ਆਮਿਰ ਖ਼ਾਨ ਪ੍ਰੋਡਕਸ਼ਨਸ ਦੀ ‘ਬਟਵਾਰਾ 1947’ ’ਚ ਦਿਸੇਗਾ ਹਿੰਮਤ ਅਤੇ ਸੰਘਰਸ਼ ਦਾ ਅਣਕਿਹਾ ਅਧਿਆਏ

Wednesday, Jun 10, 2026 - 12:12 PM (IST)

ਆਮਿਰ ਖ਼ਾਨ ਪ੍ਰੋਡਕਸ਼ਨਸ ਦੀ ‘ਬਟਵਾਰਾ 1947’ ’ਚ ਦਿਸੇਗਾ ਹਿੰਮਤ ਅਤੇ ਸੰਘਰਸ਼ ਦਾ ਅਣਕਿਹਾ ਅਧਿਆਏ

ਐਂਟਰਟੇਨਮੈਂਟ ਡੈਸਕ - ਆਮਿਰ ਖ਼ਾਨ ਪ੍ਰੋਡਕਸ਼ਨਸ ਨੇ ਆਪਣੀ ਆਉਣ ਵਾਲੀ ਫ਼ਿਲਮ ‘ਬਟਵਾਰਾ 1947’ ਦਾ ਮੋਸ਼ਨ ਪੋਸਟਰ ਰਿਲੀਜ਼ ਕਰ ਕੇ ਹਰ ਕਿਸੇ ਨੂੰ ਇਕ ਵੱਡਾ ਅਤੇ ਸ਼ਾਨਦਾਰ ਸਰਪ੍ਰਾਈਜ਼ ਦਿੱਤਾ ਹੈ। ਇਸ ਫ਼ਿਲਮ ’ਚ ਸੰਨੀ ਦਿਓਲ ਮੁੱਖ ਭੂਮਿਕਾ ’ਚ ਨਜ਼ਰ ਆਉਣ ਵਾਲੇ ਹਨ। ਇੰਟੈਂਸ, ਥ੍ਰਿਲਿੰਗ ਅਤੇ ਸਿੱਧਾ ਦਿਲਾਂ ਨੂੰ ਛੂਹ ਲੈਣ ਵਾਲਾ ਇਹ ਮੋਸ਼ਨ ਪੋਸਟਰ ਪੂਰੀ ਤਰ੍ਹਾਂ ਗੁੱਸੇ, ਭਾਵਨਾਵਾਂ ਅਤੇ ਕੁਝ ਕਰਨ ਦੇ ਪੱਕੇ ਇਰਾਦੇ ਨਾਲ ਭਰਿਆ ਹੋਇਆ ਹੈ।

ਸ਼ਬਾਨਾ ਆਜ਼ਮੀ, ਪ੍ਰਿਟੀ ਜ਼ਿੰਟਾ, ਕਰਣ ਦਿਓਲ, ਅਲੀ ਫ਼ਜ਼ਲ, ਅਭਿਮਨਿਊ ਸਿੰਘ, ਖੁਸ਼ੀ ਹਜ਼ਾਰੇ ਅਤੇ ਕਨਿਕਾ ਕਪੂਰ ਵਰਗੇ ਕਲਾਕਾਰਾਂ ਦੀ ਇਕ ਬਿਹਤਰੀਨ ਸਟਾਰ ਕਾਸਟ ਅਤੇ ਬੇਹਦ ਲੋਕਪ੍ਰਿਯ ਕ੍ਰਿਏਟਿਵ ਟੀਮ ਨਾਲ, ਇਹ ਫ਼ਿਲਮ ਦਰਸ਼ਕਾਂ ਨੂੰ ਸਿਨੇਮਾਘਰਾਂ ’ਚ ਇਕ ਬਿਲਕੁਲ ਵੱਖਰਾ ਅਤੇ ਅਨੋਖਾ ਅਹਿਸਾਸ ਦੇਣ ਦਾ ਵਾਅਦਾ ਕਰਦੀ ਹੈ।​

‘ਬਟਵਾਰਾ 1947’ ਦੀ ਕਹਾਣੀ ਇਕ ਅਜਿਹੇ ਹੀਰੋ ਦੇ ਆਲੇ-ਦੁਆਲੇ ਬੁਣੀ ਗਈ ਹੈ, ਜਿਸ ਨੇ ਨਫ਼ਰਤ ਅਤੇ ਡਰ ਦੇ ਉਸ ਭਿਆਨਕ ਦੌਰ ’ਚ ਵੀ ਹਿੰਮਤ ਦਾ ਰਾਹ ਚੁਣਿਆ। ਦਿੱਗਜਾਂ ਦੀ ਇਸ ਬਿਹਤਰੀਨ ਸਟਾਰ ਕਾਸਟ ਨਾਲ, ਇਹ ਫ਼ਿਲਮ ਦਰਸ਼ਕਾਂ ਨੂੰ ਬੇਹਦ ਦਮਦਾਰ ਅਤੇ ਅਸਰਦਾਰ ਪ੍ਰਫਾਰਮੈਂਸਿਸ ਦੇਣ ਦਾ ਵਾਅਦਾ ਕਰਦੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਨੈਸ਼ਨਲ ਐਵਾਰਡ ਵਿਨਿੰਗ ਫ਼ਿਲਮ ਮੇਕਰ ਰਾਜਕੁਮਾਰ ਸੰਤੋਸ਼ੀ ਕਰ ਰਹੇ ਹਨ। ਇਹ ਫ਼ਿਲਮ ਦੇਸ਼ ਦੀ ਵੰਡ ਦੇ ਦਿਨ ਨੂੰ ਯਾਦ ਕਰਦੇ ਹੋਏ 14 ਅਗਸਤ, 2026 ਨੂੰ ਥਿਏਟਰਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।


author

cherry

Content Editor

Related News