ਬੀ-ਟਾਊਨ ''ਚ ਸ਼ਹਿਨਾਜ਼ ਕੌਰ ਦੀ ਚੜ੍ਹਤ, ਫ਼ਿਲਮਫੇਅਰ ਦੇ ਰੈੱਡ ਕਾਰਪੇਟ ’ਤੇ ਖੱਟੀ ਚਰਚਾ (ਦੇਖੋ ਤਸਵੀਰਾਂ)

08/31/2022 11:48:43 AM

ਮੁੰਬਈ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਵਿਚ ਆਪਣੇ ਚੁਲਬੁਲੇ ਅੰਦਾਜ਼ ਨਾਲ ਮਸ਼ਹੂਰ ਹੋਈ ਸ਼ਹਿਨਾਜ਼ ਕੌਰ ਗਿੱਲ ਅੱਜ ਲੱਖਾਂ-ਕਰੋੜਾਂ ਫੈਨਜ਼ ਦੀ ਜਾਨ ਬਣ ਚੁੱਕੀ ਹੈ। ਬੇਬਾਕ ਅਤੇ ਹਮੇਸ਼ਾ ਹੱਸਦੇ ਰਹਿਣ ਵਾਲੀ ਸ਼ਹਿਨਾਜ਼ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਤਾਂ ਮਸ਼ਹੂਰ ਹੀ ਸੀ, ਹੁਣ ਬੀ-ਟਾਊਨ ਵਿਚ ਵੀ ਆਪਣਾ ਜਲਵਾ ਬਿਖੇਰ ਰਹੀ ਹੈ।

PunjabKesari

ਉਹ ਲਗਾਤਾਰ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੀ ਹੈ ਅਤੇ ਆਪਣੇ ਕਰੀਅਰ 'ਤੇ ਪੂਰਾ ਧਿਆਨ ਦੇ ਰਹੀ ਹੈ। 30 ਅਗਸਤ ਯਾਨੀਕਿ ਬੀਤੀ ਦਿਨ ਮੁੰਬਈ ਵਿਚ ਫਿਲਮਫੇਅਰ ਐਵਾਰਡ 2022 ਆਯੋਜਿਤ ਕੀਤਾ ਗਿਆ ਸੀ।

PunjabKesari

ਸ਼ਹਿਨਾਜ਼ ਨੇ ਪਹਿਲੀ ਵਾਰ ਰੈੱਡ ਕਾਰਪੈੱਟ 'ਤੇ ਐਂਟਰੀ ਮਾਰੀ। ਇਸ ਦੌਰਾਨ ਉਸ ਨੇ ਆਪਣੇ ਦਿਲਕਸ਼ ਅੰਦਾਜ਼ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਕੇਂਦਰਿਤ ਕੀਤਾ। 

PunjabKesari

ਦੱਸ ਦਈਏ ਕਿ ਸ਼ਹਿਨਾਜ਼ ਨੇ ਫਿਲਮਫੇਅਰ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਉਹ ਬਹੁਤ ਸੋਹਣੀ ਲੱਗ ਰਹੀ ਹੈ।

PunjabKesari

ਰੈੱਡ ਕਾਰਪੈੱਟ 'ਤੇ ਸ਼ਹਿਨਾਜ਼ ਸਿਲਵਰ ਰੰਗ ਦੀ ਸਾੜ੍ਹੀ ਪਹਿਨ ਕੇ ਪਹੁੰਚੀ, ਜਿਸ ਵਿਚ ਉਹ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ।

PunjabKesari

ਉਸ ਦੀ ਇਸ ਲੁੱਕ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਦੱਸਣਯੋਗ ਹੈ ਕਿ ਵਿਵਾਦਤ ਰਿਐਲਿਟੀ ਸ਼ੋਅ 'ਬਿੱਗ ਬੌਸ 16' 1 ਅਕਤੂਬਰ ਨੂੰ ਆਨ ਏਅਰ ਹੋਣ ਜਾ ਰਿਹਾ ਹੈ।

PunjabKesari

ਅਜਿਹੇ ਵਿਚ ਇਹ ਖ਼ਬਰਾਂ ਵੀ ਲਗਾਤਾਰ ਆ ਰਹੀਆਂ ਹਨ ਕਿ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਕੌਰ ਗਿੱਲ ਇਸ ਦੇ ਪਹਿਲੇ ਐਪੀਸੋਡ ਨੂੰ ਦਬੰਗ ਖ਼ਾਨ ਸਲਮਾਨ ਖ਼ਾਨ ਨਾਲ ਹੋਸਟ ਕਰਦੀ ਨਜ਼ਰ ਆਵੇਗੀ।

PunjabKesari

ਹਾਲਾਂਕਿ ਖ਼ਬਰਾਂ ਵਿਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਸ਼ਹਿਨਾਜ਼ ਗਿੱਲ ਪੂਰਾ ਸੀਜ਼ਨ ਵੀ ਸਲਮਾਨ ਨਾਲ ਹੋਸਟ ਕਰ ਸਕਦੀ ਹੈ ਪਰ ਇਸ ਗੱਲ 'ਤੇ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤਾ ਜਾ ਸਕੀ ਹੈ।

PunjabKesari

ਇਹ ਤਾਂ ਪੱਕਾ ਹੈ ਕਿ ਸ਼ਹਿਨਾਜ਼ ਗਿੱਲ ਪਹਿਲਾ ਐਪੀਸੋਡ ਸਲਮਾਨ ਨਾਲ ਜ਼ਰੂਰ ਹੋਸਟ ਕਰੇਗੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News