ਇੱਕ ਦਿਨ ਦੀ ਫੀਸ ਇੰਨੀ ਜ਼ਿਆਦਾ ਲੈਂਦੇ ਹਨ- ਅਕਸ਼ੈ ਕੁਮਾਰ
Wednesday, Jun 08, 2016 - 01:36 PM (IST)

ਮੁੰਬਈ— ਬਾਲੀਵੁੱਡ ਦੇ ਸੁਪਰਹਿੱਟ ਖਿਲਾੜੀ ਅਕਸ਼ੈ ਕੁਮਾਰ ਹੁਣ ਇੱਕ ਦਿਨ ਦੀ ਫੀਸ ਇੱਕ ਕਰੋੜ ਲੈ ਰਹੇ ਹਨ। ਅਕਸ਼ੈ ਕੁਮਾਰ ਦੀ ਫਿਲਮ ਹਾਊਸਫੁਲ-3 ਹੁਣੇ ਹੀ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਬਾਕਸ ਆਫਿਸ ''ਤੇ ਕਾਫੀ ਸਫਲਤਾਂ ਮਿਲ ਰਹੀ ਹੈ। ਅਕਸ਼ੈ ਕੁਮਾਰ ਨੂੰ ਹੁਣ ਇੱਕ ਦਿਨ ਦੀ ਸ਼ੂਟਿੰਗ ਦੇ ਲਈ ਇੱਕ ਕਰੋੜ ਰੁਪਏ ਚਾਹੀਦੇ ਹਨ। ਹੁਣੇ ਹੀ ਅਕਸ਼ੈ ਕੁਮਾਰ ਨੇ ਫਿਲਮ ''ਜਾਲੀ ਐੱਲ.ਐੱਲ.ਬੀ.-2'' ਵੀ ਸਾਈਨ ਕੀਤੀ ਹੈ।
ਜਾਣਕਾਰੀ ਅਨੁਸਾਰ ਇਸ ਫਿਲਮ ਦੇ ਲਈ ਅਕਸ਼ੈ ਕੁਮਾਰ ਨੇ ਕਿਹਾ ਇਸ ਫਿਲਮ ਦੇ ਲਈ ਉਹ 42 ਕਰੋੜ ਰੁਪਏ ਲੈਣਗੇ। ਸ਼ੂਟਿੰਗ ਵੀ ਲਗਭਗ 42 ਦਿਨ ਚੱਲੇਗੀ। ਇਸ ਕਰਕੇ ਉਹ ਹਰ ਦਿਨ ਇੱਕ ਕਰੋੜ ਰੁਪਏ ਲੈਣਗੇ। ਫਿਲਮ ਦੀ ਸ਼ੂਟਿੰਗ ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ ਇਸ ਦਾ ਬਜਟ 62 ਕਰੋੜ ਰੁਪਏ ਹੈ। ਇਹ ਹਿੱਟ ਫਿਲਮ ''ਜਾਲੀ ਐੱਲ.ਐੱਲ.ਬੀ'' ਦਾ ਸੀਕਵਲ ਹੈ। ''ਜਾਲੀ ਐੱਲ.ਐੱਲ.ਬੀ'' ''ਚ ਮੁੱਖ ਕਿਰਦਾਰ ਅਸ਼ਰਦ ਵਾਰਸੀ ਨੇ ਨਿਭਾਇਆ ਸੀ। ਸੀਕਵਲ ''ਚ ਅਕਸ਼ੈ ਕੁਮਾਰ ਨੇ ਉਸ ''ਚ ਕਿਰਦਾਰ ਨਿਭਾਇਆ ਹੈ। ਦੱਸਿਆ ਜਾਂਦਾ ਹੈ ਕਿ ਸੁਭਾਸ਼ ਕਪੂਰ ਦੇ ਨਿਰਦੇਸ਼ਨ ਕਰਨ ਵਾਲੀ ਇਸ ਫਿਲਮ ਦੇ ਲਈ ਬਾਕੀ ਅਦਾਕਾਰ ਨੂੰ ਦਾ ਹਜੇ ਪੱਕਾ ਨਹੀਂ ਹੈ। ਇਸਦਾ ਬਜਟ 62 ਕਰੋੜ ਰੁਪਏ ਪੱਕਾ ਹੋਇਆ ਹੈ। ਜਿਸ ''ਚ ਅਕਸ਼ੈ ਕੁਮਾਰ ਦੀ ਫੀਸ 42 ਕਰੋੜ ਹੈ। ਸੁਭਾਸ਼ ਦੀ ਇਹ ਫਿਲਮ ਕੋਰਟ ਡਰਾਮਾ ਹੈ। ਜਿਸ ਦਾ ਸੈੱਟ ਵੀ ਕੋਰਟ ਹੀ ਹੋਵੇਗਾ। 50 ਦਿਨ ਦੇ ਇੱਕ ਹੀ ਸ਼ੈਡਿਊਲ ''ਚ ਪੂਰੀ ਕਰ ਲਏ ਜਾਣਗੇ। ਇਸ ''ਚ ਅਕਸ਼ੈ ਨੂੰ42 ਦਿਨ ਦੇਣੇ ਹਨ।