‘ਦਿ ਸਟੋਰੀਟੇਲਰ’ ਨੇ ਰਾਜਸਥਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਜਿੱਤਿਆ ਸਰਵਉੱਤਮ ਪੁਰਸਕਾਰ!
Wednesday, Feb 08, 2023 - 01:18 PM (IST)
ਮੁੰਬਈ (ਬਿਊਰੋ) - ਜਿਓ ਸਟੂਡੀਓਜ਼ ਦੀ ਫ਼ਿਲਮ ‘ਦਿ ਸਟੋਰੀਟੇਲਰ’ ਕਈ ਫ਼ਿਲਮ ਫੈਸਟੀਵਲਾਂ ਦੇ ਸਫ਼ਲ ਸਫਰ ’ਚੋਂ ਲੰਘਦੀ ਹੋਈ ਹਾਲ ਹੀ ’ਚ ਆਯੋਜਿਤ ਰਾਜਸਥਾਨ ਫ਼ਿਲਮ ਫੈਸਟੀਵਲ ’ਚ ਬੈਸਟ ਫ਼ਿਲਮ ਐਵਾਰਡ ਜਿੱਤ ਚੁੱਕੀ ਹੈ। ਦੱਸ ਦੇਈਏ ਕਿ ਜਨਵਰੀ ’ਚ ਯੂ. ਐੱਸ. ਏ. ਕੈਲੀਫੋਰਨੀਆ ’ਚ ਪਾਮ ਸਪ੍ਰਿੰਗਜ਼ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਲੇਖਕ ਸਤਿਆਜੀਤ ਰੇ ਹੁਣ ਪਾਮ ਸਪ੍ਰਿੰਗਜ਼ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਆਡੀਅੰਸ ਚੁਆਇਸ ਐਵਾਰਡ ਲਈ ਮੁਕਾਬਲੇ ’ਚ ਸ਼ਾਮਲ ਹਨ। ਇਹ ਫ਼ਿਲਮ ਅਨੰਤ ਮਹਾਦੇਵਨ ਦੁਆਰਾ ਨਿਰਦੇਸ਼ਿਤ, ਪਰਪਜ਼ ਐਂਟਰਟੇਨਮੈਂਟ ਤੇ ਕੁਏਸਟ ਫ਼ਿਲਮ ਦੇ ਸਹਿਯੋਗ ਨਾਲ ਤਿਆਰ ਕੀਤਾ ਗਈ ਹੈ। ਫ਼ਿਲਮ ’ਚ ਪਾਵਰਹਾਊਸ ਅਦਾਕਾਰ ਪਰੇਸ਼ ਰਾਵਲ, ਆਦਿਲ ਹੁਸੈਨ, ਤਨਿਸ਼ਠਾ ਚੈਟਰਜੀ, ਜਯੇਸ਼ ਮੋਰੇ ਤੇ ਰੇਵਤੀ ਮੁੱਖ ਭੂਮਿਕਾਵਾਂ ’ਚ ਹਨ।
ਇਹ ਖ਼ਬਰ ਵੀ ਪੜ੍ਹੋ - ਗ੍ਰੈਮੀ ਐਵਾਰਡ 'ਚ ਸਿੱਧੂ ਮੂਸੇਵਾਲਾ ਸਣੇ ਇਨ੍ਹਾਂ ਭਾਰਤੀ ਕਲਾਕਾਰਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਮਹਾਨ ਫ਼ਿਲਮ ਨਿਰਮਾਤਾ ਸਤਿਆਜੀਤ ਰੇਅ ਦੀ ਇਕ ਛੋਟੀ ਕਹਾਣੀ ’ਤੇ ਆਧਾਰਿਤ ਇਹ ਫ਼ਿਲਮ ਇਕ ਅਮੀਰ ਵਪਾਰੀ ਦੀ ਕਹਾਣੀ ਬਿਆਨ ਕਰਦੀ ਹੈ, ਜੋ ਆਪਣੀ ਨੀਂਦ ਨੂੰ ਦੂਰ ਕਰਨ ਲਈ ਸੰਘਰਸ਼ ਕਰਦਾ ਹੈ। ਮਦਦ ਕਰਨ ਲਈ ਇਕ ਕਹਾਣੀਕਾਰ ਨੂੰ ਨਿਯੁਕਤ ਕਰਦਾ ਹੈ, ਜੋ ਕੇਸ ਨੂੰ ਹੋਰ ਗੁੰਝਲਦਾਰ ਬਣਾਉਂਦਾ ਹੈ ਕਿਉਂਕਿ ਕਈ ਮੋੜ ਆਉਂਦੇ ਹਨ। ਇਹ ਫ਼ਿਲਮ ਮੂਲ ਬੰਗਾਲੀ ਲਘੂ ਕਹਾਣੀ ਗੋਲਪੋ ਬੋਲੀਏ ਤਾਰਿਣੀ ਖੁਰੋ ਰੇ ਦੁਆਰਾ ਲਿਖੀਆਂ ਕਹਾਣੀਆਂ ਦੀ ਲੜੀ ’ਚੋਂ ਇਕ ਹੈ, ਜੋ ਉਸ ਦੁਆਰਾ ਬਣਾਏ ਗਏ ਭੇਤਭਰੇ ਪਾਤਰ ਤਾਰਿਣੀ ਖੁਰੋ ’ਤੇ ਅਧਾਰਤ ਹੈ।
ਇਹ ਖ਼ਬਰ ਵੀ ਪੜ੍ਹੋ - ਗੈਰੀ ਸੰਧੂ ਤੇ ਸੋਨਮ ਬਾਜਵਾ ਨੇ ਤੁਰਕੀ ਅਤੇ ਸੀਰੀਆ 'ਚ ਹੋਈ ਤਬਾਹੀ 'ਤੇ ਪ੍ਰਗਟਾਇਆ ਦੁੱਖ, ਪੋਸਟ 'ਚ ਆਖੀ ਇਹ ਗੱਲ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।