ਤੂਫ਼ਾਨ ਵਿਚਾਲੇ ਸ਼ਖ਼ਸ ਨੇ ਕੀਤਾ ਨੋਰਾ ਫਤੇਹੀ ਦੇ ‘ਹਾਏ ਗਰਮੀ’ ਗੀਤ ’ਤੇ ਡਾਂਸ, ਵੀਡੀਓ ਵਾਇਰਲ

Wednesday, May 19, 2021 - 12:55 PM (IST)

ਤੂਫ਼ਾਨ ਵਿਚਾਲੇ ਸ਼ਖ਼ਸ ਨੇ ਕੀਤਾ ਨੋਰਾ ਫਤੇਹੀ ਦੇ ‘ਹਾਏ ਗਰਮੀ’ ਗੀਤ ’ਤੇ ਡਾਂਸ, ਵੀਡੀਓ ਵਾਇਰਲ

ਮੁੰਬਈ (ਬਿਊਰੋ)– ਦੇਸ਼ ਭਰ ’ਚ ਕੋਰੋਨਾ ਦੇ ਮਾਮਲਿਆਂ ਦੀ ਰਫਤਾਰ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੇ ’ਚ ਮੁੰਬਈ ’ਚ ਚੱਕਰਵਾਤੀ ਤੂਫ਼ਾਨ ਤੌਕਤੇ ਨੇ ਵੀ ਦਸਤਕ ਦਿੱਤੀ ਹੈ। ਤੂਫ਼ਾਨ ਤੋਂ ਬਾਅਦ ਮੁੰਬਈ ਦੀਆਂ ਕਈ ਥਾਵਾਂ ਪਾਣੀ ਨਾਲ ਭਰ ਗਈਆਂ ਹਨ। ਕਈ ਲੋਕ ਇਸ ਤੂਫ਼ਾਨ ਤੋਂ ਪ੍ਰੇਸ਼ਾਨ ਹਨ ਤੇ ਸ਼ਹਿਰ ਦਾ ਵੀ ਕਾਫੀ ਨੁਕਸਾਨ ਹੋਇਆ। ਅਜਿਹੇ ’ਚ ਕੁਝ ਲੋਕਾਂ ਨੇ ਇਸ ਪਾਣੀ ’ਚ ਮਸਤੀ ਵੀ ਕੀਤੀ। ਹੁਣ ਇਕ ਵੀਡੀਓ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨਾਲ ਸਬੰਧਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵੀਡੀਓ ’ਚ ਨੋਰਾ ਫਤੇਹੀ ਦੇ ਪ੍ਰਸ਼ੰਸਕ ਨੂੰ ਦੇਖਿਆ ਜਾ ਸਕਦਾ ਹੈ, ਜੋ ਨੋਰਾ ਦੇ ਸੁਪਰਹਿੱਟ ਗੀਤ ‘ਹਾਏ ਗਰਮੀ’ ਦਾ ਸਟੈੱਪ ਕਰਦਾ ਨਜ਼ਰ ਆ ਿਰਹਾ ਹੈ। ਨੋਰਾ ਦੇ ਗੀਤ ਦੀ ਇਹ ਵੀਡੀਓ ਕੋਰੀਓਗ੍ਰਾਫਰ ਤੇ ਡਾਇਰੈਕਟਰ ਰੇਮੋ ਡਿਸੂਜ਼ਾ ਨੂੰ ਕਾਫੀ ਪਸੰਦ ਆ ਰਹੀ ਹੈ। ਉਸ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਸ਼ੇਅਰ ਕੀਤਾ ਹੈ। ਵੀਡੀਓ ਨੂੰ ਸਾਂਝਾ ਕਰਦਿਆਂ ਰੇਮੋ ਨੇ ਲਿਖਿਆ, ‘ਇਹ ਕ੍ਰੇਜ਼ੀ ਹੈ।’

 
 
 
 
 
 
 
 
 
 
 
 
 
 
 
 

A post shared by dhiraj (@shady___dj_09)

‘ਹਾਏ ਗਰਮੀ’ ਨੋਰਾ ਦਾ ਸਭ ਤੋਂ ਮਸ਼ਹੂਰ ਗੀਤ ਹੈ। ਕਈ ਡਾਂਸ ਸ਼ੋਅਜ਼ ਤੇ ਰਿਐਲਿਟੀ ਸ਼ੋਅਜ਼ ’ਚ ਵੀ ਅਦਾਕਾਰਾ ਨੂੰ ਇਸ ਗੀਤ ਦੇ ਸਟੈੱਪ ਕਰਦੇ ਦੇਖਿਆ ਗਿਆ ਹੈ। ਸੁਪਰਸਟਾਰ ਸਲਮਾਨ ਖ਼ਾਨ ਨੇ ਵੀ ਬਿੱਗ ਬੌਸ ਦੇ ਸੈੱਟ ’ਤੇ ਇਸ ਗੀਤ ਦਾ ਸਟੈੱਪ ਕੀਤਾ ਸੀ। ਅਸਲ ’ਚ ਸਲਮਾਨ ਨੇ ਨੋਰਾ ਨੂੰ ਇਹ ਸਟੈੱਪ ਕਰਨ ਲਈ ਕਿਹਾ ਸੀ। ਹਾਲਾਂਕਿ ਸਲਮਾਨ ਖ਼ਾਨ ਜ਼ਿਆਦਾ ਵਧੀਆ ਤਰੀਕੇ ਨਾਲ ਇਸ ਸਟੈੱਪ ਨੂੰ ਨਹੀਂ ਕਰ ਸਕੇ ਪਰ ਉਨ੍ਹਾਂ ਨੇ ਹੱਥ ਜ਼ਰੂਰ ਅਜ਼ਮਾਇਆ ਸੀ। ਉਨ੍ਹਾਂ ਨੇ ਨੋਰਾ ਦੇ ਡਾਂਸ ਟੈਲੇਂਟ ਦੀ ਵੀ ਖੂਬ ਤਾਰੀਫ਼ ਕੀਤੀ ਸੀ।

ਕੰਮਕਾਜ ਦੀ ਗੱਲ ਕਰੀਏ ਤਾਂ ਨੋਰਾ ‘ਗਣਪਤ’ ਫ਼ਿਲਮ ’ਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਨੋਹਾ ਦਾ ਇਸ ਫ਼ਿਲਮ ’ਚ ਕ੍ਰਿਤੀ ਸੈਨਨ ਦੇ ਮੁਕਾਬਲੇ ਥੋੜ੍ਹਾ ਛੋਟਾ ਪਰ ਅਹਿਮ ਕਿਰਦਾਰ ਹੈ।

ਨੋਟ– ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News