13 ਲੱਖ ਫੋਲੋਅਰਜ਼ ਵਾਲੇ ਇਨਫਲੂਐਂਸਰ ਨੇ ਕੀਤੀ ਖੁਦਕੁਸ਼ੀ, ਪਿਤਾ ਨੇ ਲਗਾਏ ਗੰਭੀਰ ਦੋਸ਼

Wednesday, Oct 21, 2026 - 03:42 PM (IST)

13 ਲੱਖ ਫੋਲੋਅਰਜ਼ ਵਾਲੇ ਇਨਫਲੂਐਂਸਰ ਨੇ ਕੀਤੀ ਖੁਦਕੁਸ਼ੀ, ਪਿਤਾ ਨੇ ਲਗਾਏ ਗੰਭੀਰ ਦੋਸ਼

ਚੇਨਈ (ਏਜੰਸੀ)- ਵਿੱਤੀ ਮਾਮਲਿਆਂ 'ਤੇ ਵੀਡੀਓ ਬਣਾਉਣ ਵਾਲੇ 27 ਸਾਲਾ ਇਕ ਇਨਫਲੂਐਂਸਰ ਦੀ ਮੌਤ ਹੋ ਗਈ ਹੈ। ਉਸ ਨੇ ਚੇਨਈ 'ਚ ਮੁਤੁਕਾਡੂ ਨੇੜੇ ਕਿਰਾਏ ਦੇ ਇਕ ਵਿਲਾ 'ਚ ਖੁਦਕੁਸ਼ੀ ਕਰ ਲਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵੀ. ਹਰੀਸ਼ ਵਜੋਂ ਹੋਈ ਹੈ, ਜੋ ਸੋਸ਼ਲ ਮੀਡੀਆ 'ਤੇ "ਫਾਈਨੈਂਸ ਵਿਦ ਹਰੀਸ਼" ਦੇ ਨਾਮ ਨਾਲ ਵਿੱਤ ਅਤੇ ਨਿਵੇਸ਼ ਸੰਬੰਧੀ ਵੀਡੀਓ ਬਣਾਉਂਦਾ ਸੀ। ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਉਸ ਦੇ ਕੁੱਲ 13 ਲੱਖ ਤੋਂ ਵੱਧ ਫਾਲੋਅਰ ਸਨ। ਹਰੀਸ਼ ਦੇ ਪਿਤਾ ਨੇ ਉਸ ਦੀ ਮੌਤ ਨੂੰ ਖੁਦਕੁਸ਼ੀ ਦੱਸਦੇ ਹੋਏ ਸਾਈਬਰਬੁਲਿੰਗ ਦਾ ਦੋਸ਼ ਲਗਾਇਆ ਹੈ। 

ਪੁਲਸ ਨੇ ਨੂੰ ਦੱਸਿਆ ਕਿ ਹਰੀਸ਼ ਦੇ ਪਿਤਾ ਵਿਨਯਾਗਮ ਨੇ ਯੂਟਿਊਬਰ ਅਤੇ 'ਜ਼ੇਮੂਰੀਆ ਇੰਕ' ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਜੇਸਨ ਸੈਮੂਅਲ ਖ਼ਿਲਾਫ਼ ਕਨਾਥੁਰ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਦੇ ਅਨੁਸਾਰ, ਉਸ ਨੂੰ ਹਰੀਸ਼ ਦੀ ਮੌਤ ਦੀ ਜਾਣਕਾਰੀ ਮੰਗਲਵਾਰ ਨੂੰ ਮਿਲੀ ਸੀ। ਪੁਲਸ ਦੇ ਅਨੁਸਾਰ, ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਸੈਮੂਅਲ ਨੇ 18 ਅਕਤੂਬਰ ਨੂੰ ਇਕ ਵੀਡੀਓ ਪੋਸਟ ਕੀਤਾ ਸੀ, ਜਿਸ 'ਚ ਹਰੀਸ਼ ਦੇ ਸਿਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (SEBI) ਅਤੇ ਐਸੋਸੀਏਸ਼ਨ ਆਫ਼ ਮਿਉਚੁਅਲ ਫੰਡਜ਼ ਇਨ ਇੰਡੀਆ (AMFI) ਨਾਲ ਸੰਬੰਧਤ ਪ੍ਰਮਾਣ ਪੱਤਰਾਂ 'ਤੇ ਸਵਾਲ ਚੁੱਕੇ ਗਏ ਸਨ। 

ਸ਼ਿਕਾਇਤਕਰਤਾ ਦੇ ਅਨੁਸਾਰ, ਹਰੀਸ਼ ਨੂੰ ਇੰਟਰਨੈੱਟ 'ਤੇ ਗੰਭੀਰ ਉਤਪੀੜਨ ਅਤੇ ਦਬਾਅ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਜਾਰੀ ਹੋਣ ਤੋਂ ਬਾਅਦ ਵੱਡੀ ਗਿਣਤੀ 'ਚ ਲੋਕਾਂ ਨੇ ਹਰੀਸ਼ ਦੇ ਸੋਸ਼ਲ ਮੀਡੀਆ ਖਾਤਿਆਂ ਬਾਰੇ ਸ਼ਿਕਾਇਤ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਸੈਮੂਅਲ ਨੇ ਸੋਸ਼ਲ ਮੀਡੀਆ 'ਤੇ ਇਕ ਬਿਆਨ ਜਾਰੀ ਕਰਕੇ ਆਨਲਾਈਨ ਉਤਪੀੜਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ।

ਸੈਮੂਅਲ ਨੇ ਕਿਹਾ ਕਿ ਉਸ ਨੇ ਖਪਤਕਾਰਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਜਾਣਕਾਰੀ ਦਿੱਤੀ ਸੀ ਕਿ ਹਰੀਸ਼ ਕੋਲ ਸੇਬੀ 'ਚ ਰਜਿਸਟਰਡ ਨਿਵੇਸ਼ ਸਲਾਹਕਾਰ ਦਾ ਲਾਇਸੈਂਸ ਨਹੀਂ ਸੀ। ਸੈਮੂਅਲ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਅਤੇ ਜਾਅਲੀ ਲਾਇਸੈਂਸਾਂ ਬਾਰੇ ਜਾਣਕਾਰੀ ਦੇਣਾ ਕਿਸੇ ਨੂੰ ਖੁਦਕੁਸ਼ੀ ਲਈ ਉਕਸਾਉਣਾ ਨਹੀਂ ਸੀ। ਕਨਾਥੂਰ ਪੁਲਸ ਨੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਹੈ। ਅਧਿਕਾਰੀ ਇਸ ਸਮੇਂ ਦੋਵਾਂ ਧਿਰਾਂ ਦੇ ਬਿਆਨਾਂ ਦੀ ਜਾਂਚ ਕਰ ਰਹੇ ਹਨ। ਇਸ ਤੋਂ ਇਲਾਵਾ, ਡਿਜੀਟਲ ਸਬੂਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ 'ਚ ਇਕ ਵੀਡੀਓ ਵੀ ਸ਼ਾਮਲ ਹੈ, ਜਿਸ ਨੂੰ ਹਰੀਸ਼ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਰਿਕਾਰਡ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News