ਸ਼ਾਹਰੁਖ ਖ਼ਾਨ ਦੇ ਘਰ ''ਚ ਰਾਤ ਬਿਤਾਉਣ ਦਾ ਮਿਲ ਸਕਦੈ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

11/20/2020 1:34:03 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਤੇ ਉਨ੍ਹਾਂ ਦੀ ਪਤਨੀ ਮਸ਼ਹੂਰ ਇੰਟੀਰੀਅਰ ਡਿਜਾਇਨਰ ਗੌਰੀ ਖ਼ਾਨ ਦੇ ਦਿਲਾਂ 'ਚ ਦਿੱਲੀ ਵੱਸਦੀ ਹੈ। ਦੋਵੇਂ ਦਿੱਲੀ 'ਚ ਹੀ ਵੱਡੇ ਹੋਏ ਹਨ ਅਤੇ ਦੋਵਾਂ ਦੀ ਮੁਲਾਕਾਤ ਵੀ ਦਿੱਲੀ 'ਚ ਹੀ ਹੋਈ ਸੀ। ਸ਼ਾਹਰੁਖ ਖ਼ਾਨ ਨੇ ਦਿੱਲੀ 'ਚ ਆਪਣਾ ਇਕ ਸ਼ਾਨਦਾਰ ਘਰ ਬਣਾਇਆ ਹੋਇਆ ਹੈ। ਇਸ ਘਰ ਨੂੰ ਹਾਲ ਹੀ 'ਚ ਉਨ੍ਹਾਂ ਨੇ ਰੀਡਿਜਾਇਨ ਕਰਵਾਇਆ ਹੈ, ਜੋ ਕਿ ਗੂਗਲ 'ਤੇ ਪੂਰੀ ਦੁਨੀਆਂ 'ਚ ਸਰਚ ਕੀਤਾ ਜਾ ਰਿਹਾ ਹੈ। ਸ਼ਾਹਰੁਖ ਖ਼ਾਨ ਦਾ ਇਹ ਘਰ ਸਾਊਥ ਦਿੱਲੀ ਦੇ ਪੰਚਸ਼ੀਲ ਪਾਰਕ 'ਚ ਹੈ।


ਸ਼ਾਹਰੁਖ ਤੇ ਗੌਰੀ ਦਿੱਲੀ ਸਥਿਤ ਇਸ ਘਰ 'ਚ ਕਿਸੇ ਕਪਲ ਨੂੰ ਇਕ ਰਾਤ ਗੁਜਾਰਨ ਦਾ ਮੌਕਾ ਦੇ ਰਹੇ ਹਨ ਪਰ ਇਸ ਲਈ ਕਪਲ ਨੂੰ ਅਪਲਾਈ ਕਰਨਾ ਪਵੇਗਾ। ਇਸ ਕੈਂਪੇਨ ਨੂੰ ਸ਼ਾਹਰੁਖ ਖ਼ਾਨ ਦੇ ਮਸ਼ਹੂਰ ਪੋਜ਼ ਦੇ ਆਧਾਰ 'ਤੇ 'ਹੋਮ ਵਿਦ ਓਪਨ ਆਰਮਸ' ਨਾਂ ਦਿੱਤਾ ਗਿਆ ਹੈ।

PunjabKesari

ਇਸ ਮੁਹਿੰਮ ਨੂੰ ਲੈ ਕੇ ਗੌਰੀ ਖ਼ਾਨ ਨੇ ਕਿਹਾ ਕਿ ਘਰ 'ਚ ਸ਼ਾਹਰੁਖ ਖ਼ਾਨ ਅਤੇ ਸ਼ਾਹਰੁਖ ਦੇ ਪਿਆਰ, ਮੇਰੇ ਬੱਚੇ ਆਰਿਅਨ, ਸੁਹਾਨਾ ਤੇ ਅਬਰਾਮ ਦੀ ਝਲਕ ਮਿਲਦੀ ਹੈ।

PunjabKesari
13 ਫਰਵਰੀ ਦੀ ਰਾਤ ਗੁਜਾਰ ਸਕੇਗਾ ਕਪਲ
ਸ਼ਾਹਰੁਖ ਤੇ ਗੌਰੀ ਖਾਨ ਦੇ ਇਸ ਘਰ 'ਚ ਰਾਤਭਰ ਰੁਕਣ ਦਾ ਮੌਕਾ ਜਿੱਤਣ ਲਈ ਪ੍ਰਸ਼ੰਸਕ ਅਪਲਾਈ ਕਰ ਸਕਦੇ ਹਨ। ਇਸ ਮੁਹਿੰਮ ਦੀ ਸ਼ੁਰੂਆਤ 18 ਨਵੰਬਰ ਨੂੰ ਹੋਈ ਸੀ ਤੇ ਵਿਜੇਤਾ ਨੂੰ ਇਹ ਮੌਕਾ 13 ਫਰਵਰੀ, 2021 ਨੂੰ ਮਿਲੇਗਾ। ਸ਼ਾਹਰੁਖ ਦੇ ਦਿੱਲੀ ਵਾਲੇ ਘਰ ਨੂੰ ਉਨ੍ਹਾਂ ਦੀ ਪਤਨੀ ਗੌਰੀ ਖ਼ਾਨ ਨੇ ਡਿਜਾਇਨ ਕੀਤਾ ਹੈ, ਜਿਸ ਦੀਆਂ ਕੁਝ ਤਸਵੀਰਾਂ ਸ਼ਾਹਰੁਖ ਖ਼ਾਨ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।

PunjabKesari
ਘਰ ‘ਚ ਲੱਗੀਆਂ ਹਨ ਖ਼ਾਨ ਪਰਿਵਾਰ ਦੀਆਂ ਤਸਵੀਰਾਂ
ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਇਨ੍ਹਾਂ ਤਸਵੀਰਾਂ ‘ਚ ਪ੍ਰਸ਼ੰਸਕਾਂ ਨੂੰ ਸ਼ਾਹਰੁਖ ਖ਼ਾਨ ਦੇ ਦਿੱਲੀ ਵਾਲੇ ਘਰ ਦੇ ਹਾਲ ਤੋਂ ਲੈ ਕੇ ਬੈੱਡਰੂਮ ਤਕ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਘਰ ਦੇ ਅੰਦਰ ਸ਼ਾਹਰੁਖ ਖ਼ਾਨ ਦੇ ਪੂਰੇ ਪਰਿਵਾਰ ਦੀਆਂ ਤਸਵੀਰਾਂ ਲੱਗੀਆਂ ਹਨ।
PunjabKesari


sunita

Content Editor sunita