ਫ਼ਿਲਮਮੇਕਰ ਤ੍ਰਿਸ਼ਾ ਦਾਸ ਨੇ ਕੀਤਾ ਖੁਲਾਸਾ, ਕਿਹਾ-'ਕਈ ਵਾਰ ਹੋਇਆ ਮੇਰਾ ਯੌਨ ਸ਼ੋਸ਼ਣ ਪਰ ਉਦੋਂ ਇਹ ਆਮ ਗੱਲ ਸੀ'
Friday, Jul 30, 2021 - 01:59 PM (IST)
ਮੁੰਬਈ : 'ਪਿਛਲੇ ਕੁਝ ਸਮੇਂ ’ਤੋਂ ਫ਼ਿਲਮ ਇੰਡਸਟਰੀ ਦੇ ਅੰਦਰ ਇਕ ਵੱਡਾ ਬਦਲਾਅ ਆਇਆ ਹੈ। ਸਿਤਾਰੇ ਆਪਣੇ ਨਾਲ ਹੋ ਰਹੇ ਭੇਦਭਾਵ ਅਤੇ ਟਾਰਚਰ ਬਾਰੇ ਹੁਣ ਖੁੱਲ੍ਹ ਕੇ ਗੱਲ ਕਰ ਰਹੇ ਹਨ। ਖ਼ਾਸ ਤੌਰ ’ਤੇ ਫੀਮੇਲ ਸਟਾਰਸ ਜੋ ਪਹਿਲਾਂ ਆਪਣੇ ਨਾਲ ਬੁਰੇ ਤਜ਼ਰਬਿਆਂ ਨੂੰ ਸਾਂਝਾ ਕਰਨ ’ਚ ਹਿਚਕਿਚਾਹਟ ਮਹਿਸੂਸ ਕਰਦੀਆਂ ਸਨ, ਉਹ ਹੁਣ ਖੁੱਲ੍ਹ ਕੇ ਆਪਣੀ ਗੱਲ ਰੱਖ ਰਹੀਆਂ ਹਨ ਅਤੇ ਇੰਡਸਟਰੀ ਦੇ ਅੰਦਰ ਦੀ ਕਾਲੀ ਸੱਚਾਈ ਨੂੰ ਸਭ ਦੇ ਸਾਹਮਣੇ ਲੈ ਕੇ ਆਈ ਰਹੀਆਂ ਹਨ। ਫਿਰ ਭਾਵੇਂ ਉਹ ਉਨ੍ਹਾਂ ਦੇ ਨਾਲ ਹੋਇਆ ਯੌਨ ਸ਼ੋਸ਼ਣ ਹੋਵੇ ਜਾਂ ਉਨ੍ਹਾਂ ਦਾ ਰਿਪਲੇਸਮੈਂਟ।
ਹਾਲ ਹੀ ’ਚ ਨੈਸ਼ਨਲ ਅਵਾਰਡ ਵਿਜੇਤਾ ਡਾਕੂਮੈਂਟਰੀ ਫ਼ਿਲਮਮੇਕਰ ਅਤੇ ਲੇਖਕ ਤ੍ਰਿਸ਼ਾ ਦਾਸ ਨੇ ਆਪਣੇ ਨਾਲ ਹੋਏ ਯੌਨ ਸ਼ੋਸ਼ਣ ਨੂੰ ਲੈ ਕੇ ਇਕ ਬੇਹੱਦ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਤ੍ਰਿਸ਼ਾ ਨੇ ਦੱਸਿਆ ਕਿ ਉਹ ਕਈ ਵਾਰ ਯੌਨ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀ ਹੈ। ਹਾਲਾਂਕਿ ਨਾ ਉਸ ਸਮੇਂ ਇੰਨਾ ਸੋਸ਼ਲ ਮੀਡੀਆ ਜਾਂ ਜ਼ਮਾਨਾ ਸੀ ਅਤੇ ਨਾ ਹੀ ਕੋਈ ਮੀਟੂ ਕੈਂਪੇਟ।
ਤ੍ਰਿਸ਼ਾ ਨੇ ਦੱਸਿਆ, ‘ਇਕ ਫੇਮਿਨਿਸਟ ਹੋਣ ਦੇ ਨਾਤੇ, 2016 ’ਚ ਜਦ ਮੈਂ ਆਪਣੀ ਪਹਿਲੀ ਕਿਤਾਬ `Ms Draupadi Kuru: After the Pandavas` ਲਿਖੀ ਸੀ, ਉਦੋਂ ਤੋਂ ਲੈ ਕੇ ਹੁਣ ਤਕ ਕਾਫ਼ੀ ਬਦਲਾਅ ਆ ਗਿਆ ਹੈ। ਹੁਣ ਲੋਕ ਲਿੰਗਕ ਸਮਾਨਤਾ ’ਤੇ ਗੱਲ ਕਰਦੇ ਹਨ, ਸਮਾਜ ’ਚ ਹੋ ਰਹੀ ਬੇਇਨਸਾਫੀ ਦੀ ਗੱਲ ਕਰਦੇ ਹਨ। ਵਰਕ ਪਲੇਸ ’ਚ ਜਿੱਥੇ ਲਿੰਗਕ ਅਸਮਾਨਤਾਵਾਂ ਹੁੰਦੀਆਂ ਸੀ ਉੱਥੇ ਹੀ ਮੀਟੂ ਸ਼ੁਰੂ ਹੋ ਗਿਆ ਹੈ।
ਪੁਰਾਣੇ ਦਿਨਾਂ ਦੀ ਗੱਲ ਕਰੀਏ ਤਾਂ ਜਦ ਮੈਂ ਡਾਕੂਮੈਂਟਰੀ ਦੇ ਰੂਪ ’ਚ ਕੰਮ ਕਰ ਰਹੀ ਸੀ ਤਦ ਕਈ ਵਾਰ ਮੇਰਾ ਯੌਨ ਸ਼ੋਸ਼ਣ ਕੀਤਾ ਗਿਆ ਪਰ ਵਰਕ ਪਲੇਸ ’ਤੇ ਇਹ ਆਮ ਗੱਲ ਸੀ। ਜਦ ਕਈ ਸੋਸ਼ਲ ਮੀਡੀਆ ਨਹੀਂ ਸੀ, ਜਿੱਥੇ ਅਸੀਂ ਆਪਣੀ ਕਹਾਣੀ ਬਿਆਨ ਕਰ ਸਕੀਏ, ਆਪਣੀ ਗੱਲ ਰੱਖ ਸਕੀਏ। ਸ਼ਾਂਤ ਹੋ ਕੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਰਹਿਣਾ ਬਹੁਤ ਆਮ ਗੱਲ ਸੀ।