ਆਮਿਰ ਖ਼ਾਨ ਦੇ ਤਲਾਕ ਲੈਣ 'ਤੇ ਸੋਸ਼ਲ ਮੀਡੀਆ 'ਤੇ ਫ਼ਾਤਿਮਾ ਸਨਾ ਸ਼ੇਖ ਆਖ਼ਿਰ ਕਿਉਂ ਹੋ ਰਹੀ ਹੈ ਟ੍ਰੈਂਡ?

07/04/2021 3:32:54 PM

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਅਤੇ ਕਿਰਨ ਰਾਓ ਵਿਆਹ ਦੇ 15 ਸਾਲਾਂ ਬਾਅਦ ਵੱਖ ਹੋ ਗਏ ਹਨ। ਇਸ ਜੋੜੇ ਦੇ ਫ਼ੈਸਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲਗਾਤਾਰ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ ।ਕੁਝ ਲੋਕ ਆਮਿਰ ਅਤੇ ਕਿਰਨ ਦੇ ਇਸ ਫ਼ੈਸਲੇ ਦਾ ਸਮਰਥਨ ਕਰ ਰਹੇ ਹਨ ਜਦਕਿ ਕੁਝ ਲੋਕ ਉਹਨਾਂ ਨੂੰ ਟ੍ਰੋਲ ਕਰ ਰਹੇ ਹਨ। ਕੁਝ ਤਾਂ ਇਸ ਮਾਮਲੇ 'ਚ ਐਕਟਰਸ ਫਾਤਿਮਾ ਸਨਾ ਸ਼ੇਖ ਨੂੰ ਘਸੀਟ ਰਹੇ ਹਨ।

PunjabKesari
ਅਦਾਕਾਰ ਆਮਿਰ ਅਤੇ ਕਿਰਨ ਦੇ ਤਲਾਕ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਮਿਰ ਦੀ ਸਹਿ-ਸਟਾਰ ਰਹੀ ਫਾਤਿਮਾ ਸਨਾ ਸ਼ੇਖ ਵੀ ਟ੍ਰੈਂਡ ਹੋ ਰਹੀ ਹੈ। ਦਰਅਸਲ ਲੋਕ ਸੋਸ਼ਲ ਮੀਡੀਆ 'ਤੇ ਅੰਦਾਜ਼ੇ ਲਗਾ ਰਹੇ ਹਨ ਕਿ ਕਿਰਨ ਰਾਓ ਤੋਂ ਆਮਿਰ ਖ਼ਾਨ ਦੇ ਤਲਾਕ ਦਾ ਕਾਰਨ ਫਾਤਿਮਾ ਸਨਾ ਸ਼ੇਖ ਦੀ ਨੇੜਤਾ ਹੈ।

PunjabKesari

ਆਮਿਰ ਖ਼ਾਨ ਅਤੇ ਫਾਤਿਮਾ ਸਨਾ ਸ਼ੇਖ ਨੇ ਫ਼ਿਲਮ ‘ਦੰਗਲ’ ਵਿੱਚ ਇਕੱਠੇ ਕੰਮ ਕੀਤਾ ਸੀ। ਇਹ ਫਾਤਿਮਾ ਦੀ ਪਹਿਲੀ ਫ਼ਿਲਮ ਸੀ ਅਤੇ ਉਸ ਨੇ ਆਮਿਰ ਖ਼ਾਨ ਦੀ ਧੀ ਦਾ ਕਿਰਦਾਰ ਨਿਭਾਇਆ ਸੀ।

PunjabKesari

ਦੱਸ ਦੇਈਏ ਕਿ ਆਮਿਰ ਖ਼ਾਨ ਅਤੇ ਫਾਤਿਮਾ ਸਨਾ ਸ਼ੇਖ ਦੇ ਲਿੰਕ-ਅਪ ਦੀਆਂ ਅਫਵਾਹਾਂ ਪਹਿਲਾਂ ਵੀ ਸਾਹਮਣੇ ਆਈਆਂ ਹਨ।

PunjabKesari


Aarti dhillon

Content Editor

Related News