''ਵਜ਼ੀਰ'' ''ਚ ਸਭ ਤੋਂ ਵੱਧ ਨੈਗੇਟਿਵ ਰੋਲ ''ਚ ਨਜ਼ਰ ਆਵੇਗਾ ਨੀਲ
Thursday, Dec 31, 2015 - 04:55 PM (IST)

ਮੁੰਬਈ : ਬਾਲੀਵੁੱਡ ਐਕਟਰ ਨੀਲ ਨਿਤਿਨ ਮੁਕੇਸ਼ ਨੇ ਕਿਹਾ ਹੈ ਕਿ ਫਿਲਮ ''ਵਜ਼ੀਰ'' ਵਿਚ ਉਸਦੀ ਭੂਮਿਕਾ ਹੁਣ ਤੱਕ ਦੀਆਂ ਉਸਦੀਆਂ ਨਾਕਾਰਤਮਕ ਭੂਮਿਕਾਵਾਂ ਵਿਚੋਂ ਸਭ ਤੋਂ ਵੱਧ ਨੈਗੇਟਿਵ ਹੈ। ਆਪਣੇ ਅੱਠ ਸਾਲ ਦੇ ਕਰੀਅਰ ਵਿਚ ਕਈ ਤਰ੍ਹਾਂ ਦੇ ਨੈਗੇਟਿਵ ਰੋਲ ਕਰ ਚੁੱਕੇ ਨੀਲ ਨੇ ਕਿਹਾ ''ਫਿਲਮ'' ਵਜ਼ੀਰ ਵਿਚ ਆਪਣੀ ਭੂਮਿਕਾ ਨੂੰ ਲੈ ਕੇ ਮੈਂ ਖੁਦ ਵੀ ਹੈਰਾਨ ਰਹਿ ਗਿਆ ਸੀ।
ਗੱਲ ਭਾਵੇਂ ਚਿਹਰੇ ਦੀ ਹੋਵੇ, ਆਵਾਜ਼ ਦੀ ਜਾਂ ਫਿਰ ਲੁੱਕ ਦੀ, ਸਭ ਲਈ ਮੈਂ ਬਹੁਤ ਮਿਹਨਤ ਕੀਤੀ। ਜ਼ਿਕਰਯੋਗ ਹੈ ਕਿ ਵਿਧੂ ਵਿਨੋਦ ਚੋਪੜਾ ਵਲੋਂ ਬਣਾਈ ਜਾ ਰਹੀ ਇਸ ਫਿਲਮ ਵਿਚ ਅਮਿਤਾਬ ਬੱਚਨ, ਫਰਹਾਨ ਖਾਨ ਅਤੇ ਅਦਿਤੀ ਰਾਓ ਅਹਿਮ ਭੂਮਿਕਾਵਾਂ ਵਿਚ ਹਨ। ਇਹ ਫਿਲਮ 8 ਜਨਵਰੀ ਨੂੰ ਰਿਲੀਜ਼ ਹੋਵੇਗੀ।