ਸਿੱਧੂ ਦੇ ਤੇਰ੍ਹਵੇਂ ਤੋਂ ਪਹਿਲਾਂ ਅਖਿਲ ਨੇ ਕੀਤਾ ਸ਼ੋਅ, ਫਾਜ਼ਿਲਪੁਰੀਆ ਨੇ ਕੱਢੀ ਭੜਾਸ, ਕਿਹਾ- ‘ਸ਼ਰਮ ਆਉਣੀ ਚਾਹੀਦੀ ਹੈ ਤੈਨੂੰ’

Monday, Jun 06, 2022 - 11:27 AM (IST)

ਸਿੱਧੂ ਦੇ ਤੇਰ੍ਹਵੇਂ ਤੋਂ ਪਹਿਲਾਂ ਅਖਿਲ ਨੇ ਕੀਤਾ ਸ਼ੋਅ, ਫਾਜ਼ਿਲਪੁਰੀਆ ਨੇ ਕੱਢੀ ਭੜਾਸ, ਕਿਹਾ- ‘ਸ਼ਰਮ ਆਉਣੀ ਚਾਹੀਦੀ ਹੈ ਤੈਨੂੰ’

ਚੰਡੀਗੜ੍ਹ (ਬਿਊਰੋ)– ਗਾਇਕ ਫਾਜ਼ਿਲਪੁਰੀਆ ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਕਾਫੀ ਦੁਖੀ ਹੈ। ਫਾਜ਼ਿਲਪੁਰੀਆ ਵਲੋਂ ਬੀਤੇ ਦਿਨੀਂ ਸਿੱਧੂ ਮੂਸੇ ਵਾਲਾ ਨੂੰ ਇਨਸਾਫ਼ ਦਿਵਾਉਣ ਲਈ ਗੁੜਗਾਓਂ ਵਿਖੇ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ। ਉਥੇ ਹੁਣ ਫਾਜ਼ਿਲਪੁਰੀਆ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਪੰਜਾਬੀ ਗਾਇਕ ਅਖਿਲ ’ਤੇ ਭੜਕਦੇ ਨਜ਼ਰ ਆ ਰਹੇ ਹਨ।

ਫਾਜ਼ਿਲਪੁਰੀਆ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕਰਦਿਆਂ ਕਿਹਾ, ‘‘ਮੈਨੂੰ ਅੱਜ ਪਤਾ ਲੱਗਾ ਕਿ ਗੁੜਗਾਓਂ ਅੰਦਰ ਇਕ ਵਾਟਰ ਪਾਰਕ ਹੈ, ਜਿਸ ’ਚ ਇਕ ਕਲਾਕਾਰ ਸ਼ੋਅ ਕਰਕੇ ਗਿਆ ਹੈ, ਜਿਸ ਦਾ ਨਾਂ ਹੈ ਅਖਿਲ। ਮੈਂ ਅਖਿਲ ਤੈਨੂੰ ਇਕ ਗੱਲ ਕਹਿਣਾ ਚਾਹਾਂਗਾ ਕਿ ਭਰਾ ਥੋੜ੍ਹੀ ਜਿਹੀ ਸ਼ਰਮ ਆਉਣੀ ਚਾਹੀਦੀ ਹੈ ਤੈਨੂੰ। ਘੱਟੋ-ਘੱਟ ਸਿੱਧੂ ਦੇ ਤੇਰ੍ਹਵੇਂ ਤਕ ਤਾਂ ਰੁੱਕ ਜਾਂਦਾ। ਤੇਰ੍ਹਵੇਂ ਤਕ ਤਾਂ ਸਬਰ ਰੱਖਦਾ। ਕਿਹੜਾ ਤੂੰ ਪੂਰੀ ਜ਼ਿੰਦਗੀ ਸ਼ੋਅ ਨਹੀਂ ਕਰਨਾ ਸੀ, ਪਹਿਲਾ ਸ਼ੋਅ ਮਿਲਿਆ ਸੀ ਤੈਨੂੰ ਜ਼ਿੰਦਗੀ ਦਾ?’’

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਨਾਂ ’ਤੇ ਲੋਕਾਂ ਨੇ ਮਾਰਨੀ ਸ਼ੁਰੂ ਕੀਤੀ ਠੱਗੀ, ਅੰਤਿਮ ਅਰਦਾਸ ਲਈ ਮੰਗ ਰਹੇ ਪੈਸੇ

ਫਾਜ਼ਿਲਪੁਰੀਆ ਨੇ ਵੀਡੀਓ ’ਚ ਅੱਗੇ ਕਿਹਾ, ‘‘ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਜੇ ਕੋਈ ਕਲਾਕਾਰ 8 ਤਾਰੀਖ਼ ਤੋਂ ਪਹਿਲਾਂ ਸ਼ੋਅ ਕਰਦਾ ਹੈ ਤਾਂ ਉਹ ਕਲਾਕਾਰ ਨਹੀਂ, ਨਿਰਾ ਨਾਲਾਇਕ ਇਨਸਾਨ ਹੈ। ਉਸ ਦੇ ਅੰਦਰ ਇਨਸਾਨੀਅਤ ਨਹੀਂ ਹੈ। ਇਸ ਤਰ੍ਹਾਂ ਦੇ ਮਾਹੌਲ ਦੇ ਅੰਦਰ ਵੀ ਜੇ ਕੋਈ ਸ਼ੋਅ ਕਰ ਰਿਹਾ ਹੈ ਤਾਂ ਉਹ ਇਨਸਾਨ ਨਹੀਂ ਹੈ, ਅਜਿਹੇ ਇਨਸਾਨ ਨਾਲ ਗੱਲ ਕਰਨੀ ਹੀ ਬੰਦ ਕਰ ਦਿਓ। ਮੇਰੀ ਸਾਰੇ ਕਲਾਕਾਰ ਭਰਾਵਾਂ ਨੂੰ ਬੇਨਤੀ ਹੈ ਕਿ 8 ਤਾਰੀਖ਼ ਤਕ ਤਾਂ ਘੱਟੋ-ਘੱਟ ਸ਼ੋਅ ਨਾ ਕਰੋ ਤੇ ਗੀਤ ਉਦੋਂ ਤਕ ਰਿਲੀਜ਼ ਨਾ ਕਰੋ, ਜਦੋਂ ਤਕ ਇਨਸਾਫ਼ ਨਹੀਂ ਮਿਲਦਾ।’’

 
 
 
 
 
 
 
 
 
 
 
 
 
 
 

A post shared by FAZILPURIA (@fazilpuria)

ਦੱਸ ਦੇਈਏ ਕਿ ਅਖਿਲ ਦੇ ਗੁੜਗਾਓਂ ਸ਼ੋਅ ਦੀਆਂ ਵੀਡੀਓਜ਼ ਯੂਟਿਊਬ ’ਤੇ ਦੇਖੀਆਂ ਜਾ ਸਕਦੀਆਂ ਹਨ। ਜਿਥੇ ਕਈ ਪੰਜਾਬੀ ਕਲਾਕਾਰਾਂ ਵਲੋਂ ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਆਪਣੇ ਸ਼ੋਅਜ਼ ਰੱਦ ਕਰ ਦਿੱਤੇ ਗਏ ਹਨ, ਉਥੇ ਅਖਿਲ ਵਲੋਂ ਸ਼ੋਅ ਕੀਤੇ ਜਾਣ ਕਾਰਨ ਫਾਜ਼ਿਲਪੁਰੀਆ ਨਾਰਾਜ਼ ਤੇ ਦੁਖੀ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News