ਕਿਸਾਨ ਅੰਦੋਲਨ ''ਚ ਇਕ ਹੋਰ ਕਿਸਾਨ ਦਾ ਦਿਹਾਂਤ, ਰਵਿੰਦਰ ਗਰੇਵਾਲ ਨੇ ਪੋਸਟ ਸਾਂਝੀ ਕਰ ਦਿੱਤੀ ਸ਼ਰਧਾਂਜਲੀ
Tuesday, Dec 08, 2020 - 04:13 PM (IST)
ਜਲੰਧਰ (ਬਿਊਰੋ) - ਕਿਸਾਨਾਂ ਦਾ ਖੇਤੀ ਬਿੱਲਾਂ ਦੇ ਵਿਰੋਧ 'ਚ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ। ਕੜਾਕੇ ਦੀ ਠੰਡ 'ਚ ਦਿੱਲੀ ਬਾਰਡਰ 'ਤੇ ਧਰਨਾ ਲਾਈ ਬੈਠੇ ਇਨ੍ਹਾਂ ਕਿਸਾਨਾਂ 'ਚ ਬਜ਼ੁਰਗ, ਜਵਾਨ ਅਤੇ ਹੁਣ ਨੌਜਵਾਨ ਬੱਚੇ ਵੀ ਸ਼ਾਮਲ ਹੋ ਚੁੱਕੇ ਹਨ। ਠੰਡ ਦੇ ਬਾਵਜੂਦ ਵੀ ਬਜ਼ੁਰਗ ਕਿਸਾਨਾਂ ਦੇ ਉਤਸ਼ਾਹ 'ਚ ਕੋਈ ਕਮੀ ਨਹੀਂ ਵੇਖਣ ਨੂੰ ਮਿਲ ਰਹੀ। ਇਹੋ ਜਿਹੇ ਹੀ ਇਕ ਬਜ਼ੁਰਗ ਕਿਸਾਨ ਸਨ ਰਵਿੰਦਰਪਾਲ, ਜੋ ਇਸ ਸੰਘਰਸ਼ ਦੇ ਲੇਖੇ ਆਪਣੀ ਜ਼ਿੰਦਗੀ ਲਾ ਗਏ ਹਨ। ਉਨ੍ਹਾਂ ਦਾ ਇਸ ਸੰਘਰਸ਼ ਦੌਰਾਨ ਦਿਹਾਂਤ ਹੋ ਗਿਆ ਹੈ। ਗਾਇਕ ਅਤੇ ਅਦਾਕਾਰ ਰਵਿੰਦਰ ਗਰੇਵਾਲ ਨੇ ਇਕ ਪੋਸਟ ਸਾਂਝੀ ਕਰਕੇ, ਉਨ੍ਹਾਂ ਨੇ ਬਾਬੇ ਦੇ ਦਿਹਾਂਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਬੇ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਉੱਠ ਕਿਸਾਨਾ ਉੱਠ ਵੇ ਉੱਠਣ ਦਾ ਵੇਲਾ' ਨਹੀਂ ਰਹੇ ਬਾਬਾ ਜੀ। ਜਿਸ ਦਿਨ ਮਿਲੇ ਸੀ ਬਾਬਾ ਕਹਿੰਦਾ ਸੀ ਮੇਰੀ ਜ਼ਿੰਦਗੀ ਸੰਘਰਸ਼ ਦੇ ਲੇਖੇ ਆ...ਪਰ ਪਤਾ ਨੀ ਸੀ ਦੁਬਾਰਾ ਮੇਲੇ ਨੀ ਹੋਣੇ, ਛੋਟੀ ਜਿਹੀ ਮੁਲਾਕਾਤ 'ਚ ਬਹੁਤ ਕੁਝ ਸਮਝਾ ਗਿਆ...ਕਿਸਾਨੀ ਸੰਘਰਸ਼ ਦੇ ਸ਼ਹੀਦ ਬਾਬਾ ਰੁਵਿੰਦਰ ਪਾਲ ਜੀ ਨੂੰ ਕੋਟਿ ਕੋਟਿ ਪ੍ਣਾਮ।'
ਦੱਸਣਯੋਗ ਹੈ ਕਿ ਕਿਸਾਨਾਂ ਦੇ ਸਮਰਥਨ ’ਚ ਸਿਰਫ਼ ਭਾਰਤ ਬੰਦ ਹੈ। ਪੰਜਾਬ ਜਾਂ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਪੰਜਾਬੀ ਇਕੱਠੇ ਹੋ ਕੇ ਪ੍ਰਦਰਸ਼ਨ ਕਰ ਰਹੇ ਹਨ। ਜੈਜ਼ੀ ਬੀ ਕੈਨੇਡਾ ’ਚ ਰੋਸ ਪ੍ਰਦਰਸ਼ਨ ’ਚ ਹਿੱਸਾ ਲੈ ਕੇ ਕਿਸਾਨੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਜੈਜ਼ੀ ਬੀ ਕਿਸਾਨੀ ਸੰਘਰਸ਼ ਵੱਡੇ ਪੱਧਰ ’ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲ ਹੀ ’ਚ ਜੈਜ਼ੀ ਬੀ ਨੇ ਇਕ ਤਸਵੀਰ ਸਾਂਝੀ ਕਰਕੇ ਸ਼ਾਂਤਮਈ ਢੰਗ ਨਾਲ ਹੋ ਰਹੇ ਕਿਸਾਨੀ ਪ੍ਰਦਰਸ਼ਨ ਨੂੰ ਬਿਆਨ ਕੀਤਾ ਹੈ। ਜੈਜ਼ੀ ਬੀ ਨੇ ਟਵਿਟਰ 'ਤੇ ਜੋ ਤਸਵੀਰ ਸਾਂਝੀ ਕੀਤੀ ਹੈ, ਉਸ ’ਚ ਮੁਸਲਮਾਨ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰ ਰਹੇ ਹਨ ਤੇ ਸਿੱਖ ਭਾਈਚਾਰੇ ਦੇ ਲੋਕ ਉਨ੍ਹਾਂ ਦੇ ਪਿੱਛੇ ਹੱਥ ਜੋੜ ਕੇ ਖੜ੍ਹੇ ਹਨ।
ਨੋਟ- ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ 'ਚ ਕਿਸਾਨ ਰਵਿੰਦਰਪਾਲ ਦੇ ਦਿਹਾਂਤ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ? ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।