ਪ੍ਰੇਮਾਨੰਦ ਮਹਾਰਾਜ ਦੀ ਤਸਵੀਰ ਵਾਲਾ ਪਰਸ ਲੈ ਕੇ ਕਾਨਸ ਦੇ ਰੈੱਡ ਕਾਰਪੇਟ ''ਤੇ ਪਹੁੰਚੀ ਫੈਸ਼ਨ ਡਿਜ਼ਾਈਨਰ ਅੰਜਲੀ ਫੋਗਾਟ
Saturday, May 23, 2026 - 03:10 PM (IST)
ਐਂਟਰਟੇਨਮੈਂਟ ਡੈਸਕ- ਕਾਨਸ ਫ਼ਿਲਮ ਫੈਸਟੀਵਲ 2026 ਵਿੱਚ ਇਸ ਵਾਰ ਸਿਰਫ਼ ਗਲੈਮਰ ਅਤੇ ਫੈਸ਼ਨ ਦੀ ਹੀ ਨਹੀਂ, ਸਗੋਂ ਸਨਾਤਨ ਸੰਸਕ੍ਰਿਤੀ ਅਤੇ ਭਗਤੀ ਦੀ ਵੀ ਕਾਫ਼ੀ ਚਰਚਾ ਹੋ ਰਹੀ ਹੈ। ਭਾਰਤੀ ਫੈਸ਼ਨ ਡਿਜ਼ਾਈਨਰ ਅਤੇ ਮਾਡਲ ਅੰਜਲੀ ਫੋਗਾਟ ਨੇ ਰੈੱਡ ਕਾਰਪੇਟ 'ਤੇ ਉਤਰ ਕੇ ਦੁਨੀਆ ਦੇ ਇਸ ਸਭ ਤੋਂ ਵੱਡੇ ਫੈਸ਼ਨ ਮੰਚ 'ਤੇ ਸਨਾਤਨ ਧਰਮ ਦਾ ਸੰਦੇਸ਼ ਦਿੱਤਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀਆਂ 'ਫੇਕ' ਤਸਵੀਰਾਂ ਹੋ ਗਈਆਂ ਵਾਇਰਲ ! ਅੱਕ ਕੇ ਲਿਆ ਵੱਡਾ ਐਕਸ਼ਨ

ਅੰਜਲੀ ਫੋਗਾਟ ਦੇ ਰੈੱਡ ਕਾਰਪੇਟ ਲੁੱਕ ਵਿੱਚ ਰਾਧਾ-ਕ੍ਰਿਸ਼ਨ ਦੀ ਭਗਤੀ ਦੀ ਝਲਕ ਸਾਫ਼ ਦਿਖਾਈ ਦਿੱਤੀ। ਪਰ ਜਿਸ ਚੀਜ਼ ਨੇ ਸਭ ਦਾ ਸਭ ਤੋਂ ਵੱਧ ਧਿਆਨ ਖਿੱਚਿਆ, ਉਹ ਸੀ ਉਨ੍ਹਾਂ ਦਾ ਪਰਸ, ਜਿਸ 'ਤੇ ਪ੍ਰੇਮਾਨੰਦ ਜੀ ਮਹਾਰਾਜ ਦੀ ਤਸਵੀਰ ਲੱਗੀ ਹੋਈ ਸੀ। ਅੰਜਲੀ ਰੈੱਡ ਕਾਰਪੇਟ 'ਤੇ ਇਸ ਪਰਸ ਨੂੰ ਬੜੇ ਮਾਣ ਨਾਲ ਫਲਾਂਟ ਕਰਦੀ ਨਜ਼ਰ ਆਈ।
ਇਹ ਵੀ ਪੜ੍ਹੋ: ਜ਼ੋਰਦਾਰ ਧਮਾਕਾ ਤੇ ਚਲੀ ਗਈ 82 ਲੋਕਾਂ ਦੀ ਜਾਨ, ਸ਼ਾਂਕਸੀ ਸੂਬੇ 'ਚ ਮਚੀ ਹਾਹਾਕਾਰ

ਅੰਜਲੀ ਨੇ ਇਸ ਖਾਸ ਮੌਕੇ ਲਈ ਅਸਮਾਨੀ ਨੀਲੇ ਰੰਗ ਦਾ ਲਹਿੰਗਾ ਅਤੇ ਜਾਲੀਦਾਰ ਚੁੰਨੀ ਦੀ ਚੋਣ ਕੀਤੀ ਸੀ। ਉਨ੍ਹਾਂ ਨੇ ਆਪਣੀ ਲੰਬੀ ਗੁੱਤ 'ਤੇ ਮੋਤੀਆਂ ਵਾਲਾ ਪਰਾਂਦਾ ਲਗਾਇਆ ਹੋਇਆ ਸੀ। ਇਸ ਤੋਂ ਇਲਾਵਾ, ਉਨ੍ਹਾਂ ਦੀ ਕਮਰ ਪੇਟੀ ਦਾ ਡਿਜ਼ਾਈਨ ਰਾਧਾ-ਕ੍ਰਿਸ਼ਨ ਦੇ ਝੂਲਾ ਝੂਲਣ ਵਾਲੇ ਦ੍ਰਿਸ਼ ਤੋਂ ਪ੍ਰੇਰਿਤ ਸੀ, ਜੋ ਉਨ੍ਹਾਂ ਦੇ ਪੂਰੇ ਲੁੱਕ ਨੂੰ ਹੋਰ ਵੀ ਖੂਬਸੂਰਤ ਅਤੇ ਅਧਿਆਤਮਿਕ ਬਣਾ ਰਿਹਾ ਸੀ।
ਇਹ ਵੀ ਪੜ੍ਹੋ: 'ਉਨ੍ਹਾਂ ਵਰਗਾ ਕੋਈ ਨਹੀਂ ਹੋ ਸਕਦਾ...'; ਪਿਤਾ ਧਰਮਿੰਦਰ ਨੂੰ ਯਾਦ ਕਰ ਰੋ ਪਏ ਬੌਬੀ ਦਿਓਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
