25 ਦਿਨਾਂ ’ਚ ਰਿਤਿਕ-ਦੀਪਿਕਾ ਦੀ ਫ਼ਿਲਮ ‘ਫਾਈਟਰ’ ਹੋਈ 350 ਕਰੋੜ ਦੇ ਕਲੱਬ ’ਚ ਸ਼ਾਮਲ

Tuesday, Feb 20, 2024 - 05:12 PM (IST)

25 ਦਿਨਾਂ ’ਚ ਰਿਤਿਕ-ਦੀਪਿਕਾ ਦੀ ਫ਼ਿਲਮ ‘ਫਾਈਟਰ’ ਹੋਈ 350 ਕਰੋੜ ਦੇ ਕਲੱਬ ’ਚ ਸ਼ਾਮਲ

ਐਂਟਰਟੇਨਮੈਂਟ ਡੈਸਕ– ਬਾਲੀਵੁੱਡ ਫ਼ਿਲਮ ‘ਫਾਈਟਰ’ ਬਾਕਸ ਆਫਿਸ ’ਤੇ ਹੌਲੀ-ਹੌਲੀ ਚੰਗੀ ਕਮਾਈ ਕਰ ਰਹੀ ਹੈ। 25 ਜਨਵਰੀ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ 25 ਦਿਨਾਂ ’ਚ 350 ਕਰੋੜ ਰੁਪਏ ਦੇ ਕਲੱਬ ’ਚ ਐਂਟਰੀ ਕਰ ਲਈ ਹੈ।

ਫ਼ਿਲਮ ਦੀ ਹੁਣ ਤਕ ਦੀ ਕਮਾਈ 352 ਕਰੋੜ ਰੁਪਏ ਹੈ। ਇਸ ’ਚ 253 ਕਰੋੜ ਰੁਪਏ ਭਾਰਤ ਤੇ 99 ਕਰੋੜ ਰੁਪਏ ਓਵਰਸੀਜ਼ ਦੇ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਟੀ. ਵੀ. ਇੰਡਸਟਰੀ ਨੂੰ ਵੱਡਾ ਘਾਟਾ, 59 ਸਾਲਾ ਮਸ਼ਹੂਰ ਅਦਾਕਾਰ ਦੀ ਮੌਤ, ਹਸਪਤਾਲੋਂ ਆਉਂਦੇ ਸਮੇਂ ਪਿਆ ਦਿਲ ਦਾ ਦੌਰਾ

ਫ਼ਿਲਮ ਦਾ ਬਜਟ 250 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ‘ਫਾਈਟਰ’ ਭਾਰਤ ਦੀ ਪਹਿਲੀ ਏਰੀਅਲ ਐਕਸ਼ਨ ਫ਼ਿਲਮ ਹੈ, ਜਿਸ ’ਚ ਸ਼ਾਨਦਾਰ ਵੀ. ਐੱਫ. ਐਕਸ. ਤੇ ਸੀ. ਜੀ. ਆਈ. ਦ੍ਰਿਸ਼ ਦੇਖਣ ਨੂੰ ਮਿਲ ਰਹੇ ਹਨ।

PunjabKesari

ਫ਼ਿਲਮ ’ਚ ਰਿਤਿਕ ਰੌਸ਼ਨ, ਦੀਪਿਕਾ ਪਾਦੁਕੋਣ ਤੇ ਅਨਿਲ ਕਪੂਰ ਮੁੱਖ ਭੂਮਿਕਾ ’ਚ ਹਨ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News