ਯਥਾਰਥਵਾਦੀ ਫਿਲਮਾਂ ਦਾ ਨਿਰਦੇਸ਼ਨ ਕਰਨਾ ਚਾਹੁੰਦਾ ਹਾਂ : ਸਬੀਰ ਖਾਨ

05/12/2016 5:53:50 PM

ਨਵੀਂ ਦਿੱਲੀ : ''ਹੀਰੋਪੰਥੀ'' ਅਤੇ ''ਬਾਗੀ'' ਵਰਗੀਆਂ ਦੋ ਕਮਰਸ਼ੀਅਲ ਹਿੱਟ ਫਿਲਮਾਂ ਦੇ ਚੁੱਕੇ ਨਿਰਦੇਸ਼ਕ ਸਬੀਰ ਖਾਨ ਹੁਣ ਯਥਾਰਥਵਾਦੀ ਫਿਲਮਾਂ ਦਾ ਨਿਰਦੇਸ਼ਨ ਕਰਨਾ ਚਾਹੁੰਦੇ ਹਨ, ਜਿਸ ''ਚ ਉਨ੍ਹਾਂ ਦਾ ਵਿਸ਼ਵਾਸ ਹੈ। ਸਬੀਰ ਨੇ ਕਿਹਾ ਕਿ ਮਨੋਰੰਜਕ ਫਿਲਮਾਂ ਬਣਾਉਣ ਨਾਲ ਨਿਰਦੇਸ਼ਕ ਨੂੰ ਫਿਲਮ ਜਗਤ ''ਚ ਆਪਣੀ ਪਛਾਣ ਬਣਾਉਣ ''ਚ ਮਦਦ ਮਿਲਦੀ ਹੈ ਤਾਂਕਿ ਵੱਡੇ ਨਿਰਮਾਤਾ ਉਨ੍ਹਾਂ ਦੇ ਆਈਡੀਆ ਅਤੇ ਕੰਮ ''ਚ ਨਿਵੇਸ਼ ਵਾਸਤੇ ਭਰੋਸੇਯੋਗਤਾ ਦਿਖਾਉਣ।
ਸਬੀਰ ਨੇ ਕਿਹਾ, ''''ਮੈਂ ਥੋੜ੍ਹੀ-ਬਹੁਤ ਸਫਲਤਾ ਹਾਸਲ ਕਰਨਾ ਚਾਹੁੰਦਾ ਹਾਂ ਤਾਂਕਿ ਇਕ ਅਜਿਹੇ ਮੁਕਾਮ ''ਤੇ ਪਹੁੰਚ ਸਕਾਂ, ਜਿਥੇ ਮੈਂ ਫਿਲਮਾਂ ਰਾਹੀਂ ਉਨ੍ਹਾਂ ਕਹਾਣੀਆਂ ਨੂੰ ਲੋਕਾਂ ਦੇ ਸਾਹਮਣੇ ਲਿਆ ਸਕਾਂ, ਜਿਨ੍ਹਾਂ ਨੂੰ ਮੈਂ ਅਸਲ ''ਚ ਲਿਆਉਣਾ ਚਾਹੁੰਦਾ ਹਾਂ। ਇਸ ਵੇਲੇ ਮੈਂ ਜੋ ਫਿਲਮਾਂ ਕਰ ਰਿਹਾ ਹਾਂ, ਉਹ ਉਸ ਮੁਕਾਮ ਦਾ ਮੁੱਢਲਾ ਯਤਨ ਹਨ, ਜਿਥੇ ਮੈਂ ਭਵਿੱਖ ''ਚ ਪਹੁੰਚਣਾ ਚਾਹੁੰਦਾ ਹਾਂ। ਮੈਂ ਆਸ ਕਰਦਾ ਹਾਂ ਕਿ ਮੈਂ ਉਸ ਮੁਕਾਮ ''ਤੇ ਪਹੁੰਚ ਸਕਾਂ, ਜਿਥੇ ਮੈਂ ਆਪਣੇ ਕੰਮ ''ਚ ਤਜਰਬਾ ਕਰਨ ਲਈ ਖੁਦ ਨੂੰ ਆਜ਼ਾਦ ਮਹਿਸੂਸ ਕਰਾਂ।''''
ਸਬੀਰ ਦਾ ਕਹਿਣੈ ਕਿ ਉਹ ਫਿਲਮਕਾਰ ਰਾਜਕੁਮਾਰ ਹਿਰਾਨੀ ਦੇ ਕਹਾਣੀ ਦੱਸਣ ਦੇ ਅੰਦਾਜ਼ ਤੋਂ ਕਾਫੀ ਪ੍ਰਭਾਵਿਤ ਹਨ ਅਤੇ ਉਨ੍ਹਾਂ ਦੇ ਕੁਝ ਗੁਣ ਗ੍ਰਹਿਣ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ, ''''ਮੈਨੂੰ ਲੱਗਦੈ ਕਿ ਮੈਂ ਮਨੁੱਖੀ ਜੀਵਨ ''ਤੇ ਅਧਾਰਿਤ ਕਹਾਣੀਆਂ ਦਿਲਚਸਪ ਰੂਪ ''ਚ ਕਹਿਣਾ ਚਾਹਾਂਗਾ, ਜਿਵੇਂ ਰਾਜਕੁਮਾਰ ਹਿਰਾਨੀ ਕਰਦੇ ਹਨ।'''' ਸਬੀਰ ਕੋਲ ਫਿਲਹਾਲ ਆਪਣੇ ਅਗਲੇ ਪ੍ਰੋਜੈਕਟ ਲਈ ਕੁਝ ਆਈਡੀਆ ਹਨ ਪਰ ਅਜੇ ਉਨ੍ਹਾਂ ਨੇ ਤੈਅ ਨਹੀਂ ਕੀਤਾ ਕਿ ਉਹ ਇਨ੍ਹਾਂ ''ਚੋਂ ਕਿਸ ''ਤੇ ਕੰਮ ਕਰਨਗੇ।


Related News