‘ਫੀਅਰਫੁੱਲ ਫਿਊਚਰ’ ਨੂੰ ਇੰਟਰਨੈਸ਼ਨਲ ਫਿਲਮ ਫੈਸਟੀਵਲ ’ਚ ਮਿਲਿਆ ਐਵਾਰਡ

Tuesday, Oct 29, 2024 - 02:48 PM (IST)

‘ਫੀਅਰਫੁੱਲ ਫਿਊਚਰ’ ਨੂੰ ਇੰਟਰਨੈਸ਼ਨਲ ਫਿਲਮ ਫੈਸਟੀਵਲ ’ਚ ਮਿਲਿਆ ਐਵਾਰਡ

ਚੰਡੀਗੜ੍ਹ (ਆਸ਼ੀਸ਼) - ਗੋਸਵਾਮੀ ਗਣੇਸ਼ ਦੱਤ ਸਨਾਤਨ ਧਰਮ ਕਾਲਜ ਚੰਡੀਗੜ੍ਹ ਦੇ ਪੱਤਰਕਾਰੀ ਤੇ ਜਨ ਸੰਚਾਰ ਦੇ ਪੋਸਟ ਗ੍ਰੈਜੂਏਟ ਵਿਭਾਗ ਵੱਲੋਂ ਬਣਾਈ ਦਸਤਾਵੇਜ਼ੀ ਫਿਲਮ ‘ਫੀਅਰਫੁੱਲ ਫਿਊਚਰ’ ਨੂੰ 13ਵੇਂ ਦਿੱਲੀ ਸ਼ਾਰਟ ਇੰਟਰਨੈਸ਼ਨਲ ਫਿਲਮ ਫੈਸਟੀਵਲ ’ਚ ਸਪੈਸ਼ਲ ਫੈਸਟੀਵਲ ਮੈਨਸ਼ਨ ਐਵਾਰਡ ਦਿੱਤਾ ਗਿਆ ਹੈ। ਇਸ ਨੂੰ ਭਾਰਤ ਤੇ ਵਿਦੇਸ਼ਾਂ ਤੋਂ 246 ਤੋਂ ਵੱਧ ਐਂਟਰੀਆਂ ’ਚੋਂ ਚੁਣਿਆ ਗਿਆ।

ਇਹ ਖ਼ਬਰ ਵੀ ਪੜ੍ਹੋ - ਰਾਕੇਸ਼ ਟਿਕੈਤ ਦੀ ਸਲਮਾਨ ਖ਼ਾਨ ਨੂੰ ਖ਼ਾਸ ਸਲਾਹ, ਦੱਸਿਆ ਕਿਵੇਂ ਹੋਵੇਗਾ ਵੈਰ ਖ਼ਤਮ

ਪ੍ਰਿੰਸੀਪਲ ਡਾ. ਅਜੇ ਸ਼ਰਮਾ ਨੇ ਕਿਹਾ ਕਿ ਇਹ ਵੱਕਾਰੀ ਸਨਮਾਨ ਸਾਡੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ, ਲਗਨ ਅਤੇ ਰਚਨਾਤਮਕਤਾ ਦਾ ਪ੍ਰਮਾਣ ਹੈ। ਉਨ੍ਹਾਂ ਦੇ ਜਨੂੰਨ ਤੇ ਲਗਨ ਨੇ ਇਹ ਵੱਕਾਰੀ ਸਨਮਾਨ ਪ੍ਰਾਪਤ ਕੀਤਾ ਹੈ। ਇਹ ਦਸਤਾਵੇਜ਼ੀ ਫਿਲਮ ਵਾਤਾਵਰਨ ਡੀਗ੍ਰੇਡੇਸ਼ਨ ਨਾਲ ਤਬਾਹ ਹੋ ਰਹੇ ਵਿਸ਼ਵ ਦਾ ਇਕ ਕਠੋਰ ਦ੍ਰਿਸ਼ ਪੇਸ਼ ਕਰਦੀ ਹੈ ਤੇ ਬੇਕਾਬੂ ਪ੍ਰਦੂਸ਼ਣ, ਜੰਗਲਾਂ ਦੀ ਕਟਾਈ ਤੇ ਸਰੋਤਾਂ ਦੀ ਕਮੀ ਦੇ ਖ਼ਤਰਿਆਂ ਬਾਰੇ ਜਾਣੂ ਕਰਵਾਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਤੇ ਔਰਤਾਂ ਲਈ ਨੀਤਾ ਅੰਬਾਨੀ ਦਾ ਵੱਡਾ ਐਲਾਨ

ਇਹ ਦਸਤਾਵੇਜ਼ੀ ਡਾ. ਪ੍ਰਿਆ ਚੱਢਾ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਹੈ ਤੇ ਟੀਮ ’ਚ ਫੈਕਲਟੀ ਮੈਂਬਰ ਆਰਤੀ ਰਾਣੀ (ਸਹਾਇਕ ਡਾਇਰੈਕਟਰ) ਤੇ ਅੰਬਿਕਾ ਸ਼ਰਮਾ, ਮੋਕਸ਼ੀ, ਕਸ਼ਿਸ਼ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਟੀਮ ’ਚ ਸਲੋਨੀ, ਜਸਮਵੀ, ਹੀਆ, ਫ਼ਰਹਾਨ, ਸਾਨੀਆ, ਨੀਤਿਕਾ, ਏਕਲਵਿਆ ਤੇ ਭਵਿਸ਼ਿਆ ਵੀ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਨੇ ਭਾਜਪਾ ਦੇ ਇਸ ਰਾਸ਼ਟਰੀ ਬੁਲਾਰੇ ਨਾਲ ਦਿੱਲੀ 'ਚ ਕੀਤੀ ਮੁਲਾਕਾਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News