, ਮੈਨੂੰ ਨਹੀਂ ਲੱਗਦਾ ਕਿ ਮੈਂ ਪੂਰੀ ਸਮਰੱਥਾ ਦੀ ਵਰਤੋਂ ਕੀਤੀ ਹੈ। ਮੈਨੂੰ ਲੱਗਦੈ ਕਿ ਮੇਰੀ ਸਮਰੱਥਾ ਦਾ ਇਕ ਮਾਮੂਲੀ ਹਿੱਸਾ ਵਰਤਿਆ ਗਿਆ ਹੈ।'''' ਉਨ੍ਹਾਂ ਨੂੰ ਅਜਿਹਾ ਇਸ ਲਈ ਲੱਗਦਾ ਹੈ ਕਿਉਂਕਿ ਹੁਣ ਖੁਦ ਬਾਰੇ ਉਨ੍ਹਾਂ ਦੀ ਸਮਝ ਕੁਝ ਬਦਲ ਗਈ ਹੈ। 
ਉਨ੍ਹਾਂ ਅੱਗੇ ਕਿਹਾ, ''''ਹੋ ਸਕਦੈ ਕਿ ਇਹ ਸੱਚ ਨਾ ਹੋਵੇ ਪਰ ਮੈਨੂੰ ਲੱਗਦੈ ਕਿ ਜਦੋਂ ਤੁਹਾਨੂੰ ਆਪਣੀ ਸਮਰੱਥਾ, ਆਪਣੇ-ਆਪ ਬਾਰੇ ਵੱਖਰੀ ਸਮਝ ਹੁੰਦੀ ਹੈ ਤਾਂ ਇੰਝ ਲੱਗਦਾ ਹੈ। ਮੇਰਾ ਖਿਆਲ ਹੈ ਕਿ ਮੈਂ ਕਈ ਵੱਖ-ਵੱਖ ਤਰੀਕਿਆਂ ਨਾਲ ਇਨ੍ਹਾਂ ਚੀਜ਼ਾਂ ਨੂੰ ਕਰ ਸਕਦੀ ਸੀ।''''


Related News