ਹਰਿਆਣਾ ’ਚ ਕਾਰਤਿਕ ਆਰੀਅਨ ਦੀ ਸ਼ੂਟਿੰਗ ਦੇਖਣ ਪਹੁੰਚੇ ਪ੍ਰਸ਼ੰਸਕ, ਭੀੜ ’ਚ ਖ਼ੁਦ ਮਿਲਣ ਲਈ ਗੇਟ ’ਤੇ ਪਹੁੰਚੇ ਅਦਾਕਾਰ

Saturday, Jul 23, 2022 - 02:48 PM (IST)

ਹਰਿਆਣਾ ’ਚ ਕਾਰਤਿਕ ਆਰੀਅਨ ਦੀ ਸ਼ੂਟਿੰਗ ਦੇਖਣ ਪਹੁੰਚੇ ਪ੍ਰਸ਼ੰਸਕ, ਭੀੜ ’ਚ ਖ਼ੁਦ ਮਿਲਣ ਲਈ ਗੇਟ ’ਤੇ ਪਹੁੰਚੇ ਅਦਾਕਾਰ

ਮੁੰਬਈ: ਫ਼ਿਲਮ ‘ਭੂਲ ਭੁਲਾਈਆ 2’ ਦੀ ਸਫ਼ਲਤਾ ਤੋਂ ਬਾਅਦ ਅਦਾਕਾਰ ਕਾਰਤਿਰ ਆਰੀਅਨ ਦੀ ਫ਼ੈਨ ਫ਼ਾਲੋਇੰਗ  ਕਾਫ਼ੀ ਵਧ ਗਈ ਹੈ। ਫ਼ਿਲਹਾਲ ਕਾਰਤਿਕ ਫ਼ਿਲਮ ਦੀ ਸ਼ੂਟਿੰਗ ਲਈ ਹਰਿਆਣਾ ’ਚ ਹਨ। ਇਸ ਦੌਰਾਨ ਪ੍ਰਸ਼ੰਸਕ ਅਦਾਕਾਰ ਨੂੰ ਮਿਲਣ ਲਈ ਉੱਥੇ ਪਹੁੰਚੇ। ਅਦਾਕਾਰ ਖ਼ੁਦ ਪ੍ਰਸ਼ੰਸਕਾਂ ਨੂੰ ਮਿਲਣ ਲਈ ਗੇਟ ’ਤੇ ਗਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

PunjabKesari

ਇਹ ਵੀ ਪੜ੍ਹੋ : ਦੇਬੀਨਾ ਬੈਨਰਜੀ ਨੂੰ ਪਹਿਲੀ ਵਾਰ ਧੀ ਨਾਲ ਪਬਲਿਕ ਪਲੇਸ ’ਤੇ ਦੇਖਿਆ, ਧੀ ਲਿਆਨਾ ਨਾਲ ਪੋਜ਼ ਦਿੰਦੀ ਆਈ ਨਜ਼ਰ

ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਕਾਰਤਿਰ ਚੈਕ ਸ਼ਰਟ ਅਤੇ ਬਰਾਊਨ ਪੈਂਟ ’ਚ ਨਜ਼ਰ ਆ ਰਹੇ ਹਨ। ਇਸ ਦੇ ਉਪਰ ਅਦਾਕਾਰ ਨੇ ਡੇਨਿਮ ਜੈਕੇਟ ਪਾਈ ਹੋਈ ਹੈ। ਇਸ ਲੁੱਕ ਨੂੰ ਅਦਾਕਾਰ ਬੇਹੱਦ ਸਮਾਰਟ ਲੱਗ ਰਹੇ ਹਨ। ਅਦਾਕਾਰ ਹਰਿਆਣਾ ’ਚ ਫ਼ਿਲਮ ‘ਸ਼ਹਿਜ਼ਾਦਾ’ ਦੀ ਸ਼ੂਟਿੰਗ ਕਰ ਹੁੰਦੇ ਹਨ। 

 

ਇਸ ਦੌਰਾਨ ਦੇਖਦੇ ਹੀ ਦੇਖਦੇ ਪ੍ਰਸ਼ੰਸਕਾਂ ਦੀ ਭੀੜ ਜਮਾ ਹੋ ਗਈ । ਅਦਾਕਾਰ ਪ੍ਰਸ਼ੰਸਕਾਂ ਨੂੰ ਨਿਰਾਸ਼  ਨਹੀਂ ਕਰਨਾ ਚਾਹੁੰਦੇ ਸੀ ਅਤੇ ਸ਼ੂਟਿੰਗ ਛੱਡ ਕੇ ਪ੍ਰਸ਼ੰਸਕਾਂ ਨੂੰ ਗੇਟ ’ਤੇ ਮਿਲਣ ਲਈ ਪਹੁੰਚੇ। ਕਾਰਤਿਕ  ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦਾ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : 'ਦਿ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ' ਨੂੰ ਮਿਲਿਆ ਬੈਸਟ ਇਨਵੈਸਟੀਗੇਟਿਵ ਫ਼ਿਲਮ ਐਵਾਰਡ

PunjabKesari

ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ‘ਸ਼ਹਿਜ਼ਾਦਾ’ ’ਚ ਕਾਰਤਿਕ ਨਾਲ ਅਦਾਕਾਰਾ ਕ੍ਰਿਤੀ ਸੈਨਨ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਹੋਹਿਤ ਧਵਨ ਡਾਇਰੈਕਟ ਕਰ ਰਹੇ ਹਨ। ਇਹ ਫ਼ਿਲਮ 10 ਫ਼ਰਵਰੀ 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਕਾਰਤਿਕ ਕਬੀਰ ਖ਼ਾਨ ਦੀ ਫ਼ਿਲਮ ’ਚ ਵੀ ਨਜ਼ਰ ਆਉਣਗੇ ।ਖ਼ਬਰਾਂ ਹਨ ਕਿ ਇਸ ਫ਼ਿਲਮ ’ਚ ਕਾਰਤਿਕ ਦੇ ਨਾਲ ਦੀਪਿਕਾ ਪਾਦੁਕੋਣ ਵੀ ਨਜ਼ਰ ਆ ਸਕਦੀ ਹੈ।


author

Anuradha

Content Editor

Related News