ਬੇਹੱਦ ਖ਼ਾਸ ਸੀ ਸ਼ਿਬਾਨੀ ਦਾਂਡੇਕਰ ਦਾ ਵਿਆਹ ’ਚ ਪਹਿਨਿਆ ਰੈੱਡ ਗਾਊਨ, ਇਨ੍ਹਾਂ ਚੀਜ਼ਾਂ ਨਾਲ ਹੋਇਆ ਤਿਆਰ

Friday, Feb 25, 2022 - 05:55 PM (IST)

ਬੇਹੱਦ ਖ਼ਾਸ ਸੀ ਸ਼ਿਬਾਨੀ ਦਾਂਡੇਕਰ ਦਾ ਵਿਆਹ ’ਚ ਪਹਿਨਿਆ ਰੈੱਡ ਗਾਊਨ, ਇਨ੍ਹਾਂ ਚੀਜ਼ਾਂ ਨਾਲ ਹੋਇਆ ਤਿਆਰ

ਮੁੰਬਈ (ਬਿਊਰੋ)– ਅਦਾਕਾਰ ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਵਿਆਹ ਤੋਂ ਬਾਅਦ ਲਗਾਤਾਰ ਚਰਚਾ ’ਚ ਹਨ। ਕੱਪਲ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕ ਕਾਫੀ ਪਿਆਰ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੇ ਅੰਤਿਮ ਸੰਸਕਾਰ ਮੌਕੇ ਖਾਲਿਸਤਾਨੀ ਨਾਅਰੇ ਲਾਉਣ ਵਾਲਿਆਂ ਨੂੰ ਸਿਰਸਾ ਨੇ ਦੱਸਿਆ ਸ਼ਰਾਰਤੀ ਅਨਸਰ

ਫਰਹਾਨ ਤੇ ਸ਼ਿਬਾਨੀ ਨੇ 19 ਫਰਵਰੀ ਨੂੰ ਮੁੰਬਈ ਦੇ ਖੰਡਾਲਾ ਵਾਲੇ ਫਾਰਮਹਾਊਸ ’ਚ VOW ਸੈਰੇਮਨੀ ਨਾਲ ਆਪਣਾ ਵਿਆਹ ਰਚਾਇਆ ਸੀ। ਵਿਆਹ ’ਚ ਪਰਿਵਾਰ ਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ ਸਨ।

PunjabKesari

ਵਿਆਹ ਦੌਰਾਨ ਸ਼ਿਬਾਨੀ ਨੇ ਰੈੱਡ ਤੇ ਬੇਜ ਕਲਰ ਦਾ ਗਾਊਨ ਪਹਿਨਿਆ ਸੀ। ਇਸ ਦੇ ਨਾਲ ਹੀ ਅਦਾਕਾਰਾ ਨੇ ਮੈਚਿੰਗ ਦੁਪੱਟਾ ਕੈਰੀ ਕੀਤਾ ਹੋਇਆ ਸੀ। ਮਿਨੀਮਲ ਮੇਕਅੱਪ ਤੇ ਓਪਨ ਹੇਅਰਸ ਨਾਲ ਅਦਾਕਾਰਾ ਨੇ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਸੀ। ਇਸ ਲੁੱਕ ’ਚ ਸ਼ਿਬਾਨੀ ਚੰਨ ਦਾ ਟੁਕੜਾ ਲੱਗ ਰਹੀ ਸੀ।

PunjabKesari

ਸ਼ਿਬਾਨੀ ਦੇ ਗਾਊਨ ਦੀ ਖ਼ਾਸ ਗੱਲ ਇਹ ਸੀ ਕਿ ਅਦਾਕਾਰਾ ਨੇ ਗੋਇਨਕਾ ਇੰਡੀਆ ਦੇ ਰੂਬੀ ਡੈਂਗਲਰਸ ਇਅਰਿੰਗਸ ਨੂੰ ਚੁਣਿਆ ਸੀ, ਜਿਸ ਨੂੰ ਸੋਨੇ ਨਾਲ ਤਿਆਰ ਕੀਤਾ ਗਿਆ ਸੀ ਤੇ ਇਸ ’ਚ 550 ਤੋਂ ਵੱਧ ਵ੍ਹਾਈਟ ਡਾਇਮੰਡ ਤੇ ਰੋਜ਼ ਕੱਟ ਡਾਇਮੰਡ ਜੁੜੇ ਹੋਏ ਸਨ।

PunjabKesari

ਸਟ੍ਰੈਪਸ ’ਤੇ 105 ਕ੍ਰਿਸਟਲ ਲੱਗੇ ਸਨ। ਉਥੇ ਬ੍ਰਾਂਡ ਅਕਵਾਇਜੁਰਾ ਦੇ ਲਵ ਲਿੰਕ ਕਲੈਕਸ਼ਨ ਦੀ ਇਸ 4 ਇੰਚ ਤੋਂ ਵੱਧ ਉੱਚੀ ਹੀਲਸ ਵਾਲੀ ਸੈਂਡਲ ਦੀ ਕੀਮਤ 82 ਹਜ਼ਾਰ ਰੁਪਏ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News